ਪ੍ਰਸਿੱਧ ਸਮਾਜ ਸੇਵੀ ਐਸ.ਪੀ ਸਿੰਘ ਉਬਰਾਏ ਅਤੇ ਡੀ.ਸੀ ਲੁਧਿਆਣਾ ਬਾਬਾ ਬੰਦਾ ਸਿੰਘ ਬਹਾਦਰ ਭਵਨ ਪਿੰਡ ਰਕਬਾ ਦੇ ਸ਼ਬਦ ਪ੍ਰਕਾਸ਼ ਅਜਾਇਬ ਘਰ ਦਰਸ਼ਨਾਂ ਲਈ ਪੁੱਜੇ

ਨਿਊਯਾਰਕ/ ਲੁਧਿਆਣਾ 11 ਨਵੰਬਰ ( ਰਾਜ ਗੋਗਨਾ )—ਬੀਤੇਂ ਦਿਨ ਐਸ.ਪੀ ਸਿੰਘ ਉਬਰਾਏ ਜੀ ਪ੍ਸਿੱਧ ਸਮਾਜ ਸੇਵੀ ਅਤੇ ਡੀ.ਸੀ ਲੁਧਿਆਣਾ ਸ੍ਰੀ ਵਰਿੰਦਰ ਕੁਮਾਰ ਜੀ ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਪਿੰਡ ਰਕਬਾ ਵਿਖੇ ਸ਼ਬਦ ਪ੍ਰਕਾਸ਼ ਅਜਾਇਬ ਘਰ ਦੇ ਦਰਸ਼ਨ ਲਈ ਪਹੁੰਚੇ ਅਤੇ ਕ੍ਰਿਸ਼ਨ ਕੁਮਾਰ ਬਾਵਾ ਜੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਜੀ ਪੈਟਰਨ ਫਾਊਂਡੇਸ਼ਨ ਨਾਲ ਓਮਰਾਊ ਸਿੰਘ ਜੀ ਪ੍ਰਧਾਨ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਹਰਿਆਣਾ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਅਤੇ ਸਵਾਗਤ ਕੀਤਾ ਗਿਆ

ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸ: ਮਨਜੀਤ ਸਿੰਘ ਨਿੱਝਰ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਯੂ.ਕੇ ਦਾ ਪ੍ਰਧਾਨ ਨਿਯੁੱਕਤ ਕੀਤਾ ਗਿਆ।

Install Punjabi Akhbar App

Install
×