ਦੱਖਣੀ ਆਸਟ੍ਰੇਲੀਆ ਨੇ ਪੱਛਮੀ ਆਸਟ੍ਰੇਲੀਆ ਨਾਲ ਸੀਮਾਵਾਂ ਖੋਲ੍ਹੀਆਂ -ਐਲਾਨ ਹੁਣੇ ਤੋਂ ਹੋਇਆ ਲਾਗੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੱਖਣੀ ਆਸਟ੍ਰੇਲੀਆ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਅਹਿਮ ਐਲਾਨਨਾਮੇ ਵਿੱਚ ਕਿਹਾ ਹੈ ਕਿ ਪੱਛਮੀ ਆਸਟ੍ਰੇਲੀਆ ਨਾਲ ਲਗਾਈਆਂ ਗਈਆਂ ਸੀਮਾਵਾਂ ਦੀਆਂ ਪਾਬੰਧੀਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਵੀ ਪੱਛਮੀ ਆਸਟ੍ਰੇਲੀਆ ਦਾ ਵਿਅਕਤੀ ਇਸ ਸਮੇਂ ਦੱਖਣੀ ਆਸਟ੍ਰੇਲੀਆ ਅੰਦਰ ਕੁਆਰਨਟੀਨ ਵਿੱਚ ਹੈ ਤਾਂ ਉਸਨੂੰ ਤੁਰੰਤ ਰਿਹਾ ਕੀਤਾ ਜਾ ਰਿਹਾ ਹੈ। ਇਹ ਹੁਕਤ ਫੌਰੀ ਤੌਰ ਤੇ ਲਾਗੂ ਵੀ ਕਰ ਦਿੱਤੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੱਛਮੀ ਆਸਟ੍ਰੇਲੀਆ ਦੇ ਖੇਤਰਾਂ ਜਿਵੇਂ ਕਿ ਪਰਥ, ਦ ਪੀਲ ਰਿਜਨ ਅਤੇ ਦ ਸਾਊਕ ਵੈਸਟ ਆਦਿ ਵਿਚਲੇ ਲੋਕਾਂ ਲਈ ਹਾਲੇ ਵੀ ਪਹਿਲੇ, ਪੰਜਵੇਂ ਅਤੇ 12 ਦਿਨ ਕਰੋਨਾ ਟੈਸਟ ਜ਼ਰੂਰੀ ਹਨ ਅਤੇ ਇਸ ਹਦਾਇਤ ਨੂੰ ਮੰਨਣਾ ਜ਼ਰੂਰੀ ਹੈ ਅਤੇ ਅਜਿਹੇ ਲੋਕਾਂ ਨੂੰ ਟੈਸਟਾਂ ਦੇ ਨਤੀਜੇ ਨੈਗੇਟਿਵ ਆਉਣ ਤੱਕ ਆਈਸੋਲੇਸ਼ਨ ਵਿੱਚ ਹੀ ਰਹਿਣਾ ਹੋਵੇਗਾ। ਅਜਿਹੇ ਲੋਕ ਜਿਹੜੇ ਕਿ ਪੱਛਮੀ ਆਸਟ੍ਰੇਲੀਆ ਤੋਂ ਹਨ ਅਤੇ ਪਰਥ ਦੇ ਫੋਰ ਪੁਆਇੰਟਸ ਹੋਟਲ ਵਿੱਚ ਨਹੀਂ ਗਏ ਅਤੇ ਕੁਆਰਨਟੀਨ ਵਿੱਚ ਹਨ ਤਾਂ ਉਨ੍ਹਾਂ ਨੂੰ ਫੌਰੀ ਤੌਰ ਤੇ ਰਿਹਾ ਕੀਤਾ ਜਾ ਰਿਹਾ ਹੈ। ਰਾਜ ਦੀਆਂ ਸੀਮਾਵਾਂ ਨੂੰ ਵਿਕਟੋਰੀਆ ਨਾਲ ਹਾਲ ਦੀ ਘੜੀ ਨਹੀਂ ਖੋਲ੍ਹਿਆ ਜਾ ਰਿਹਾ ਅਤੇ ਗ੍ਰੇਟਰ ਮੈਲਬੋਰਨ ਨਾਲ ਸਬੰਧਤ ਲੋਕਾਂ ਨੂੰ ਤਿੰਨ ਕਰੋਨਾ ਟੈਸਟਾਂ ਲਈ ਹਦਾਇਤਾਂ ਜਾਰੀ ਹਨ। ਕੋਵਿਡ ਵੈਕਸਿਨ ਬਾਰੇ ਵਿੱਚ ਗੱਲ ਕਰਦਿਆਂ ਪ੍ਰੀਮੀਅਰ ਨੇ ਕਿਹਾ ਕਿ ਪਹਿਲੇ ਗੇੜ ਵਿੱਚ ਦੱਖਣੀ ਆਸਟ੍ਰੇਲੀਆ ਦੇ 60,000 ਲੋਕਾਂ ਨੂੰ ਵੈਕਸਿਨ ਦਿੱਤੀ ਜਾਵੇਗੀ। ਇਹ ਦਵਾਈ ਐਡੀਲੇਡ ਦੇ 9 ਹਸਪਤਾਲਾਂ ਅੰਦਰ ਅਤੇ ਰਾਜ ਦੇ ਦੂਸਰੇ ਖੇਤਰੀ ਸੈਂਟਰਾਂ ਵਿੱਚ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਅੱਜ ਹੀ ਇੱਕ 30 ਸਾਲਾਂ ਦੀ ਮਹਿਲਾ ਜਿਹੜੀ ਕਿ ਬਾਹਰਲੇ ਦੇਸ਼ ਤੋਂ ਆਸਟ੍ਰੇਲੀਆ ਪਰਤੀ ਹੈ, ਦਾ ਕਰੋਨਾ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਉਕਤ ਮਹਿਲਾ ਨੂੰ ਹੋਟਲ ਕੁਆਰਨਟੀਨ ਵਿੱਚ ਰੱਖਿਆ ਗਿਆ ਹੈ।

Install Punjabi Akhbar App

Install
×