ਦੱਖਣੀ ਆਸਟ੍ਰੇਲੀਆ ਵਿੱਚ ਲਗਾਈਆਂ ਗਈਆਂ ਪਾਬੰਧੀਆਂ ਵਿੱਚ ਕੁੱਝ ਛੋਟਾਂ

ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਸਾਂਝੀ ਕੀਤੀ ਇੱਕ ਜਾਣਕਾਰੀ ਰਾਹੀਂ ਦੱਸਿਆ ਹੈ ਕਿ ਰਾਜ ਅੰਦਰ ਕੋਵਿਡ-19 ਦੇ ਖਤਰੇ ਨੂੰ ਭਾਂਪਦਿਆਂ ਜਿਹੜੀਆਂ ਪਾਬੰਧੀਆਂ ਲਾਗੂ ਕੀਤੀਆਂ ਗਈਆਂ ਸਨ, ਬਾਰੇ ਸਿਹਤ ਅਧਿਕਾਰੀਆਂ ਅਤੇ ਹੋਰ ਸਬੰਧਤ ਮਹਿਕਮਿਆਂ ਆਦਿ ਦੇ ਮਾਹਿਰਾਂ ਨਾਲ ਗੱਲਬਾਤ ਕਰਦਿਆਂ ਇਹ ਫੈਸਲਾ ਲਿਆ ਗਿਆ ਹੇ ਕਿ, ਉਨ੍ਹਾਂ ਲਗਾਈਆਂ ਗਈਆਂ ਪਾਬੰਧੀਆਂ ਵਿੱਚੋ ਕੁੱਝ ਕੁ ਨੂੰ ਹੁਣੇ ਹੀ ਖ਼ਤ ਕੀਤਾ ਜਾ ਰਿਹਾ ਹੈ ਜਿਵੇਂ ਕਿ ਹੁਣ ਲੋਕ ਸੈਰ ਜਾਂ ਕਸਰਤ ਕਰਨ ਆਪਣੇ ਸਾਜੋ ਸਾਮਾਨ ਅਤੇ ਕੁੱਤੇ ਨੂੰ ਲੈ ਕੇ ਵੀ ਬਾਹਰ ਜਾ ਸਕਦੇ ਹਨ; ਫੇਸ-ਮਾਸਕ ਪਾਉਣਾ ਜ਼ਰੂਰੀ ਨਹੀਂ ਹੈ ਪਰੰਤੂ ਲੋਕਾਂ ਨੂੰ ਫੇਰ ਤੋਂ ਅਪੀਲ ਕੀਤੀ ਜਾਂਦੀ ਹੈ ਕਿ ਜਿੱਥੇ ਕਿਤੇ ਅਤੇ ਜਦੋਂ ਵੀ ਜ਼ਰੂਰਤ ਹੋਵੇ ਤਾਂ ਫੇਸ ਮਾਸਕ ਜ਼ਰੂਰ ਪਾਉ। ਇਸ ਤੋਂ ਇਲਾਵਾ ਆਉਣ ਅੱਜ ਅੱਧੀ ਰਾਤ 12:01 (ਐਤਵਾਰ ਸ਼ੁਰੂ) ਤੋਂ ਜਿਹੜੀਆਂ ਪਾਬੰਧੀਆਂ ਵਿੱਚ ਛੋਟਾਂ ਦਿੱਤੀਆਂ ਜਾ ਰਹੀਆਂ ਹਨ -ਉਹ ਇਸ ਪ੍ਰਕਾਰ ਹਨ: ਘਰਾਂ ਵਿੱਚ ਰਹਿਣ ਦੀ ਬਾਧਿਤਾ ਖ਼ਤਮ -ਹੁਣ ਲੋਕ ਪਹਿਲਾਂ ਦੀ ਤਰ੍ਹਾਂ ਹੀ ਬਾਹਰ ਆ ਜਾ ਸਕਦੇ ਹਨ; ਜਿਮ ਅਤੇ ਹੋਰ ਚਾਰ ਦਿਵਾਰੀ ਦੇ ਅੰਦਰਵਾਰ ਵਾਲੇ ਸੈਂਟਰ ਖੁੱਲ੍ਹ ਜਾਣਗੇ; ਗ਼ੈਰ-ਜ਼ਰੂਰੀ ਕੰਮ-ਧੰਦੇ ਵੀ ਸ਼ੁਰੂ; ਸੋਮਵਾਰ ਤੋਂ ਆਪਣੇ ਪਹਿਲਾਂ ਦੀ ਤਰ੍ਹਾਂ ਦੇ ਸ਼ਡਿਊਲ ਨਾਲ ਸਕੂਲ ਵੀ ਖੁੱਲ੍ਹਣਗੇ। ਲੋਕਾਂ ਦੇ ਇਕੱਠਾਂ ਵਾਲੀਆਂ ਥਾਵਾਂ ਜਿਵੇਂ ਕਿ ਫੂਡ ਪੁਆਇੰਟ, ਕੈਫੇ, ਲਾਇਬ੍ਰੇਰੀਆਂ, ਸੁਪਰ ਮਾਰਕਿਟਾਂ ਅਤੇ ਹੋਰ ਵੀ ਸਭ ਥਾਵਾਂ ਆਦਿ ਉਪਰ ਪ੍ਰਤੀ ਵਿਅਕਤੀ 4 ਵਰਗ ਮੀਟਰ ਵਾਲੀ ਪਾਬੰਧੀ ਹਾਲੇ ਵੀ ਜਾਰੀ ਰਹੇਗੀ। ਜ਼ਿਆਦਾ ਜਾਣਕਾਰੀ ਵਾਸਤੇ https://www.covid-19.sa.gov.au/ ਉਪਰ ਵਿਜ਼ਿਟ ਵੀ ਕੀਤਾ ਜਾ ਸਕਦਾ ਹੈ।

Install Punjabi Akhbar App

Install
×