ਨੇਕ ਇਰਾਦੇ, ਸੱਚੀਆਂ ਰਾਹਾਂ… ਮੰਜ਼ਿਲ ਵੱਲ ਲੈ ਜਾਂਦੀਆਂ ਨੇ…..

ਰਸਲ ਵਾਰਟਲੇ ਐਮ.ਐਲ.ਸੀ. ਦੀ ਚੋਣ ਜਿੱਤੇ -ਬਣੇ ਲੇਬਰ ਪਾਰਟੀ ਦੇ ਪੰਜਵੇਂ ਲੈਜਿਸਲੇਟਿਵ ਕਾਂਸਲ

ਦੱਖਣੀ ਆਸਟ੍ਰੇਲੀਆ ਦੀ ਮਾਣਮੱਤੀ ਸ਼ਖ਼ਸੀਅਤ ਅਤੇ ਹਰਮਨ ਪਿਆਰੇ ਨੇਤਾ ਸ੍ਰੀ ਰਸਲ ਵਾਰਟਲੇ, ਹਾਲ ਵਿੱਚ ਹੀ ਹੋਈਆਂ ਐਮ.ਐਲ.ਸੀ. ਦੀਆਂ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਿਲ ਕਰਦਿਆਂ ਲੇਬਰ ਪਾਰਟੀ ਦੇ ਪੰਜਵੇਂ ਲੈਜਿਸਲੇਟਿਵ ਕਾਂਸਲ ਬਣ ਗਏ ਹਨ। ਭਾਵੇਂ ਮੁਕਾਬਲਾ ਬਹੁਤ ਹੀ ਸਖ਼ਤ ਸੀ ਪਰੰਤੂ ਲੋਕਾਂ ਨੇ ਸ੍ਰੀ ਰਸਲ ਵਾਰਟਲੇ ਨੂੰ ਭਰਵਾਂ ਹੁੰਗਾਰਾ ਦਿੰਦਿਆਂ ਇਹ ਜਿੱਤ ਦਾ ਸਿਹਰਾ ਉਨ੍ਹਾਂ ਦੇ ਸਿਰ ਤੇ ਬੰਨ੍ਹਿਆ।
ਸ੍ਰੀ ਰਸਲ ਵਾਰਟਲੇ ਦੱਖਣੀ ਆਸਟ੍ਰੇਲੀਆ ਵਿੱਚ ਇੱਕ ਅਜਿਹੀ ਸ਼ਖ਼ਸੀਅਤ ਹਨ ਜੋ ਕਿ ਹਰ ਵੇਲੇ ਵੀ ਲੋਕਾਂ ਦੀ ਮਦਦ ਲਈ ਤਿਆਰ ਬਰ ਤਿਆਰ ਰਹਿੰਦੇ ਹਨ, ਲੋਕਾਂ ਦੇ ਸਮਾਜਿਕ ਰਹਿਣ ਬਹਿਣ ਵਿੱਚ ਖਾਸ ਦਿਲਚਸਪੀ ਦਿਖਾਉਂਦੇ ਹਨ। ਉਹ ਕਿਸੇ ਵੀ ਧਰਮ, ਜਾਤੀ, ਸਮੁਦਾਇ ਦੇ ਲੋਕਾਂ ਨਾਲ ਘੁਲ ਮਿਲ ਕੇ ਰਹਿੰਦੇ ਹਨ ਅਤੇ ਉਨ੍ਹਾਂ ਦੇ ਸਮਾਜਿਕ, ਸਭਿਆਚਾਰਕ ਅਤੇ ਧਾਰਮਿਕ ਸਮਾਗਮਾਂ ਆਦਿ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।
ਉਨ੍ਹਾਂ ਦੇ ਅਜਿਹੇ ਹਰਮਨ ਪਿਆਰੇ ਕਾਰਜਾਂ ਕਰਕੇ ਲੋਕ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਜਨਤਕ ਸਹਿਯੋਗ ਨੇ ਇਸ ਪਿਆਰ ਸਦਕਾ ਹੀ ਉਨ੍ਹਾਂ ਨੂੰ ਇਹ ਮਾਣ ਦਿਵਾਇਆ ਹੈ।
ਇਸ ਚੋਣ ਵੀ ਮੁੱਖ ਵਿਸ਼ੇਸ਼ਤਾ ਇਹ ਵੀ ਹੈ ਕਿ ਸ੍ਰੀ ਰਸਲ ਵਾਰਟਲੇ ਨੇ ਇਹ ਚੋਣ ਉਸ ਮੁਕਾਮ ਤੇ ਜਾ ਕੇ ਜਿੱਤੀ ਹੈ ਜਿੱਥੇ ਕਿ ਮੁਕਾਬਲਾ ਬਹੁਤ ਜ਼ਿਆਦਾ ਸਖ਼ਤ ਹੁੰਦਾ ਹੈ ਅਤੇ ਆਮ ਤੌਰ ਤੇ ਲੋਕ ਕਹਿ ਦਿੰਦੇ ਹਨ ਕਿ ਨਹੀਂ ਇਸ ਮੁਕਾਮ ਤੇ ਚੋਣ ਜਿੱਤਣਾ ਲੱਗਭਗ ਨਾਮੁਮਕਿਨ ਹੀ ਹੈ। ਪਰੰਤੂ ਸ੍ਰੀ ਰਸਲ ਵਾਰਟਲੇ ਦੀ ਮਿਹਨਤ ਅਤੇ ਲਗਨ ਸਦਕਾ, ਅੱਜ ਉਹ ਹਰ ਤਰ੍ਹਾਂ ਦੀਆਂ ਰੋਕਾਂ ਦੇ ਬਾਵਜੂਦ ਵੀ ਜਨਤਕ ਸਹਿਯੋਗ ਨੂੰ ਹਾਸਿਲ ਕਰ ਸਕੇ ਹਨ ਅਤੇ ਇਸ ਵਾਸਤੇ ਉਹ ਮਾਣ ਮਹਿਸੂਸ ਕਰਦੇ ਹਨ ਅਤੇ ਜਨਤਕ ਤੌਰ ਤੇ ਆਪਣਾ ਆਭਾਰ ਵੀ ਵਿਅਕਤ ਕਰ ਰਹੇ ਹਨ।

Install Punjabi Akhbar App

Install
×