ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਬਾਬੂ ਸਿੰਘ ਰੈਹਲ ਦੀ ਪੁਸਤਕ ‘ਸਾਡਾ ਵਿਰਸਾ ਸਾਡੇ ਲੋਕ’ ਦਾ ਲੋਕ ਅਰਪਣ

ਡਾ. ਹਾਂਸ, ਡਾ. ਢਿੱਲੋਂ, ਖ਼ਾਮੋਸ਼, ਡਾ. ਟਿਵਾਣਾ ਅਤੇ ਕੰਵਲ ਦੀ ਪੰਜਾਬੀ ਸਾਹਿਤ ਨੂੰ ਇਤਿਹਾਸਕ ਦੇਣ -ਡਾ. ਦਰਸ਼ਨ ਸਿੰਘ ‘ਆਸ਼ਟ’

ਪਟਿਆਲਾ – ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਡਾ. ਸੁਰਜੀਤ ਸਿੰਘ ਹਾਂਸ, ਡਾ. ਸੁਰਜੀਤ ਸਿੰਘ ਢਿੱਲੋਂ, ਡਾ. ਦਲੀਪ ਕੌਰ ਟਿਵਾਣਾ, ਇੰਦਰ ਸਿੰਘ ਖ਼ਾਮੋਸ਼ ਅਤੇ ਜਸਵੰਤ ਸਿੰਘ ਕੰਵਲ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਭਾਸ਼ਾ ਵਿਭਾਗ ਪਟਿਆਲਾ ਕਰਵਾਇਆ ਗਿਆ।ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ‘ਆਸ਼ਟ’, ਸ਼੍ਰੋਮਣੀ ਸਾਹਿਤਕਾਰ ਡਾ. ਅਮਰ ਕੋਮਲ, ਪਰਮਜੀਤ ਕੌਰ ਸਰਹਿੰਦ, ਹਰਜਿੰਦਰ ਕੌਰ ਸੱਧਰ ਅਤੇ ਬਲਬੀਰ ਸਿੰਘ ਦਿਲਦਾਰ ਸ਼ਾਮਿਲ ਹੋਏ। ਇਸ ਸਮਾਗਮ ਵਿਚ ਪ੍ਰਧਾਨਗੀ ਮੰਡਲ ਵੱਲੋਂ ਸ੍ਰੀ ਬਾਬੂ ਸਿੰਘ ਰੈਹਲ ਰਚਿਤ ਪੁਸਤਕ ‘ਸਾਡਾ ਵਿਰਸਾ ਸਾਡੇ ਲੋਕ’ ਦਾ ਅਰਪਣ ਕੀਤਾ ਗਿਆ।ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ‘ਆਸ਼ਟ’ ਨੇ ਸਭਾ ਵੱਲੋਂ ਵਿੱਛੜੇ ਪ੍ਰਸਿੱਧ ਪੰਜਾਬੀ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਇਹਨਾਂ ਸਾਹਿਤਕਾਰਾਂ ਨੇ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਜਿਹੜੀ ਇਤਿਹਾਸਕ ਭੂਮਿਕਾ ਨਿਭਾਈ ਹੈ ਉਸ ਨਾਲ ਵਿਸ਼ਵ ਵਿਚ ਪੰਜਾਬੀ ਮਾਤ ਭਾਸ਼ਾ ਦਾ ਰੁਤਬਾ ਬਹੁਤ ਬੁਲੰਦ ਹੋਇਆ ਹੈ।ਉਪਰੰਤ ਡਾ. ‘ਆਸ਼ਟ’ ਨੇ ਰੈਹਲ ਦੀ ਪੁਸਤਕ ਦੇ ਹਵਾਲੇ ਨਾਲ ਕਿਹਾ ਕਿ ਇਹ ਪੁਸਤਕ ਰੇਤ ਦੀ ਮੁੱਠੀ ਵਾਂਗ ਕਿਰਦੇ ਜਾ ਰਹੇ ਪੰਜਾਬੀ ਸਭਿਆਚਾਰ ਨੂੰ ਸਾਂਭਣ ਦਾ ਸਾਰਥਿਕ ਉਪਰਾਲਾ ਹੈ ਅਤੇ ਅਜਿਹੀਆਂ ‘ਤੇ ਸੰਵਾਦ ਰਚਾਉਣਾ ਸਭਾ ਦੇ ਮਨੋਰਥਾਂ ਵਿਚੋਂ ਇਕ ਹੈ ਤਾਂ ਜੋ ਨਵੀਂ ਪੀੜ੍ਹੀ ਅੰਦਰ ਚੇਤਨਾ ਪੈਦਾ ਕੀਤੀ ਜਾ ਸਕੇ।ਮੁੱਖ ਪੇਪਰ ਪੜ੍ਹਦਿਆਂ ਆਲੋਚਕ ਡਾ. ਹਰਜੀਤ ਸਿੰਘ ਸੱਧਰ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਸਭਿਆਚਾਰ ਦਾ ਸਜੀਵ ਚਿੱਤ੍ਰਣ ਪੇਸ਼ ਕਰਦੀ ਹੈ। ਡਾ. ਅਰਵਿੰਦਰ ਕੌਰ ਕਾਕੜਾ ਨੇ ਕਿਹਾ ਕਿ ਰੈਹਲ ਦੀ ਪੁਸਤਕ ਪਾਠਕਾਂ ਨੂੰ ਮੰਡੀ-ਸੱਭਿਆਚਾਰ ਵਿਚੋਂ ਗੁੰਮਦੀ ਜਾ ਰਹੀ ਪੰਜਾਬੀ ਪਛਾਣ ਨੂੰ ਲੱਭਣ ਦਾ ਸੁਨੇਹਾ ਦਿੰਦੀ ਹੈ। ਸਤਨਾਮ ਸਿੰਘ ਮੱਟੂ ਨੇ ਰੈਹਲ ਦੀ ਪੁਸਤਕ ਦੇ ਹਵਾਲੇ ਨਾਲ ਗੁਆਚ ਚੁੱਕੀ ਪੰਜਾਬੀ ਸ਼ਬਦਾਵਲੀ ਬਾਰੇ, ਹਰਜਿੰਦਰ ਕੌਰ ਸੱਧਰ ਨੇ ਪੰਜਾਬੀ ਰਹਿਤਲ ਬਾਰੇ, ਹਰਪ੍ਰੀਤ ਸਿੰਘ ਰਾਣਾ ਨੇ ਸਾਂਝੀ ਵਿਰਾਸਤ ਬਾਰੇ ਅਤੇ ਲਛਮਣ ਸਿੰਘ ਤਰੌੜਾ ਨੇ ਲੋਕ-ਮਨੋਰੰਜਨ ਸ੍ਰੋਤਾਂ ਬਾਰੇ ਵਿਚਾਰ ਵਿਅਕਤ ਕੀਤੇ। ਡਾ. ਅਮਰ ਕੋਮਲ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸਾਂਝੀ ਵਿਰਾਸਤ ਦੀ ਖੁਸ਼ਬੂ ਵੰਡਣ ਦਾ ਸੁਨੇਹਾ ਦੇਣ ਵਾਲੀਆਂ ਅਜਿਹੀਆਂ ਪੁਸਤਕਾਂ ਦੀ ਹੋਰ ਜ਼ਰੂਰਤ ਹੈ ਜਦੋਂ ਕਿ ਪਰਮਜੀਤ ਕੌਰ ਸਰਹਿੰਦ ਨੇ ਪੰਜਾਬੀ ਰਿਸ਼ਤੇ ਨਾਤਿਆਂ ਅਤੇ ਰਸਮਾਂ ਰਿਵਾਜ਼ਾਂ ਦੇ ਹਵਾਲੇ ਨਾਲ ਇਸ ਪੁਸਤਕ ਨੂੰ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਦੀ ਪ੍ਰਾਪਤੀ ਦੱਸਿਆ।ਕੁਲਵੰਤ ਸਿੰਘ, ਨਵਦੀਪ ਸਿੰਘ ਮੁੰਡੀ,ਧਰਮਪਾਲ ਵਰਮਾ,ਬਲਬੀਰ ਸਿੰਘ ਦਿਲਦਾਰ ਆਦਿ ਬੁਲਾਰਿਆਂ ਨੇ ਵੀ ਕਈ ਹੋਰ ਪੱਖਾਂ ‘ਤੇ ਰੌਸ਼ਨੀ ਪਾਈ। ਪੁਸਤਕ ਲੇਖਕ ਬਾਬੂ ਸਿੰਘ ਰੈਹਲ ਨੇ ਕਿਹਾ ਕਿ ਇਹ ਪੁਸਤਕ ਉਹਨਾਂ ਦੇ ਛੇ ਦਹਾਕਿਆਂ ਤੋਂ ਵੀ ਵੱਧ ਉਮਰ ਦੇ ਅਨੁਭਵ ਦਾ ਨਤੀਜਾ ਹੈ ਅਤੇ ਉਹਨਾਂ ਨੇ ਹਰ ਸ਼ੈਅ ਜਾਂ ਵਸਤੂ ਅਤੇ ਰਸਮਾਂ ਰਿਵਾਜ਼ਾਂ ਜਾਂ ਕਾਰ ਵਿਹਾਰ ਨੂੰ ਬਹੁਤ ਨੇੜਿਉਂ ਤੱਕਿਆ ਹੈ।
ਸਮਾਗਮ ਦੇ ਦੂਜੇ ਦੌਰ ਵਿਚ ਸਤੀਸ਼ ਵਿਦਰੋਹੀ, ਗੀਤਕਾਰ ਜੱਗਾ ਰੰਗੂਵਾਲ, ਚਾਹਲ ਜਗਪਾਲ,ਅੰਮ੍ਰਿਤਪਾਲ ਸਿੰਘ ਸ਼ੈਦਾ,ਨਾਇਬ ਸਿੰਘ ਬਦੇਸ਼ਾ, ਦੀਦਾਰ ਖ਼ਾਨ ਧਬਲਾਨ, ਮਨਜੀਤ ਪੱਟੀ, ਹਰਦੀਪ ਕੌਰ ਜੱਸੋਵਾਲ, ਕੈਪਟਨ ਚਮਕੌਰ ਸਿੰਘ ਚਹਿਲ,ਪ੍ਰੋ. ਮੱਖਣ ਸਿੰਘ, ਬਚਨ ਸਿੰਘ ਗੁਰਮ,ਰਵਿੰਦਰ ਸਿੰਘ,ਸੁਰਿੰਦਰ ਕੌਰ ਬਾੜਾ, ਲਛਮਣ ਸਿੰਘ ਤਰੌੜਾ, ਜਗਜੀਤ ਸਿੰਘ ਸਾਹਨੀ, ਬਲਦੇਵ ਸਿੰਘ ਬਿੰਦਰਾ, ਸ਼ਾਮ ਸਿੰਘ ਪ੍ਰੇਮ, ਸੰਦੀਪ ਸੋਖਲ,ਅਵਤਾਰ ਸਿੰਘ ਬਾਬਾ, ਕਰਨ ਪਰਵਾਜ਼ ਆਦਿ ਨੇ ਵੀ ਵੰਨ ਸੁਵੰਨੀਆਂ ਰਚਨਾਵਾਂ ਨਾਲ ਮਾਹੌਲ ਨੂੰ ਸਾਰਥਿਕ ਬਣਾ ਦਿੱਤਾ।
ਇਸ ਸਮਾਗਮ ਵਿਚ ਦਿਲਮੋਹਨ ਸਿੰਘ, ਊਧਮ ਸਿੰਘ (ਸਾਬਕਾ ਮੈਨੇਜਰ),ਕੁਲਵੰਤ ਸਿੰਘ ਨਾਰੀਕੇ,ਕੁਲਦੀਪ ਪਟਿਆਲਵੀ,ਅੰਮ੍ਰਿਤਬੀਰ ਸਿੰਘ ਗੁਲਾਟੀ,ਪਰੇਮਜੀਤ ਕੌਰ, ਅਮਰਜੀਤ ਕੌਰ ਗਿੱਲ,ਕਿਰਨਜੋਤ ਕੌਰ,ਤੇਜਿੰਦਰਬੀਰ ਸਿੰਘ ਸਾਜਿਦ,ਗੁਰਪ੍ਰੀਤ ਸਿੰਘ,ਹਰਪ੍ਰੀਤ ਸਿੰਘ,ਪ੍ਰਗਟ ਸਿੰਘ ਰਿਹਾਨ, ਮਨਜੀਤ ਕੌਰ ਰੈਹਲ, ਜੋਗਾ ਸਿੰਘ ਧਨੌਲਾ, ਦਲੀਪ ਸਿੰਘ ਉਬਰਾਏ,ਜਸਵੰਤ ਸਿੰਘ ਸਿੱਧੂ,ਮਨਜੀਤ ਕੌਰ ਕਲਮਕਾਰ ਅਤੇ ਸਾਹਿਤ ਅਤੇ ਭਾਸ਼ਾ ਪ੍ਰੇਮੀ ਸ਼ਾਮਿਲ ਸਨ।ਇਸ ਦੌਰਾਨ ਕੁਝ ਉਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।

Install Punjabi Akhbar App

Install
×