ਰੂਸ ਦੇ ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਪੁਤਿਨ ਨੂੰ ਸੌਂਪਿਆ ਅਸਤੀਫ਼ਾ

ਕੈਬਨਿਟ ਅਤੇ ਸੰਵਿਧਾਨ ਵਿਚ ਸੁਧਾਰਾਂ ਦੀ ਜ਼ਰੂਰਤ ਬਾਰੇ ਸੰਬੋਧਨ ਤੋਂ ਕੁੱਝ ਸਮਾਂ ਬਾਅਦ ਰੂਸ ਦੇ ਪ੍ਰਧਾਨ ਮੰਤਰੀ ਦਮਿਤਰੀ ਮੇਦਵੇਦੇਵ ਨੇ ਆਪਣੀ ਅਸਤੀਫ਼ਾ ਵਲਾਦੀਮੀਰ ਪੁਤਿਨ ਨੂੰ ਸੌਂਪ ਦਿੱਤਾ।  ਜ਼ਿਕਰਯੋਗ ਹੈ ਕਿ ਦਵਿਤੀ ਐਨਾਤੋਲੀਵਿਚ ਮੈਡਵੇਡੇਵ ਰੂਸ ਦੇ ਤਕਰੀਬਨ 8 ਸਾਲ (2012 ਤੋਂ 2020) ਤੱਕ ਪ੍ਰਧਾਨ ਮੰਤਰੀ ਰਹੇ ਅਤੇ ਇਸਤੋਂ ਪਹਿਲਾਂ 2008 ਤੋਂ 2012 ਤੱਕ ਉਹ ਰੂਸ ਦੇ ਰਾਸ਼ਟਰਪਤੀ ਵੀ ਸਨ।