ਗੱਡੀਆਂ ਦੀਆਂ ਨੰਬਰ ਪਲੇਟਾਂ ਨੂੰ ਸੁਰੱਖਿਅਤ ਕਰਨ ਲਈ ਵਿਸ਼ੇਸ਼ ਸਕੀਮ ਹੰਟਰ ਪਲਾਜਾ ਪਾਪਾਟੋਏਟੋਏ ਵਿਖੇ 20 ਨੂੰ

‘ਪਾਪਾਟੋਏਟੋਏ ਕ੍ਰਾਈਮ ਵਾਚ ਪੈਟਰੋਲ’ ਨਿਊਜ਼ੀਲੈਂਡ ਪੁਲਿਸ ਅਤੇ ਕਾਊਂਟ ਡਾਊਨ ਹੰਟਰ ਪਲਾਜ਼ਾ ਪਾਪਾਟੋਏਟੋਏ ਵੱਲੋਂ ਇਕ ਵਿਸ਼ੇਸ਼ ਸਕੀਮ ਚਲਾ ਕੇ 20 ਮਈ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਹੰਟਰ ਪਲਾਜ਼ਾ ਕਾਰ ਪਾਰਕ ਦੇ ਵਿਚ ਗੱਡੀਆਂ ਦੀਆਂ ਨੰਬਰ ਪਲੇਟਾਂ ਦੇ ਪੇਚ ਬਦਲੀ ਕੀਤੇ ਜਾਣਗੇ। ਇਸ ਵਿਸ਼ੇਸ਼ ਕੈਂਪ  ਦੌਰਾਨ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਸਮੇਂ ਸਿਰ ਆ ਕੇ ਆਪਣੀਆਂ ਕਾਰਾਂ/ਮੋਟਰਸਾਈਕਲ ਅਤੇ ਹੋਰ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਸੁਰੱਖਿਅਤ ਕਰਵਾਉਣ ਇਸ ਦੇ ਲਈ ਸਿਰਫ ਚਾਰ ਡਾਲਰ ਦਾਨ ਵੱਜੋਂ ਲਏ ਜਾਣਗੇ ਜੋ ਕਿ ‘ਪਾਪਾਟੋਏਟੋਏ ਕ੍ਰਾਈਮ ਵਾਚ ਪੈਟਰੋਲ’ ਨੂੰ ਭੇਟ ਕੀਤੇ ਜਾਣਗੇ। ਨੀਲੇ ਰੰਗ ਦੇ ਕੈਂਪ ਲਾ ਕੇ ਪੁਲਿਸ ਅਤੇ ਕ੍ਰਾਈਮ ਵਾਚ ਟੀਮ 20 ਮਈ ਨੂੰ ਲੋਕਾਂ ਦੀ ਉਡੀਕ ਕਰੇਗੀ।

Install Punjabi Akhbar App

Install
×