ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਵੱਲੋਂ ਪੰਜਾਬ ਸਰਕਾਰ ਦੇ ਨਹਿਰ ਸਬੰਧੀ ਇਤਿਹਾਸਕ ਫੈਸਲੇ ਦਾ ਸਵਾਗਤ

ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਲਈ ਪ੍ਰਾਪਤ ਕੀਤੀ ਗਈ ਜ਼ਮੀਨ ਕਿਸਾਨਾਂ ਨੂੰ ਵਾਪਸ ਸੌਂਪੇ ਜਾਣ ਸਬੰਧੀ ‘ਪੰਜਾਬ ਸਤਲੁਜ-ਯਮੁਨਾ ਲਿੰਕ ਕਨਾਲ ਲੈਂਡ (ਟਰਾਂਸਫਰ ਆਫ਼ ਪ੍ਰਾਪਰਟੀ ਰਾਈਟਸ) ਬਿੱਲ 2@16’ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਸੀ ਜਿਸ ਨੂੰ ਇਕ ਇਤਿਹਾਸਕ ਫੈਸਲਾ ਮੰਨਿਆ ਜਾ ਰਿਹਾ ਹੈ। ਇਸ ਬਿਲ ਦੇ ਅਮਲ ਵਿਚ ਆਉਣ ਬਾਅਦ ਕਿਸਾਨਾਂ ਦੀ 3928 ਏਕੜ ਜ਼ਮੀਨ ਦੁਬਾਰਾ ਉਨ੍ਹਾਂ ਕੋਲ ਪੁੱਜਦੀ ਹੋ ਜਾਵੇਗੀ। ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਨਿਊਜ਼ੀਲੈਂਡ ਵਿੰਗ ਨੇ ਵੀ ਸਵਾਗਤ ਕੀਤਾ ਹੈ। ਪ੍ਰਧਾਨ ਜਗਜੀਤ ਸਿੰਘ ਬੌਬੀ ਬਰਾੜ, ਪ੍ਰਿਤਪਾਲ ਸਿੰਘ ਚੇਅਰਮੈਨ, ਕਸ਼ਮੀਰ ਸਿੰਘ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਬਰਾੜ ਸਕੱਤਰ ਜਨਰਲ, ਗੁਰਪ੍ਰੀਤ ਸਿੰਘ ਸੰਧੂ ਬਘੇਲਾ ਸਕੱਤਰ, ਸਪੋਕਸਮੈਨ ਗੁਰਵਿੰਦਰ ਸਿੰਘ, ਪਰਲਵਿੰਦਰ ਸਿੰਘ ਪਾਲ ਖਜ਼ਾਨਚੀ, ਮਨਪ੍ਰੀਤ ਸਿੰਘ ਬਰਾੜ, ਕਮਲ ਤੱਖਰ ਅਤੇ ਗੁਰਭੇਜ ਸਿੰਘ ਹੋਰਾਂ ਨੇ ਪੰਜਾਬ ਸਰਕਾਰ ਅਤੇ ਸਮੁੱਚੇ ਮੰਤਰੀ ਮੰਡਲ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ ਜੋ ਕਿ ਸਰਬ ਸੰਮਤੀ ਦੇ ਨਾਲ ਪਾਸ ਕੀਤਾ ਗਿਆ ਹੈ।