ਨਿਊ ਸਾਊਥ ਵੇਲਜ਼ ਦੇ ਪੇਂਡੂ ਖੇਤਰਾਂ ਵਿਚਲੇ ਅਧਿਆਪਕਾਂ ਦਾ ਕਾਰਜਕਾਲ ਰਾਜ ਸਰਕਾਰ ਨੇ ਵਧਾਇਆ

ਸੋਕੇ ਅਤੇ ਬੁਸ਼ਫਾਇਰ ਤੋਂ ਹੋਏ ਨੁਕਸਾਨ ਕਾਰਨ ਨਿਊ ਸਾਊਥ ਵੇਲਜ਼ ਦੇ ਪੇਂਡੂ ਖੇਤਰ ਹੁਣ ਹੋਲੀ-ਹੋਲੀ ਇਨ੍ਹਾਂ ਆਫਤਾਵਾਂ ਦੀ ਮਾਰ ਵਿੱਚੋਂ ਉਭਰ ਰਹੇ ਹਨ ਅਤੇ ਇਸ ਵੇਲੇ ਇੱਥੋਂ ਦੇ ਵਸਨੀਕਾਂ ਅਤੇ ਬਸ਼ਿੰਦਿਆਂ ਨੂੰ ਸਰਕਾਰ ਦੀ ਪੂਰੀ ਮਦਦ ਦੀ ਜ਼ਰੂਰਤ ਹੈ ਅਤੇ ਇਸੇ ਵਿਚਾਰ ਦੇ ਮੱਦੇਨਜ਼ਰ ਵਧੀਕ ਪ੍ਰੀਮੀਅਰ ਅਤੇ ਖੇਤਰੀ ਸੇਵਾਵਾਂ ਦੇ ਮੰਤਰੀ ਜੋਹਨ ਬੈਰੀਲਾਰੋ ਅਤੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਐਲਾਨ ਕੀਤਾ ਹੈ ਕਿ ਸੋਕੇ ਅਤੇ ਬੁਸ਼ਫਾਇਰ ਲਈ ਚ ਰਹੇ ਪ੍ਰੋਗਰਾਮ ਨੂੰ 2023 ਤੱਕ ਵਧਾਉਣ ਦੇ ਨਾਲ ਨਾਲ, ਇਨਾ੍ਹਂ ਖੇਤਰਾਂ ਵਿੱਚ ਕੰਮ ਕਰ ਰਹੇ ਅਧਿਆਪਕ, ਸਕੂਲਾਂ ਵਿੱਚ ਆਪਣੀਆਂ ਸੇਵਾਵਾਂ ਅੰਦਰ ਬਹਾ ਰਹਿਣਗੇ ਅਤੇ ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਗਿਆ ਹੈ। ਇਸ ਨਾਲ ਜਿੱਥੇ ਇਹ ਅਧਿਆਪਕ ਬੱਚਿਆਂ ਦੀ ਪੜ੍ਹਾਈ ਲਿਖਾਈ ਵਾਸਤੇ ਸਹਾਇਕ ਹਨ ਉਥੇ ਸਥਾਨਕ ਨਿਵਾਸੀਆਂ ਲਈ ਵੀ ਲਾਹੇਵੰਦ ਸਾਬਿਤ ਹੁੰਦੇ ਹਨ ਅਤੇ ਇਸ ਨਾਲ ਬੇਰੌਜ਼ਗਾਰੀ ਦੀ ਸਮੱਸਿਆ ਵੀ ਹੱਲ ਹੁੰਦੀ ਰਹਿੰਦੀ ਹੈ। ਕੁਦਰੀਤ ਆਫਤਾਵਾਂ ਤੋਂ ਉਭਾਰਨ ਲਈ ਇਸ ਪ੍ਰੋਗਰਾਮ ਦੀ ਸ਼ੁਰੂਆਤ 2018 ਵਿੱਚ ਕੀਤੀ ਗਈ ਸੀ ਅਤੇ ਇਸ ਦੇ ਤਹਿਤ ਬੱਚਿਆਂ ਨੂੰ ਸਕੂਲੀ ਪੜ੍ਹਾਈ ਵਾਸਤੇ ਅਤੇ ਅਧਿਆਪਕਾਂ ਨੂੰ ਜ਼ਰੂਰੀ ਸਮਾਨ ਆਦਿ ਲੈਣ ਵਾਸਤੇ ਘਰਾਂ ਤੋਂ ਜ਼ਿਆਦਾ ਦੂਰ ਨਹੀਂ ਜਾਣਾ ਪੈਂਦਾ ਅਤੇ ਖੇਤਰੀ ਭਾਈਚਾਰਿਆਂ ਨੂੰ ਪੂਰਨ ਮਦਦ ਮਿਲਦੀ ਹੈ ਅਤੇ ਸਥਾਨਕ ਵਪਾਰ ਵਿੱਚ ਵੀ ਵਾਧਾ ਹੁੰਦਾ ਹੈ। ਉਕਤ ਪ੍ਰੋਗਰਾਮ ਦੇ ਤਹਿਤ ਅਧਿਕਆਪਕਾਂ ਦਾ ਕਾਰਜਕਾਲ ਆਪ-ਮੁਹਾਰੇ ਹੀ ਵਧਾ ਦਿੱਤਾ ਗਿਆ ਹੈ ਅਤੇ ਇਸ ਵਾਸਤੇ ਉਨ੍ਹਾਂ ਨੂੰ ਮੁੜ ਤੋਂ ਕਿਸੇ ਕਿਸਮ ਦੀ ਕਾਰਵਾਈ ਨਹੀਂ ਕਰਨੀ ਪਵੇਗੀ ਅਤੇ ਇਸ ਨਾਲ ਖੇਤਰੀ ਇਲਾਕਿਆਂ ਦੇ ਘੱਟੋ ਘੱਟ 268 ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ।

Install Punjabi Akhbar App

Install
×