ਟਾਪ 10: ਸਾਲ 2023 ਲਈ ਕੰਗਾਰੂ ਆਈਲੈਂਡ ‘ਸਟੋਕਸ ਬੇਅ’ ਸਭ ਤੋਂ ਸੁਹਣਾ ਬੀਚ

ਇਸ ਸਾਲ 2023 ਦੌਰਾਨ, ਆਸਟ੍ਰੇਲੀਆ ਦੇ ਸਭ ਤੋਂ ਸੁਹਣੇ 10 ਟਾਪੂਆਂ ਵਿੱਚ ਸਭ ਤੋਂ ਪਹਿਲੇ ਨੰਬਰ ਉਪਰ ਦੱਖਣੀ ਆਸਟ੍ਰੇਲੀਆ ਕੰਗਾਰੂ ਆਈਲੈਂਡ ਦੇ ਉਤਰੀ ਖੇਤਰ ਵਿਚਲੇ ਸਟੋਕਸ ਬੇਅ ਨੂੰ ਐਲਾਨਿਆ ਗਿਆ ਹੈ। ਇਹ ਪਹਿਲੀ ਵਾਰੀ ਹੈ ਕਿ ਕੰਗਾਰੂ ਆਈਲੈਂਡ ਨੂੰ ਇਹ ਖ਼ਿਤਾਬ ਪ੍ਰਦਾਨ ਕੀਤਾ ਗਿਆ ਹੈ।
ਇਹ ਚੋਣ ਹਰ ਸਾਲ ਕੀਤੀ ਜਾਂਦੀ ਹੈ ਅਤੇ ਇਸ ਦੇ ਕਰਤਾ ਧਰਤਾ ਬੀਚਾਂ ਦੇ ਮਾਹਿਰ ਬਰੈਡ ਫਾਰਮਰ ਹਨ। ਉਨ੍ਹਾਂ ਦੁਆਰਾ ਇਹ ਵੀ ਦਲੀਲਾਂ ਪੇਸ਼ ਕੀਤੀਆਂ ਜਾਂਦੀਆਂ ਹਨ ਕਿ ਜਿਹੜੇ ਬੀਚ ਨੂੰ ਪਹਿਲੇ ਨੰਬਰ ਤੇ ਲਿਆਂਦਾ ਗਿਆ ਹੈ ਉਸ ਦੇ ਕਾਰਨ ਕੀ ਹਨ ਅਤੇ ਬਾਕੀਆਂ ਦੀ ਤੁਲਨਾ ਵਿੱਚ ਇਹ ਬਿਹਤਰ ਕਿਵੇਂ ਹਨ।
ਇਸਤੋਂ ਬਾਅਦ ਦੇ ਨੰਬਰਾਂ ਵਿੱਚ ਬੂਮੇਰੈਂਗ ਬੀਚ (ਨਿਊ ਸਾਊਥ ਵੇਲਜ਼), ਰੇਨਬੋਅ ਬੀਚ (ਕੁਈਨਜ਼ਲੈਂਡ), ਅਪੋਲੋ ਬੀਚ (ਵਿਕਟੌਰੀਆ), ਐਡਵੈਂਚਰ ਬੇਅ (ਤਸਮਾਨੀਆ), ਹੈਮਲਿਨ ਬੇਅ (ਪੱਛਮੀ ਆਸਟ੍ਰੇਲੀਆ), ਲਿਟਲ ਬੌਂਡੀ ਬੀਚ (ਐਨ.ਟੀ.), ਬ੍ਰਿਟਿਸ਼ ਐਡਮਿਰਲ ਬੀਚ (ਤਸਮਾਨੀਆ), ਫਲਾਈਂਗ ਫਿਸ਼ ਕੋਵ (ਕ੍ਰਿਸਮਸ ਆਈਲੈਂਡ) ਅਤੇ ਬੈਲਮੋਰਲ ਬੀਚ (ਨਿਊ ਸਾਊਥ ਵੇਲਜ਼) ਕ੍ਰਮਵਾਰ 2 ਤੋਂ 10 ਨੰਬਰਾਂ ਉਪਰ ਐਲਾਨੇ ਗਏ ਹਨ।