ਪੰਜਾਬੀ ਭਾਈਚਾਰੇ ਦੇ ਪ੍ਰਮੁੱਖ ਆਗੂ ਮਨਮੋਹਨ ਸਿੰਘ ਢੱਲ ਨਹੀਂ ਰਹੇ, ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਸਮੇਤ ਪ੍ਰਮੁੱਖ ਆਗੂਆਂ ਨੇ ਪਰਿਵਾਰ ਨਾਲ ਕੀਤਾ ਡੂੰਘੇ ਦੁੱਖ ਦਾ ਪ੍ਰਗਟਾਵਾ

ਨਿਊਯਾਰਕ – ਨਿਊਯਾਰਕ ਦੀ ਪ੍ਰਸਿੱਧ ਸ਼ਖਸੀਅਤ, ਨਿਊਯਾਰਕ ਚ’ ਉੱਘੇ ਕਾਰੋਬਾਰੀ ਤੇ ਲੌਂਗਆਈਲੈਂਡ ਗੁਰਦੁਆਰਾ ਦੇ ਟਰੱਸਟੀ  ਵਿਕਾਸ ਢੱਲ ਦੇ ਪਿਤਾ ਤੇ ਢੱਲ ਪਰਿਵਾਰ ਦੇ ਥੰਮ ਸਰਦਾਰ ਮਨਮੋਹਨ ਸਿੰਘ ਢੱਲ ਦਾ ਬੀਤੇਂ ਦਿਨ ਦਿਲ ਦਾ ਦੌਰਾ ਪੈਣਾ ਕਾਰਨ ਇਸ ਸੰਸਾਰ ਨੂੰ  ਅਲਵਿਦਾ ਆਖ ਗਏ। ਉਹਨਾਂ ਦੀ ਮੋਤ ਦੀ ਖਬਰ ਸੁਣਕੇ ਪੂਰੇ ਨਿਊਯਾਰਕ ਦੇ ਟਰਾਈ ਸਟੇਟ ਏਰੀਏ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਸਵ: ਸ: ਮੋਹਣ ਸਿੰਘ ਢੱਲ ਤੇ  ਉਹਨਾਂ ਦਾ ਸਾਰਾ ਪਰਿਵਾਰ ਗੁਰੂਘਰ ਤੇ ਸਿੱਖੀ ਦੀ ਸੇਵਾ ਵਿੱਚ ਜੁੜੇ ਰਹੇ ਨੇ। ਉਨਾਂ ਦੇ ਵੱਡੇ ਸਪੁੱਤਰ ਸ. ਹਰਿੰਦਰਪਾਲ ਸਿੰਘ ਢੱਲ ਲੌਂਗ ਆਈਲੈਂਡ ਗੁਰਦੁਆਰਾ ਸਾਹਿਬ ਦੇ ਚੇਅਰਮੈਨ ਹਨ। ਅਮਰੀਕਾ ਦੇ ਕੋਨੇ ਕੋਨੇ ਤੋਂ ਅਨੇਕਾਂ ਸੰਸਥਾਵਾਂ ਦੇ ਲੀਡਰਾਂ ਤੇ ਉੱਘੀਆਂ ਸ਼ਖਸੀਅਤਾਂ ਵਲੋਂ ਸ਼ੋਕ ਸੰਦੇਸ਼ ਭੇਜੇ ਜਾ ਰਹੇ ਹਨ। ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਤੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾ ’ਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਅਤੇ ਐੱਨ.ਸੀ.ਏ.ਆਈ.ਏ ਵਾਸ਼ਿੰਗਟਨ ਡੀ.ਸੀ. ਦੇ ਪ੍ਰਧਾਨ ਸ: ਬਲਜਿੰਦਰ ਸ਼ੰਮੀ ਨੇ ਵੀ ਉਹਨਾਂ ਦੀ ਮੋਤ ਤੇ ਅਫਸੋਸ ਪ੍ਰਗਟਾਇਆ ਤੇ ਵਾਹਿਗੁਰੂ ਅੱਗੇ ਸ੍ਰ. ਮਨਮੋਹਨ ਸਿੰਘ ਜੀ ਲਈ ਅਰਦਾਸ ਕੀਤੀ। ਮੁਸਲਮ ਆਫ ਅਮਰੀਕਾ ਦੇ ਪ੍ਰਧਾਨ ਸਾਜਿਦ ਤਰਾਰ ਨੇ ਉਨਾਂ ਦੀ ਰੂਹ ਵਾਸਤੇ ਦੁਆ ਮੰਗੀ। ਨਿਊਯਾਰਕ ਤੇ ਲਾਂਗ ਆਈਲੈਂਡ ਦੇ ਸਰਕਾਰੀ ਮਹਿਕਮਿਆਂ ਦੀਆਂ ਉੱਘੀਆਂ ਸ਼ਖਸੀਅਤਾਂ ਨੇ ਵੀ ਉਹਨਾਂ ਦੀ ਮੋਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਜਿਸ ਵਿਚ ਗਵਰਨਰ ਆਫ ਮੈਰੀਲੈਂਡ ਦੇ ਦਫਤਰ ਵੱਲੋਂ  ਵੀ ਇਕ ਸ਼ੋਕ ਸੰਦੇਸ਼ ਭੇਜਿਆ ਗਿਆ। ਮਨਮੋਹਨ ਸਿੰਘ ਢੱਲ ਆਪਣੇ ਪਿੱਛੇ ਪਰਿਵਾਰ ਵਿੱਚ  ਆਪਣੀ ਪਤਨੀ ਸਰਦਾਰਨੀ ਪ੍ਰਿਤਪਾਲ ਕੌਰ ਤੇ ਸਪੁੱਤਰ ਹਰਸ੍ਰਿੰਦਰ ਪਾਲ ਢੱਲ, ਇੰਦਰਪਾਲ ਢੱਲ, ਵਿਕਾਸ ਢੱਲ ਤੇ ਸਪੁੱਤਰੀ ਗੁਰਿੰਦਰ ਕੌਰ ਛੱਡ ਗਏ ਨੇ। 
ਸ੍ਰ. ਮਨਮੋਹਨ ਸਿੰਘ ਢੱਲ ਜੀ ਦੀ ਯਾਦ ਵਿਚ ਗੁਰੂ ਗੋਬਿੰਦ ਸਿੰਘ ਸਿੱਖ ਸੈਂਟਰ 1065 ੳਲਡ  ਕੰਟਰੀ ਰੋਡ, ਪਲੇਨਵਿਊ ਨਿਊਯਾਰਕ ਵਿਚ ਅਪ੍ਰੈਲ 27, 2021 ਨੂੰ ਬਾਅਦ ਦੁਪਹਿਰ 12:30 ਵਜੇ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਜਾਣਗੇ ।ਅੰਤਿਮ ਅਰਦਾਸ ਅਤੇ ਭੋਗ ਵੀਰਵਾਰ 29 ਅਪ੍ਰੈਲ ਨੂੰ ਬਾਅਦ ਦੁਪਹਿਰ 2 ਵਜੇ ਹੋਵੇਗੀ।ਉਪਰੰਤ ਵੈਰਾਗਮਈ  ਕੀਰਤਨ ਹੋਵੇਗਾ।

Install Punjabi Akhbar App

Install
×