ਸ਼ਬਦਾਂ ਦੇ ਜਾਦੂਗਰ ਐੱਸ.ਅਸ਼ੋਕ ਭੌਰਾ ਦੀ ਪੁਸਤਕ ‘ਵਿਚੋਂ ਵਿਚ ਦੀ’ ਇੰਗਲੈਂਡ ‘ਚ ਰਿਲੀਜ਼

FullSizeRender

ਨਿਊਯਾਰਕ/ਲੰਡਨ 8 ਅਗਸਤ — ਅਮਰੀਕਾ ਦੇ ਸੂਬੇ ਕੈਲੀਫੋਰਨੀਆ ਚ’ ਰਹਿੰਦੇ  ਪੰਜਾਬੀ ਦੇ ਸ਼ਬਦਾਂ ਦੇ ਜਾਦੂਗਰ ਵਜੋਂ ਪ੍ਰਸਿੱਧ ਅਤੇ ਲੋਕ ਲੇਖਕ ਦਾ ਦਰਜਾ ਹਾਸਲ ਕਰ ਚੁੱਕੇ ਸ੍ਰੀ ਐੱਸ.ਅਸ਼ੋਕ.ਭੌਰਾ ਦੀ ਪੰਜਾਬੀ ਗਾਇਕਾਂ ਅਤੇ ਗਾਇਕਾਵਾਂ ਬਾਰੇ ਲਿਖੀ ਕਿਤਾਬ ‘ਵਿਚੋਂ ਵਿੱਚ ਦੀ’ ਬੀਤੇ ਦਿਨੀਂ ਲੰਡਨ ਦੇ ਸ਼ਹਿਰ ਸਾਊਥਾਲ ਵਿਖੇ ਸੁਖਦੇਵ ਰੈਸਟੋਰੈਂਟ ‘ਚ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ ਵਲੋਂ ਲੋਕ ਅਰਪਨ ਕੀਤੀ ਗਈ ਹੈ। ਇਸ ਮੌਕੇ ਐੱਮ.ਪੀ. ਵਰਿੰਦਰ ਸ਼ਰਮਾ, ਕਾਰੋਬਾਰੀ ਸੁਖਦੇਵ ਕੋਮਲ, ਗਾਇਕ ਚੰਨੀ ਸਿੰਘ, ਡਾ. ਸਾਥੀ ਲੁਧਿਆਣਵੀ ਕੁਲਵੰਤ ਕੌਰ ਢਿੱਲੋਂ, ਮਨਜੀਤ ਕੌਰ ਪੱਡਾ, ਪ੍ਰਿੰ: ਚੰਨਣ ਸਿੰਘ, ਰੂਪ ਦਵਿੰਦਰ ਕੌਰ, ਯਸ਼ ਸਾਥੀ, ਗਾਇਕਾ ਸੋਨਾ ਵਾਲੀਆ, ਗਾਇਕ ਪੰਮਾ ਲਸਾੜੀਆ, ਚਰਨਜੀਤ ਸੰਧੂ, ਸਾਬਕਾ ਮੇਅਰ ਸਚਿਤ ਗੁਪਤਾ, ਤਜਿੰਦਰ ਸਿੰਦਰਾ, ਗੁਲਸ਼ਨ ਦਿਆਲ ਯੂ.ਐੱਸ.ਏ ਆਦਿ ਹਾਜ਼ਰ ਸਨ। ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਐੱਸ.ਅਸ਼ੋਕ.ਭੌਰਾ ਨੇ ਇਸ ਕਿਤਾਬ ਰਾਹੀਂ ਪੰਜਾਬੀਆਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਪੰਜਾਬੀ ਬੋਲੀ ਦੇ ਗਾਇਕ ਅਤੇ ਗਾਇਕਾਵਾਂ ਨਾਲ ਸਬੰਧਿਤ ਉਨ੍ਹਾਂ ਦੀਆਂ ਅੰਦਰਲੀਆਂ ਘਟਨਾਵਾਂ ਨੂੰ ਲੋਕਾਂ ਦੇ ਰੂ-ਬ-ਰੂ ਕੀਤਾ ਜਿਨ੍ਹਾਂ ਬਾਰੇ ਸ਼ਾਇਦ ਉਹਨਾਂ ਕਲਾਕਾਰਾਂ ਨੂੰ ਭੁੱਲ ਚੁੱਕਿਆ ਹੋਵੇਗਾ ਜਿਨ੍ਹਾਂ ਬਾਰੇ ਲਿਖਿਆ ਗਿਆ ਹੈ। ਭੌਰਾ ਨੇ ਇਸ ਮੌਕੇ ਕਿਹਾ ਕਿ ਉਨ੍ਹਾਂ ਪੰਜਾਬੀ ਸੰਗੀਤ ਨਾਲ ਕੁੜੀਆਂ ਇਨ੍ਹਾਂ ਸਖਸ਼ੀਅਤਾਂ ਨੂੰ ਬਹੁਤ ਨੇੜਿਓਂ ਵੇਖਿਆ ਹੈ ਅਤੇ ਉਨ੍ਹਾਂ ਨਾਲ ਸਾਂਝਾਂ ਰੱਖੀਆਂ ਹਨ, ਇਹਨਾਂ ਸਾਂਝਾਂ ਨੂੰ ਪਾਠਕਾਂ ਨਾਲ ਸਾਂਝੀਆਂ ਕਰਨ ਲਈ ਪੁਸਤਕ ਦਾ ਮਾਧਿਅਮ ਚੁਣਿਆ ਹੈ। ਉਹਨਾਂ ਇਹ ਵੀ ਕਿਹਾ ਕਿ ਯੂ.ਕੇ ਵੀ ਇਕ ਪੰਜਾਬ ਵਸਦਾ ਹੈ ਜਿਸ ਦਾ ਪੰਜਾਬੀ ਸੰਗੀਤ ਵਿਚ ਵੱਡਾ ਯੋਗਦਾਨ ਹੈ, ਇਸ ਕਰਕੇ ਮੈਂ ਇਸ ਕਿਤਾਬ ਨੂੰ ਭਾਰਤ ਤੋਂ ਬਾਅਦ ਇੱਥੇ ਲੋਕ ਅਰਪਨ ਕਰਨਾ ਚਾਹੁੰਦਾ ਸੀ। ਸ਼ਾਇਰਾਨਾ ਅੰਦਾਜ ਅਤੇ ਹਾਸੇ ਠੱਠੇ ਵਿਚ ਸਭ ਨੇ ਸ. ਭੌਰਾ ਦੀ ਪੰਜਾਬੀ ਬੋਲੀ ਪ੍ਰਤੀ ਸ਼ਿੱਦਤ ਨਾਲ ਕੀਤੀ ਸੇਵਾ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸਟੇਜੀ ਕਾਰਵਾਈ ਰੂਪਦਵਿੰਦਰ ਕੌਰ ਨੇ ਨਿਭਾਈ।

Install Punjabi Akhbar App

Install
×