ਦੱਖਣੀ ਆਸਟ੍ਰੇਲੀਆ ਪ੍ਰੀਮੀਅਰ ਵੱਲੋਂ ਸਾਰਿਆਂ ਨੂੰ ਦਿਵਾਲੀ ਅਤੇ ਬੰਦੀਛੋੜ ਦਿਵਸ ਉਪਰ ਵਧਾਈਆਂ

ਜਨਤਕ ਤੌਰ ਤੇ ਜਾਰੀ ਇੱਕ ਸੰਦੇਸ਼ ਵਿੱਚ ਪ੍ਰੀਮੀਅਰ ਮਾਣਯੋਗ ਸ੍ਰੀ ਸਟੀਵਨ ਮਾਰਸ਼ਲ ਅਤੇ ਸਹਾਇਕ ਮੰਤਰੀ ਮਾਣਯੋਗ ਸ੍ਰੀ ਜਿੰਗ ਲੀ (ਐਮ.ਐਲ.ਸੀ.) ਨੇ ਭਾਰਤੀ ਭਾਈਚਾਰੇ ਨੂੰ ਦਿਵਾਲੀ ਅਤੇ ਵਿਸ਼ੇਸ਼ ਕਰਕੇ ਸਿੱਖ ਭਾਈਚਾਰੇ ਨੂੰ ਦਿਵਾਲੀ ਦੇ ਨਾਲ ਨਾਲ ਬੰਦੀਛੋੜ ਦਿਵਸ ਦੀਆਂ ਵਧਾਈਆਂ ਵੀ ਭੇਟ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਦਿਵਾਲੀ ਇੱਕ ਅਜਿਹਾ ਤਿਉਹਾਰ ਹੈ ਜਿਹੜਾ ਕਿ ਭਾਰਤੀਆਂ ਨਾਲ ਸਬੰਧਤ ਇੱਕ ਧਾਰਮਿਕ, ਸਭਿਆਚਾਰਕ ਅਤੇ ਮਨੋਰੰਜਕ ਤਿਉਹਾਰ ਹੈ ਅਤੇ ਕਿਉਂਕਿ ਭਾਰਤੀ ਲੋਕ ਹੁਣ ਸੰਸਾਰ ਦੇ ਹਰ ਕੋਨੇ ਵਿੱਚ ਹੀ ਰਹਿੰਦੇ ਵਸਦੇ ਹਨ ਤਾਂ ਫੇਰ ਸਾਰਾ ਸੰਸਾਰ ਹੀ ਹੁਣ ਇਸ ਤਿਉਹਾਰ ਦੀ ਮਹੱਤਤਾ ਤੋਂ ਵਾਕਿਫ ਹੈ ਸਿੱਧੇ ਜਾਂ ਅਸਿੱਧੇ ਤੌਰ ਤੇ ਸਮੁੱਚਾ ਸੰਸਾਰ ਹੀ ਇਸ ਤਿਉਹਾਰ ਨੂੰ ਮਨਾਉਣ ਵਿੱਚ ਭਾਰਤੀਆਂ ਦੇ ਨਾਲ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਆਪਣਾ ਯੋਗਦਾਨ ਪਾਂਦਾ ਹੈ ਅਤੇ ਸਮੁੱਚੇ ਸੰਸਾਰ ਅੰਦਰ ਹੀ ਇਸ ਨਾਲ ਭਾਈਚਾਰਕ ਸਾਂਝ ਦਾ ਸੁਨੇਹਾ ਅੱਪੜਦਾ ਹੋ ਜਾਂਦਾ ਹੈ।

ਬੰਦੀਛੋੜ ਦਿਵਸ ਕਿਉਂਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੈ ਅਤੇ ਸਿੱਖ ਵੀ ਵਿਸ਼ਵ ਦੇ ਹਰ ਕੋਨੇ ਵਿੱਚ ਮੌਜੂਦ ਹਨ ਅਤੇ ਇਸ ਵਾਸਤੇ ਹਰ ਪਾਸੇ ਹੀ ਇਹ ਤਿਉਹਾਰ ਦਿਵਾਲੀ ਦੇ ਨਾਲ ਨਾਲ ਬੜੇ ਹੀ ਉਤਸਾਹ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। ਸਮੁੱਚੇ ਆਸਟ੍ਰੇਲੀਆ ਵਿੱਚ ਹੀ ਅਤੇ ਖਾਸ ਕਰਕੇ ਦੱਖਣੀ ਆਸਟ੍ਰੇਲੀਆ ਵਿੱਚ ਵੀ ਭਾਰਤੀ ਭਾਈਚਾਰੇ ਦੇ ਪੂਰਨ ਸਹਿਯੋਗ ਨੂੰ ਦੇਖਦਿਆਂ ਹੋਇਆਂ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਦੀਆ ਧਾਰਮਿਕ ਭਾਵਨਾਵਾਂ ਨੂੰ ਦੇਖਦਿਆਂ ਹੋਇਆਂ ਅਸੀਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਦਿਵਾਲੀ ਅਤੇ ਬੰਦੀਛੋੜ ਦਿਵਸ ਉਪਰ ਆਪਣੀਆਂ ਸ਼ੁਭਕਾਮਨਾਵਾਂ ਭੇਟ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਇਹ ਤਿਉਹਾਰ ਸਾਰਿਆਂ ਲਈ ਹੀ ਖ਼ੁਸ਼ੀਆਂ ਅਤੇ ਖੇੜੇ ਲੈ ਕੇ ਆਵੇ ਅਤੇ ਸਮੁੱਚਾ ਸਾਲ ਕਰੋਨਾ ਦੀ ਭੇਟ ਚੜ੍ਹਨ ਤੋਂ ਬਾਅਦ ਹੁਣ ਸੁੱਖ ਦੇ ਦਿਨ ਪਰਤਣ।

Install Punjabi Akhbar App

Install
×