ਰਸਲ ਕਰੋਅ ਨੇ ਆਪਣੀ ਟੋਪੀ ਦੇ ਜ਼ਰੀਏ ਜੁਟਾਏ ਚਾਰ ਲੱਖ ਡਾਲਰ – ਅੱਗ ਬੁਝਾਊ ਕਰਮਚਾਰੀਆਂ ਨੇ ਕੀਤਾ ਧੰਨਵਾਦ

ਆਸਟ੍ਰੇਲੀਅਨ ਮਸ਼ਹੂਰ ਅਦਾਕਾਰ ਰਸਲ ਕਰੋਅ ਨੇ ਆਪਣੀ ਟੋਪੀ (ਦੱਖਣੀ ਸਿਡਨੀ ਦੇ ਖਰਗੋਸ਼ ਵਾਲੀ) ਦੇ ਜ਼ਰੀਏ ਜੰਗਲ ਵਿਚਲੀ ਲੱਗੀ ਅੱਗ ਦੇ ਨੁਕਸਾਨ ਦੀ ਖ਼ਾਤਿਰ ਦਾਨ ਵੱਜੋਂ ਚਾਰ ਲੱਖ ਡਾਲਰ ਇਕੱਠੇ ਕਰ ਕੇ ਅੱਗ ਬੁਝਾਊ ਕਰਮਚਾਰੀਆਂ ਦੇ ਦਾਨ ਫੰਡ ਵਿੱਚ ਪਵਾਏ। ਆਪਣੇ ਇੱਕ ਵੀਡੀਓ ਮੈਸੇਜ਼ ਰਾਹੀਂ ਨਿਊ ਸਾਊਥ ਵੇਲਜ਼ ਦੇ ਕਮਿਸ਼ਨਰ ਸ਼ੇਨ ਫਿਜ਼ੀਮਨਜ਼ ਨੇ ਰਸਲ ਦਾ ਧੰਨਵਾਦ ਵੀ ਕੀਤਾ ਹੈ। ਪਹਿਲਾਂ ਰਸਲ ਨੇ ਇਸ ਟੋਪੀ ਦੇ ਜ਼ਰੀਏ 105,000 ਡਾਲਰਾਂ ਦਾ ਚੈਕ ਦਾਨ ਪਾਤਰ ਵਿੱਚ ਪਾਇਆ ਸੀ ਅਤੇ ਇਸ ਤੋਂ ਬਾਅਦ ਤਾਂ ਜਿਵੇਂ ਲੋਕਾਂ ਵਿੱਚ ਇੱਕ ਚਿੰਗਾਰੀ ਹੀ ਫੁੱਟ ਪਈ ਅਤੇ ਬਹੁਤ ਸਾਰੇ ਲੋਕਾਂ ਨੇ ਇਸ ਦਾਨ ਪਾਤਰ ਵਿੱਚ ਆਪਣਾ ਯੋਗਦਾਨ ਪਾਉਣਾ ਸ਼ੁਰੂ ਕਰ ਦਿੱਤਾ ਅਤੇ ਕਈ ਅਦਾਰਿਆਂ ਨੇ ਵੀ ਇਸ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਦੀ ਗੱਲ ਕਹੀ ਹੈ ਜਿਨਾ੍ਹਂ ਵਿੱਚ ਕਿ ਐਟਲੇਸ਼ੀਅਨ ਦੇ ਕੋ-ਫਾਊਂਡਰ ਸਕੋਟ ਫਾਰਕੁਹਾਰ ਅਤੇ ਅਮਰੀਕੀ ਸਾਫਟਵੇਅਰ ਕੰਪਨੀ ਕੁਆਲਟਰਿਕਸ ਦੇ ਸੀ.ਈ.ਓ. ਸਕਿਮ ਵੀ ਸ਼ਾਮਿਲ ਹਨ। ਸ੍ਰੀ ਕੈਨਨ ਬਰੁਕਸ ਨੇ ਸਾਰੀਆਂ 20 ਅੱਗ ਬੁਝਾਊ ਬਰਿਗੇਡਾਂ ਨੂੰ 5000 ਡਾਲਰ (ਹਰ ਇੱਕ) ਨੂੰ ਵੀ ਦੇਣ ਦਾ ਐਲਾਨ ਕੀਤਾ ਹੈ।