ਜਗਦੀਸ  ਟਾਈਟਲਰ ਆਪਣੀਆਂ ਕੋਝੀਆਂ ਹਰਕਤਾਂ ਤੋ ਬਾਜ ਆਵੇ — ਸ੍ਰੋਮਣੀ ਅਕਾਲੀ ਦਲ ਈਸਟ ਕੋਸਟ 

FullSizeRender (1)

ਨਿਊਯਾਰਕ, 11 ਅਗਸਤ —-ਜਗਦੀਸ਼ ਟਾਈਟਲਰ  ਵਲੋ ਸਰਦਾਰ ਮਨਜੀਤ ਸਿੰਘ ਜੀ .ਕੇ. ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਾਏ ਗੲੇ ਕੇਸ
ਦੀ  ਸ਼ੋ੍ਮਣੀ ਅਕਾਲੀ ਦਲ ੲੀਸਟ ਕੋਸਟ  ਅਮਰੀਕਾ ਨੇ ਕਰੜੇ ਸਬਦਾਂ ਚ’ ਿਨਖੇਧੀ ਕੀਤੀ ਹੈ ਜਿੰਨਾਂ ਵਿੱਚ ਸ੍ਰੋਮਣੀ ਅਕਾਲੀ ਦਲ (ਬ ) ਦੇ ਸੀਨੀਅਰ ਅਾਗੂ ਜਿੰਨਾਂ ਚ’ਮੋਹਨ ਸਿੰਘ ਖੱਟੜਾ ਹਰਜੀਤ ਸਿੰਘ ਹੁੰਦਲ ਗੁਰਦੇਵ ਸਿੰਘ ਕੰਗ ( ਵਰਜੀਨੀਆ) ਹਰਬੰਸ ਸਿੰਘ ਸੰਧੂ ਬਲਵਿੰਦਰ ਸਿੰਘ (ਨਵਾਂਸਹਿਰ) ਗੁਰਪ੍ਰਤਾਪ ਸਿੰਘ ਵੱਲਾ ਅਤੇ ਅਮਰੀਕਾ ਦੀ ਸਮੁੱਚੀ ਸੀਨੀਅਰ ਅਕਾਲੀ ਲੀਡਰਸ਼ਿਪ ਵੱਲੋ ਚਿਤਾਵਨੀ ਦਿੰਦਿਆ ਦੱਸਿਆ ਕਿ  ਜਗਦੀਸ ਟਾਈਟਲਰ ਜਾਣ ਬੁਝ ਕੇ ਇਸ ਤਰਾਂ ਦੀਅਾ ਹਰਕਤਾ ਕਰ ਰਿਹਾ ਜਿਸ ਨਾਲ ਉਸ ਉਤੇ ਪਏ ਬੇਦੋਸੇ ਲੋਕਾਂ ਦੇ ਕਤਲ ਕੇਸ ਜਿਸ ਨੂੰ ਉਹ ਖੁਦ ਵੀਡਿਉ ਵਿਚ ਕਬੂਲ ਕਰਦਾ ਹੈ ਕੇ ਮੈ ਸੈਕੜੇ ਸਿੱਖਾ ਦਾ ਕਤਲ ਕਰਾਇਆ ਹੈੈ । ਹੁਣ ਮਨਜੀਤ ਸਿੰਘ ਜੀ. ਕੇ ਤੇ  ਬੇ ਬੁਨਿਆਦ ਕੇਸ ਪਾ ਕੇ ਅੈਫ ਅਾੲੀ ਅਾਰ ਦਰਜ ਕਰਵਾ ਕਿ ਆਪਣੇ ਤੇ ਲੱਗੇ ਦੋਸ਼ਾ ਨੂੰ ਉਲਝਾਉਣ ਦੀ ਕੋਸ਼ਿਸ ਕਰ ਰਿਹਾ ਹੈ ।ਿੲੰਨਾਂ ਅਕਾਲੀ ਅਾਗੂਅਾ ਨੇ ਜਗਦੀਸ਼ ਟਾਇਟਲਰ ਨੂੰ ਚਿਤਾਵਨੀ ਦਿੰਦੇ ਹੋੲੇ ਕਿਹਾ ਕਿ ਟਾੲੀਟਲਰ ਆਪਣੀ ਗਲਤ  ਚਾਲਾ ਤੋ ਬਾਜ ਆਵੇ ਅਤੇ ਿਵਦੇਸਾਂ ਚ ਵੱਸਦੇ ਸਿੱਖਮਨਜੀਤ ਸਿੰਘ ਜੀ ਕੇ ਦੇ ਨਾਲ ਚਟਾਨ ਵਾਗ ਨਾਲ ਖੜੇ ਹਨ।ਅਤੇ ਟਾਇਟਲਰ ਕਦੇ ਵੀ ਅਾਪਣੇ ਕੀਤੇ ਹੋਏ ਕੁਕਰਮਾਂ ਤੋਂ ਬਚ ਨਹੀਂ ਸਕਦਾ।ਅਤੇ  ਸਿੱਖ ਕੋਮ ਇਸ ਨੂੰ ਸਬਕ ਸਿਖਾਕੇ ਹੀ ਸਾਹ ਲਵੇਗੀ ।

Install Punjabi Akhbar App

Install
×