ਦੱਖਣੀ ਆਸਟ੍ਰੇਲੀਆ ਦਾ ਬਜਟ-2020 ਪੇਸ਼

ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਰਾਜ ਸਰਕਾਰ ਨੇ ਬਜਟ-2020 ਪੇਸ਼ ਕਰ ਦਿੱਤਾ ਹੈ ਅਤੇ ਕੋਵਿਡ-ਕਾਲ ਦੌਰਾਨ ਪੇਸ਼ ਕੀਤਾ ਗਿਆ ਇਹ ਬਜਟ ਜਿੱਥੇ ਜਨਤਕ ਤੌਰ ਤੇ ਹੋਰ ਸੁਵਿਧਾਵਾਂ ਪ੍ਰਦਾਨ ਕਰੇਗਾ ਉਥੇ ਰਾਜ ਦੀ ਅਰਥ-ਵਿਵਸਥਾ ਜਿਸ ਨੂੰ ਕੋਵਿਡ-19 ਕਾਰਨ ਕਾਫੀ ਢਾਹ ਲੱਗੀ ਹੈ, ਨੂੰ ਮੁੜ ਤੋਂ ਸੁਰਜੀਤ ਕਰਨ ਵਿੱਚ ਸਹਾਈ ਹੋਵੇਗਾ। ਉਨ੍ਹਾਂ ਇਸ ਦੀ ਤਫਸੀਲ ਕਰਦਿਆਂ ਕਿਹਾ ਆਉਣ ਵਾਲੇ ਅਗਲੇ ਦੋ ਸਾਲਾਂ ਅੰਦਰ ਵਪਾਰਕ ਪੱਧਰ ਉਪਰ 851 ਮਿਲੀਅਨ ਡਾਲਰਾਂ ਦਾ ਬਜਟ ਰੱਖਿਆ ਗਿਆ ਹੈ ਜਿਸ ਦੇ ਤਹਿਤ ਬਹੁਤ ਸਾਰੇ ਪ੍ਰਾਜੈਕਟ ਲਿਆਂਦੇ ਜਾਣਗੇ। ਛੋਟੇ ਕੰਮ-ਧੰਦਿਆਂ ਅਤੇ ਉਦਯੋਗਾਂ ਨੂੰ ਟੈਕਸ ਦੀਆਂ ਛੋਟਾਂ ਤੋਂ ਇਲਾਵਾ 10,000 ਡਾਲਰਾਂ ਦੀ ਨਕਦ ਰਾਸ਼ੀ ਗ੍ਰਾਂਟਾਂ ਦੇ ਰੂਪ ਵਿੱਚ ਦਿੱਤੀ ਜਾਵੇਗੀ ਤਾਂ ਇਹ ਛੋਟੇ ਛੋਟੇ ਕੰਮ-ਧੰਦੇ ਚਲਦੇ ਰਹਿਣ ਅਤੇ ਇਨ੍ਹਾਂ ਨਾਲ ਜਿਨ੍ਹਾਂ ਲੋਕਾਂ ਦਾ ਦਾਲ-ਫੁਲਕਾ ਚਲਦਾ ਹੈ, ਉਹ ਵੀ ਚਲਦਾ ਰਹੇ ਅਤੇ ਹੋਰ ਲੋਕਾਂ ਲਈ ਵੀ ਰੌਜ਼ਗਾਰ ਦੇ ਦਰਵਾਜ਼ੇ ਖੁਲ੍ਹਦੇ ਰਹਿਣ। ਇੱਕ ਹੋਰ 16.7 ਬਿਲੀਅਨ ਡਾਲਰ ਦਾ ਪੈਕਜ ਬੁਨਿਆਦੀ ਢਾਂਚਿਆਂ ਵਿੱਚ ਨਿਵੇਸ਼ ਵਾਸਤੇ ਵੀ ਜਾਰੀ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਘੱਟੋ ਘੱਟ 19,000 ਰੌਜ਼ਗਾਰ ਮਿਲਣਗੇ ਅਤੇ ਇਨ੍ਹਾਂ ਵਿੱਚ ਸੜਕਾਂ, ਖੇਡਾਂ ਦੀਆਂ ਸਹੂਲਤਾਂ, ਸਕੂਲ ਅਤੇ ਹਸਪਤਾਲਾਂ ਦੇ ਨਵੀਨੀਕਰਨ ਆਦਿ ਸ਼ਾਮਿਲ ਹਨ। ਉਤਰੀ-ਦੱਖਣੀ ਕੋਰੀਡੋਰ ਦੀਆਂ ਦੋ ਸੁਰੰਗਾਂ ਦਾ ਕੰਮ ਵੀ ਸ਼ੁਰੂ ਹਵੇਗਾ ਅਤੇ ਇਸ ਨਾਲ 4,000 ਰੌਜ਼ਗਾਰ ਮਿਲਣਗੇ ਅਤੇ ਆਉਣ ਜਾਉਣ ਵਾਲਿਆਂ ਲਈ ਵਾਧੂ ਸੁਰੱਖਿਆ ਦੇ ਨਾਲ ਨਾਲ ਉਨ੍ਹਾਂ ਦਾ ਸਮਾਂ ਵੀ ਬਚੇਗਾ। ਜ਼ਿਆਦਾ ਜਾਣਕਾਰੀ ਵਾਸਤੇ View the SA Budget 2020 here. ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।

Install Punjabi Akhbar App

Install
×