ਸ.ਰੇਸ਼ਮ ਸਿੰਘ ਕੈਲੇਫੋਰਨੀਆ ਅਮਰੀਕਾ ਇਕਾਈ ਦਾ ਮੈਂਬਰ ਨਹੀਂ —ਕਲਾਰ 

IMG_0516
ਿਨਉਯਾਰਕ — ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਇਕਾਈ ਦੇ ਮੁੱਖ ਦਫਤਰ ਨਿਊਯਾਰਕ ਵਿਖੇ ਕੁਝ ਸੰਗਤਾਂ ਵਲੋਂ ਸ਼ਿਕਾਇਤਾਂ ਪੁੱਜੀਆਂ ਹਨ ਕੇ ਸ.ਰੇਸ਼ਮ ਸਿੰਘ ਕੈਲੀਫੋਰਨੀਆ ਜਿਨਾਂ ਨੂੰ ਬੀਤੇ ਦਿਨੀਂ ਅਨੁਸ਼ਾਸ਼ਨ ਭੰਗ ਕਰਨ ਕਰਕੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ ਸੀ ਇੰਨੀਂ ਦਿਨੀਂ ਮੁੜ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕੇਵਲ ਗੁੰਮਰਾਹ ਹੀ ਨਹੀਂ ਕਰ ਰਹੇ ਸਗੋਂ ਫਰਜੀ ਆਈ ਕਾਰਡ ਅਤੇ ਲੈਟਰ ਜਾਰੀ ਕਰਕੇ ਪਾਰਟੀ ਨੂੰ ਬਹੁਤ ਵੱਡੀ ਢਾਅ ਲਾ ਰਹੇ ਹਨ ਸ.ਰੇਸ਼ਮ ਸਿੰਘ ਕੈਲੀਫੋਰਨੀਆ ਦੀ ਇਹ ਕਾਰਵਾਈ ਹਰਗਿਜ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਉਨਾਂ ਕੋਲ ਅਜਿਹੇ ਕੋਈ ਅਧਿਕਾਰ ਨਹੀਂ ਕਿ ਉਹ ਪਾਰਟੀ ਦੇ ਨਾਲ ਸਬੰਧਿਤ ਦਸ਼ਤਾਵੇਜ ਜਾਰੀ ਕਰ ਸਕਣ ਪਰ ਵਾਰ ਵਾਰ ਉਨਾਂ ਨੂੰ ਰੋਕਣ ਤੇ ਵੀ ਉਨਾਂ ਵਲੋਂ ਪਾਰਟੀ ਵਿਰੋਧੀ ਇਹ ਗਤੀਵਿਧੀਆਂ ਨਿਰੰਤਰ ਜਾਰੀ ਹਨ ਜਿਸਦੇ ਨਾਲ ਪਾਰਟੀ ਦਾ ਅਕਸ ਲੋਕਾਂ ਵਿੱਚ ਖਰਾਬ ਹੋ ਰਿਹਾ ਹੈ ਿੲਸ ਸਬੰਧ ਚ ‘ ਸੁਰਜੀਤ ਸਿੰਘ ਕਲਾਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੇ ਖੁੱਲੇ ਰੂਪ ਵਿੱਚ ਸੰਗਤਾਂ ਨੂੰ ਕਿਹਾ ਹੈ ਕਿ ਪਾਰਟੀ ਵਲੋਂ ਸ.ਰੇਸ਼ਮ ਸਿੰਘ ਨੂੰ ਪਹਿਲਾਂ ਹੀ ਖਾਰਜ ਕੀਤਾ ਜਾ ਚੁੱਕਾ ਹੈ ਸੋ ਸੰਗਤਾਂ ਸ.ਰੇਸ਼ਮ ਸਿੰਘ ਦੇ ਵਲੋਂ ਕੀਤੇ ਜਾ ਰਹੇ ਪ੍ਰਾਪੇਗੰਡੇ ਤੋਂ ਸੁਚੇਤ ਰਹਿਣ ਸ.ਰੇਸ਼ਮ ਸਿੰਘ ਵਲੋਂ ਜਾਰੀ ਕੀਤੇ ਕਿਸੇ ਦਸ਼ਤਾਵੇਜ ਜਾਂ ਆਈ ਡੀ ਕਾਰਡ ਲਈ ਪਾਰਟੀ ਜਿੰਮੇਵਾਰ ਨਹੀਂ ਹੋਵੇਗੀ ।

Install Punjabi Akhbar App

Install
×