ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇ-ਗੰਢ ਦੇ ਸਬੰਧ ਚ ਮੋਗਾ ’ਚ ਰੱਖੀ ਗਈ ਕਾਨਫਰੰਸ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ

ਨਿਊਯਾਰਕ/ਚੰਡੀਗੜ੍ਹ —ਜਥੇਦਾਰ ਭੁਪਿੰਦਰ ਸਿੰਘ ਖਾਲਸਾ ਸਪੋਕਸਮੈਨ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੋਟਿਕ (ਅਮਰੀਕਾ )ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਰਟੀ ਪ੍ਰਧਾਨ ਸ: ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਵੱਲੋ  ਇਕ ਪ੍ਰੈਸ ਬਿਆਨ ਜਾਰੀ ਕਰਕੇ ਪਾਰਟੀ ਵਲੋਂ ਮਿੱਤੀ 13 ਦਸੰਬਰ ਨੂੰ ਮੋਗਾ ਵਿੱਚ  ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ 100ਵੀਂ ਵਰ੍ਹੇ-ਗੰਢ ਮਨਾਉਣ ਸਬੰਧੀ ਰੱਖੀ ਗਈ ਕਾਨਫਰੰਸ ਨੂੰ ਪਾਰਟੀ ਦੇ ਸੀਨੀਅਰ ਲੀਡਰਾਂ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕੁੱਝ ਸਮੇਂ ਲਈ ਮੁਤਲਵੀ ਕਰ ਦਿਤਾ ਹੈ।ਖਾਲਸਾ ਨੇ ਦੱਸਿਆ ਕਿ  ਉਨ੍ਹਾ ਵੱਲੋਂ ਇਕ ਬਿਆਨ ਜਾਰੀ ਕਰਦਿਆਂ ਇਹ ਵੀ ਕਿਹਾ ਗਿਆ ਹੈ ਕਿ ਅਜਿਹਾ ਕਿਸਾਨ ਅੰਦੋਲਨ ਦੇ ਬਾਰੇ ਵਿੱਚ ਕੇਂਦਰ ਸਰਕਾਰ  ਵਲੋਂ ਕੋਈ ਵੀ ਹੱਲ ਨਾ ਕੱਢੇ ਜਾਣ ਕਰਕੇ ਕੀਤਾ ਗਿਆ ਹੈ। ਇਸ ਤੋ ਇਲਾਵਾ ਮਾਹਿਰਾ ਵਲੋਂ ਕੋਰੋਨਾ ਵਾਈਰਸ ਦੇ ਮੁੜ ਵਧਣ ਦਾ ਖਤਰਾ ਵੀ ਦੱਸਿਆ ਜਾ ਰਿਹਾ ਹੈ। ਇਨ੍ਹਾਂ ਨੇ ਦੋ ਕਾਰਨਾਂ ਕਰਕੇ ਇਹ ਕਾਨਫਰੰਸ ਅੱਗੇ ਪਾ ਦਿਤੀ ਗਈ ਹੈ। ਜਿਸ ਦੀ  ਅਗਲੀ ਤਰੀਕ ਹਾਲਤਾ ਦੇ ਮੁਤਾਬਕ ਜਲਦੀ ਨਿਸ਼ਚਿਤ ਕੀਤੀ ਜਾਵੇਗੀ।

Install Punjabi Akhbar App

Install
×