ਦੱਖਣੀ ਆਸਟ੍ਰੇਲੀਆ ਸਰਕਾਰ ਵੱਲੋਂ, ‘ਚੰਗੀ ਸਿਹਤ ਉਹ ਵੀ ਘਰ-ਦਵਾਰ ਦੇ ਨੇੜੇ’ ਵਧੀਆ ੳਪਰਾਲਾ

ਦੱਖਣੀ ਆਸਟ੍ਰੇਲੀਆਈ ਪ੍ਰੀਮੀਅਰ, ਸ੍ਰੀ ਸਟੀਵਨ ਮਾਰਸ਼ਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ‘ਚੰਗੀ ਸਿਹਤ ਉਹ ਵੀ ਘਰ-ਦਵਾਰ ਦੇ ਨੇੜੇ’ ਚਲ ਰਹੀ ਸਕੀਮ, ਜਿਸ ਅਧੀਨ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਜਾਂ ਰਿਹਾਇਸ਼ਾਂ ਦੇ ਨਜ਼ਦੀਕ ਹੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸਰਕਾਰ ਵਚਨਬੱਧ ਹੈ, ਲਈ 42.8 ਮਿਲੀਅਨ ਡਾਲਰਾਂ ਦਾ ਫੰਡ ਆਉਣ ਵਾਲੇ ਬਜਟ ਵਿੱਚ ਸਰਕਾਰ ਰਾਖਵਾਂ ਰੱਖਣ ਜਾ ਰਹੀ ਹੈ। ੳਕਤ ਬਜਟ ਦੇ ਢਾਂਚੇ ਵਿੱਚ ਰੀੜ੍ਹ ਦੀ ਹੱਡੀ ਅਤੇ ਦਿਮਾਗੀ ਪ੍ਰੇਸ਼ਾਨੀਆਂ ਵਾਸਤੇ 6 ਮਿਲੀਅਨ ਡਾਲਰ ਰੱਖੇ ਗਏ ਹਨ; ਗਾਅਲਰ ਹਸਪਤਾਲ ਦੇ ਆਪਾਤਕਾਲੀਨ ਵਿਭਾਗ ਦੇ ਵਾਧੇ ਲਈ 15 ਮਿਲੀਅਨ ਡਾਲਰ; ਰਾਜ ਅੰਦਰ ਸਿਹਤ ਸੁਵਿਧਾਵਾਂ ਦੇ ਢਾਂਚੇ ਲਈ ਹੋਰ 10 ਮਿਲੀਅਨ ਡਾਲਰ; ਸਟਾਰਥਲਬਿਨ ਅਤੇ ਮੌਡਬਰੀ ਦੇ ਪੋਰਟ ਅਗਸਤਾ ਵਿਖੇ ਸਿਹਤ ਪ੍ਰਾਜੈਕਟਾਂ ਲਈ ਫੰਡ ਆਦਿ ਸ਼ਾਮਿਲ ਕੀਤੇ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਸਰਕਾਰ ਆਪਣੇ ਪਹਿਲਾਂ ਤੋਂ ਚਲ ਰਹੇ 314 ਮਿਲੀਅਨ ਡਾਲਰਾਂ ਦੇ ਪ੍ਰਾਜੈਕਟ ਜਿਸ ਦੇ ਤਹਿਤ ਦ ਕੁਈਨ ਐਲਿਜ਼ਾਬੈਥ ਹਸਪਤਾਲ ਅੰਦਰ ਨਵੇਂ ਆਪਾਤਕਾਲੀਨ ਵਿਭਾਗ ਆਦਿ ਬਣਾਉਣ ਦੇ ਪ੍ਰਾਜੈਕਟਾਂ ਉਪਰ ਕੰਮ ਚਲ ਰਿਹਾ ਹੈ, ਵਿੱਚ 50 ਮਿਲੀਅਨ ਡਾਲਰਾਂ ਦਾ ਇਜ਼ਾਫ਼ਾ ਵੀ ਕੀਤਾ ਹੈ ਤਾਂ ਜੋ ਹੋਰ ਸੁਵਿਧਾਵਾਂ ਵੀ ਇਸ ਵਿੱਚ ਸ਼ਾਮਿਲ ਹੋ ਸਕਣ। ਰਾਜ ਦੇ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਸਰਕਾਰ ਨੇ 10 ਮਿਲੀਅਨ ਡਾਲਰਾਂ ਦਾ ਇੱਕ ਫੰਡ ਰੱਖਿਆ ਹੈ ਜਿਸ ਦੇ ਤਹਿਤ 120 ਕਮਰਿਆਂ ਦਾ ਕੈਂਸਰ ਕਾਂਸਲ ਲਾਜ ਤਿਅਰ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਕਈ ਬਿਲੀਅਨ ਦੇ ਬਜਟ ਵਿੱਚ ਰਾਜ ਅੰਦਰਲੇ ਸਾਰੇ ਹੀ ਸਬ-ਅਰਬਨਾਂ ਦੇ ਹਸਪਤਾਲਾਂ ਦਾ ਨਵੀਨੀਕਰਣ ਵੀ ਸ਼ਾਮਿਲ ਹੈ। ਉਨਾ੍ਹਂ ਉਚੇਚੇ ਤੌਰ ਤੇ ਕਿਹਾ ਕਿ ਦੱਖਣੀ ਆਸਟ੍ਰੇਲੀਆਈ ਸਰਕਾਰ ਆਪਣੇ ਰਾਜ ਦੇ ਹਰ ਨਾਗਰਿਕ ਦੀ ਚੰਗੀ ਸਿਹਤ ਲਈ ਵਚਨਬੱਧ ਹੈ ਅਤੇ ਸਰਕਾਰ ਦਾ ਇਹ ਪਹਿਲੇ ਤੋਂ ਹੀ ਕੌਲ ਆਪਣੀ ਜਨਤਾ ਨਾਲ ਚਲ ਰਿਹਾ ਹੈ ਅਤੇ ਸਰਕਾਰ ਇਸ ਪ੍ਰਤੀ ਆਪਣੇ ਨਵੇਕਲੇ ਅਤੇ ਉਸਾਰੂ ਕਦਮ ਚੁੱਕ ਰਹੀ ਹੈ।

Install Punjabi Akhbar App

Install
×