ਸਭਰੰਗ ਸਾਹਿਤ ਸਭਾ ਸਰੀ ਵੱਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

IMG_8043

ਨਿਊਯਾਰਕ / ਸਰੀ 28 ਜੁਲਾਈ  — ਬੀਤੇਂ ਦਿਨ  ਪੰਜਾਬ ਭਵਨ ਸਰੀ ( ਕੈਨੇਡਾ ) ਵਿਖੇ ਸਭਰੰਗ ਸਾਹਿਤ ਸਭਾ ਵੱਲੋਂ ਸ਼ਹੀਦ ਊਧਮ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਕ ਸਮਾਗਮ ਦੌਰਾਨ ਡਾ: ਮਨਜੀਤ ਸਿੰਘ ਬੱਲ ਵੱਲੋਂ ਕੈਂਸਰ ਦੀ ਬੀਮਾਰੀ, ਰੋਕਥਾਮ ਤੇ ਇਲਾਜ ਬਾਰੇ ਵਿਸ਼ੇਸ਼ ਲੈਕਚਰ  ਦਿੱਤਾ। ਡਾ ਪ੍ਰਿਥੀਪਾਲ ਸਿੰਘ ਸੋਹੀ ਵੱਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ, ਕੁਰਬਾਨੀ ਤੇ ਆਜਾਦੀ ਦੀ ਲੜਾਈ ਵਿਚ ਯੋਗਦਾਨ ਬਾਰੇ ਅਰਥ ਭਰਪੂਰ ਚਰਚਾ ਕੀਤੀ। ਪੰਜਾਬ ਭਵਨ ਵੱਲੋ ਦੋਵਾਂ ਸ਼ਖਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ ਮਨਜੀਤ ਸਿੰਘ ਬੱਲ ਵੱਲੋਂ ਸਿਹਤ ਪ੍ਰਤੀ ਲੋਕਾਂ ਨੂੰ ਜਾਗਰੁਕ ਕਰਨ ਲਈ ਡਾਕਟਰੀ ਭਾਸ਼ਾ ਨੂੰ ਲੋਕਾਂ ਦੀ ਸਮਝ ਮੁਤਾਬਿਕ ਬਣਾਉਣ ਅਤੇ ਉਸਦੇ ਸਰਲੀਕਰਣ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਾਲਾਘਾ ਕੀਤੀ।

Install Punjabi Akhbar App

Install
×