ਹਿੰਦ ਮਹਾਸਾਗਰ ਦੇ ਉੱਤੇ ਆਕਾਸ਼ ਵਿੱਚ ਨਸ਼ਟ ਹੋਇਆ ਰੂਸੀ ਰਾਕੇਟ

ਰੂਸੀ ਸਪੇਸ ਏਜੰਸੀ ਰਾਸਕਾਸਮਾਸ ਨੇ ਦੱਸਿਆ ਹੈ ਕਿ ਪਿਛਲੇ ਇੱਕ ਲਾਂਚ ਵਿੱਚ ਇਸਤੇਮਾਲ ਹੋਇਆ ਅਤੇ ਆਕਾਸ਼ ਵਿੱਚ ਘੁੰਮ ਰਿਹਾ ਉਸਦਾ ਇੱਕ ਰਾਕੇਟ ਅੰਤਰਿਕਸ਼ ਅੰਦਰ ਹੀ ਬਲਾਸਟ ਹੋ ਗਿਆ ਹੈ, ਜਿਸਦਾ ਕੂੜਾ ਅੰਤਰਿਕਸ਼ ਵਿੱਚ ਫੈਲ ਗਿਆ ਹੈ। ਉਸਨੇ ਕਿਹਾ ਕਿ ਘਟਨਾ ਪਿਛਲੇ ਹਫਤੇ ਹਿੰਦ ਮਹਾਸਾਗਰ ਦੇ ਉਪਰ ਵਾਲੇ ਖੇਤਰ ਵਿੱਚ ਹੋਈ। ਸਭਤੋਂ ਪਹਿਲਾਂ ਅਮਰੀਕੀ ਹਵਾਈ ਫੌਜ ਦੇ ਇੱਕ ਦਲ ਨੇ ਇਸਦੀ ਜਾਣਕਾਰੀ ਦਿੱਤੀ ਸੀ, ਜਿਸਦੇ ਮੁਤਾਬਕ ”Fregat – SB 65” ਹਿੱਸੀਆਂ ਵਿੱਚ ਟੁੱਟ ਕੇ ਅੰਤਰਿਕਸ਼ ਅੰਦਰ ਹੀ ਖਿਲਰ ਗਿਆ।

Install Punjabi Akhbar App

Install
×