ਮੈਡੀਕੇਅਰ ਕਾਰਡਾਂ ਸਬੰਧੀ ਦੱਖਣੀ ਆਸਟ੍ਰੇਲੀਆ ਨੇ ਜਾਰੀ ਕੀਤਾ ਕੋਵਿਡ-19 ਟੀਕਾਕਰਣ ਦਾ ਨਵਾਂ ਅਪਡੇਟ

ਲੋਕਾਂ ਵੱਲੋਂ ਲਗਾਤਾਰ ਇਹ ਪ੍ਰਸ਼ਨ ਪੁੱਛਿਆ ਜਾ ਰਿਹਾ ਸੀ ਕਿ ਜੇਕਰ ਉਨ੍ਹਾਂ ਕੋਲ ‘ਮੈਡੀਕੇਅਰ ਕਾਰਡ’ ਨਹੀਂ ਹੈ ਤਾਂ ਕੀ ਉਹ ਮੁਫਤ ਵਿੱਚ ਕੋਵਿਡ-19 ਵੈਕਸੀਨ ਲੈ ਸਕਦੇ ਹਨ…..?
ਇਸ ਦੇ ਜਵਾਬ ਵਿੱਚ ਦੱਖਣੀ ਆਸਟ੍ਰੇਲੀਆ ਸਰਕਾਰ ਨੇ ਇੱਕ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਅਜਿਹੇ ਕੋਈ ਵੀ ਲੋਕ ਜਿਨ੍ਹਾਂ ਕੋਲ ਮੈਡੀਕੇਅਰ ਦੀ ਸੁਵਿਧਾ ਉਪਲੱਭਧ ਨਹੀਂ ਹੈ, ਉਹ ਵੀ ਕੋਵਿਡ-19 ਦਾ ਟੀਕਾ ‘ਮੁਫਤ’ ਵਿਚ ਹੀ ਲਗਵਾਉਣਗੇ ਅਤੇ ਉਨ੍ਹਾਂ ਦੀ ਜੇਬ੍ਹ ਉਪਰ ਵੀ ਕੋਈ ਬੋਝ ਨਹੀਂ ਪਵੇਗਾ।
ਅਜਿਹੇ ਲੋਕ ਜਿਹੜੇ ਕਿ ਫੇਜ਼ 1ਏ ਅਤੇ ਫੇਜ਼ 1ਬੀ ਵਾਸਤੇ ਯੋਗ ਹਨ, ਉਹ ਹੁਣ ਵੀ ਕਿਸੇ ਵੀ ਜੀ.ਪੀ. ਰੈਸਪੀਰੇਟਰੀ ਕਲਿਨਿਕ ਵਿੱਚੋਂ ਉਕਤ ਟੀਕਾ ਲਗਵਾ ਸਕਦੇ ਹਨ ਅਤੇ ਇਸ ਵਾਸਤੇ ਕਿਸੇ ਕਿਸਮ ਦੇ ਮੈਡੀਕੇਅਰ ਕਾਰਡ ਦੀ ਜ਼ਰੂਰਤ ਨਹੀਂ ਹੈ ਅਤੇ ਹਰ ਕਿਸੇ ਨੂੰ ਇਹ ਟੀਕਾ ਮੁਫਤ ਵਿੱਚ ਹੀ ਲਗਾਇਆ ਜਾ ਰਿਹਾ ਹੈ।
ਅਜਿਹੇ ਸੈਂਟਰ ਜਿੱਥੇ ਕਿ ਆਪਣੀ ਵਾਰੀ ਦੀ ਬੁਕਿੰਗ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ ਇਸ ਪ੍ਰਕਾਰ ਹਨ: ਐਡੀਲੇਡ ਸੈਂਟਰਲ ਵੈਕਸੀਨੈਸ਼ਨ ਕਲਿਨਿਕ; ਰੈਨੈਲਾ ਰੈਸਪੀਰੇਟਰੀ ਕਲਿਨਿਕ; ਨਾਰਥ ਈਸਟਰਨ ਰੈਸਪੀਰੇਟਰੀ ਕਲਿਨਿਕ; ਐਥਲਸਟੋਨ ਰੈਸਪੀਰੇਟਰੀ ਕਲਿਨਿਕ।
ਇਸ ਤੋਂ ਇਲਾਵਾ ਹੋਰ ਸਥਾਨਾਂ ਅਤੇ ਸੁਵਿਧਾਵਾਂ -ਉਕਤ ਵੈਕਸੀਨ ਦੇ ਵਿਤਰਣ ਦੇ ਅਗਲੇ ਪੜਾਵਾਂ ਦੌਰਾਨ ਕੀਤੀਆਂ ਜਾਂਦੀਆਂ ਰਹਿਣਗੀਆਂ।
ਜ਼ਿਆਦਾ ਜਾਣਕਾਰੀ ਅਤੇ ਆਪਣੀ ਯੋਗਤਾ ਬਾਰੇ ਜਾਣਨ ਵਾਸਤੇ https://covid-vaccine.healthdirect.gov.au/eligibility ਉਪਰ ਵਿਜ਼ਿਟ ਕਰੋ।
70 ਸਾਲਾਂ ਅਤੇ ਇਸਤੋਂ ਉਪਰ ਦੇ ਬਜ਼ੁਰਗਾਂ ਵਾਸਤੇ ਟੀਕਾਕਰਣ ਦੀ ਸਾਰੀ ਜਾਣਕਾਰੀ ਸਰਕਾਰ ਦੀ ਸਿਹਤ ਵੈਬਸਾਈਟ website ਉਪਰ ਉਪਲੱਭਧ ਹੈ। ਇਸ ਵੈਬਸਾਈਟ ਉਪਰ ਫੈਕਟ ਸ਼ੀਟ fact sheet ਪਾਈ ਗਈ ਹੈ, ਪ੍ਰਸ਼ਨਾਂ ਉਤਰਾਂ ਦਾ ਹਵਾਲਾ frequently asked questions ਦਿੱਤਾ ਗਿਆ ਹੈ।
ਸਰਕਾਰ ਦਾ ਕਾਮਨਵੈਲਥ ਵਿਭਾਗ ਇਸ ਵਾਸਤੇ ਵਚਨਬੱਧ ਹੈ ਕਿ ਦੇਸ਼ ਅੰਦਰ ਹਰ ਕਿਸਮ, ਹਰ ਵਰਗ, ਹਰ ਭਾਸ਼ਾ, ਸਭਿਆਚਾਰ ਆਦਿ ਦੇ ਲੋਕਾਂ ਨੂੰ ਉਕਤ ਵੈਕਸੀਨ ਉਪਲੱਭਧ ਕਰਵਾਈ ਜਾਵੇ ਅਤੇ ਉਹ ਵੀ ਨਿਸਚਿਤ ਸਮੇਂ ਦੇ ਅੰਦਰ।
ਜ਼ਿਆਦਾ ਜਾਣਕਾਰੀ ਵਾਸਤੇ website; Facebook; Twitter ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×