ਰੂਹ-ਬ-ਰੂਹ ਮਿੰਟੂ ਬਰਾੜ

Mintu Brar01”ਮੈਂ ਜਦੋਂ ਅਸਟ੍ਰੇਲੀਆ ਲਈ ਜਹਾਜ ਚੜਿਆ ਸੀ ਤਾਂ ਮੇਰੇ ਕੋਲ ਸਿਰਫ 127 ਡਾਲਰ ਸਨ। ਮੈਂ ਸਖਤ ਮਿਹਨਤ ਕਰਕੇ ਅਸਟ੍ਰੇਲੀਆ ਵਿਚ ਆਪਣਾ ਨਾ ਬਣਾਇਆ ਅਤੇ ਅੱਜ ਮੇਰੀ ਦੂਜੇ ਨੰਬਰ ਦੀ ਹਾਈ ਪੇਅ ਹੈ। ਪਹਿਲੇ ਨੰਬਰ ਤੇ ਡਾਕਟਰ ਹਨ ਫਿਰ ਮੇਰਾ ਨੰਬਰ ਹੈ। ਮੈਂ ਸੈਟੇਲਾਈਟ ਇੰਜੀਨੀਅਰ ਹਾਂ, ਸਿਰਫ ਚਾਰ ਘੰਟੇ ਕੰਮ ਕਰਦਾ ਹਾਂ ਮੈਂ ਅਸਟ੍ਰੇਲੀਆ ਲਈ ਜਾਣ ਸਮੇ ਤਾ ਬਾਬੇ ਅੱਗੇ ਅਰਦਾਸ ਕੀਤੀ ਸੀ ਕਿ ਮੈਨੂੰ ਪੈਸੇ ਦੀ ਲੋੜ ਨਹੀਂ ਸਗੋ ਮੇਰੀ ਪਹਿਚਾਣ ਬਨਣੀ ਚਾਹੀਦੀ ਹੈ।”

ਇਹ ਭਾਵ ਮੈਗਜੀਨ ਕੂਕਾਬਾਰਾ ‘ਪੰਜਾਬੀ ਅਖਬਾਰ’ ਅਤੇ ਹਰਮਨ ਰੇਡੀਓ ਅਸਟ੍ਰੈਲੀਆ ਦੇ ਪ੍ਰਮੁੱਖ ਅਤੇ ਕੈਗਰੂਨਾਮਾ ਪੁਸਤਕ ਦੇ ਲੇਖਕ ਮਿੰਟੂ ਬਰਾੜ ਦੇ ਮਾਲਵਾ ਰਿਸਚਰ ਸੈਂਟਰ ਪਟਿਆਲਾ (ਰਜਿ) ਅਤੇ ਅਦਾਰਾ ਜਾਗੋ ਇੰਟਰਨੈਸ਼ਨਲ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਭਾਸ਼ਾ ਭਵਨ ਪਟਿਆਲਾ ਵਿਖੇ ਰੁਬਰੂ ਸਮਾਗਮ ਵਿਚ ਬੋਲਦਿਆ ਅਭਿਵਿਅਕਤ ਕੀਤੇ ਇਸ ਪ੍ਰਭਾਵਸ਼ਾਲੀ ਸਮਾਗਮ ਵਿਚ ਮਿੰਟੂ ਨੇ ਬਹੁਤ ਬੇਬਾਕੀ ਨਾਲ ਆਪਣੇ ਜਨਮ, ਪਿਛੋਕੜ ਅਤੇ ਸੰਘਰਸ਼ ਦੀ ਕਹਾਣੀ ਸਰੋਤਿਆਂ ਅੱਗੇ ਬਿਆਨ ਕੀਤੀ। ਉਸ ਨੇ ਦੱਸਿਆ ਕਿ ਉਹ 2007 ਵਿਚ ਅਸ਼ਟ੍ਰੇਲੀਆ ਫੈਮਿਲੀ ਵੀਜੇ ਤੇ ਗਿਆ ਸੀ ਉਥੇ ਜਾ ਕੇ ਸੰਘਰਸ਼ ਕਰਕੇ ਵਧੀਆ ਜਾਬ ਹਾਸਲ ਕੀਤੀ। ਹੁਣ ਉਹ ਵਿਸ਼ਵ ਪੱਧਰ ਤੇ ਆਪਦੀ ਪਹਿਚਾਣ ਰੱਖਦਾ ਹੈ। ਮਿੰਟੂ ਨੇ ਆਸ਼ਟ੍ਰੇਲੀਆਂ ਦੇ ਸਮਾਜਕ, ਆਰਥਿਕ, ਰਾਜਨੀਤਿਕ ਵਰਤਾਰੇ ਬਾਰੇ ਵੀ ਦੱਸਿਆ।

ਇਸ ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਕਰਦੇ ਹੋਏ ਕਿਹਾ ਕਿ ਮਿੰਟੂ ਦੀ ਲੇਖਣੀ ਲੋਕ ਪੱਖੀ, ਲੋਕਮੁੱਖੀ ਅਤੇ ਯਥਾਰਥਵਾਦੀ ਹੈ। ਇਸ ਨੇ ਬਹੁਤ ਦ੍ਰਿੜਤਾ ਨਾਲ ਆਪਣੇ ਭਾਵਾਂ ਨੂੰ ਬਾਣੀ ਦਿੱਤੀ ਹੈ ਮਿੰਟੂ ਨੇ ਡਾਇਸਪੋਰਾ ਦੇ ਅੰਤਰੀਵ ਭਾਵਾਂ ਨੂੰ ਸਝਿਆ ਹੈ। ਇਸ ਲਈ ਇਸ ਨੇ ਪੰਜਾਬੀਆਂ ਦੇ ਧਾਰਮਿਕ, ਸਮਾਜਿਕ, ਰਾਜਨੀਤਕ, , ਸਭਿਆਚਰਕ ਅਤੇ ਆਰਥਿਕ ਮਸਲਿਆਂ ਬਾਰੇ ਆਪਣੀ ਵਿਚਾਰ ਵਿਅਕਤ ਕੀਤੇ ਹਨ।

ਨਿਰਸਦੇਂਹ ਮਿੰਟੂ ਦੀ ਲੇਖਣੀ ਪੰਜਾਬੀਅਤ ਨੂੰ ਪ੍ਰਗਟ ਕਰਦੀ ਹੈ। ਡਾ. ਚੇਤਨ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਮਿੰਟੂ ਬਰਾੜ ਦੀ ਪ੍ਰਸ਼ੰਸ਼ਾਂ ਕਰਦੇ ਹੋਏ ਵਿਭਾਗ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਉਹਨਾਂ ਨੇ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਪ੍ਰਵਾਸੀ ਸਹਿਤਕਾਰਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ ਉਹਨਾਂ ਕੈਗਰੂਨਾਮਾ ਪੁਸਤਕ ਨੂੰ ਪੰਜਾਬੀ ਦੀਆਂ ਬੇਹਤਰੀਨ ਰਚਨਾਵਾਂ ਵਿਚੋਂ ਇੱਕ ਦੱਸਿਆ। ਇਸ ਤੋਂ ਪਹਿਲਾਂ ਡਾ. ਭਗਵੰਤ ਸਿੰਘ ਮੁੱਖ ਸੰਪਾਦਕ ਜਾਗੋ ਇਨਟਰਨੈਸ਼ਲ ਨੇ ਮਿੰਟੂ ਬਰਾੜ ਅਤੇ ਉਹਨਾਂ ਦੀ ਸਹਿਤਕ ਦੇਣ ਬਾਰੇ ਵਿਸਤਰਤ ਜਾਣਕਾਰੀ ਦਿੱਤੀ।

ਸ. ਉਜਾਗਰ ਸਿੰਘ ਡਾ. ਲਕਸ਼ਮੀ ਨਰਾਇਣ ਭੀਖੀ , ਡਾ. ਸੁਰਜੀਤ ਖੁਰਮਾ, ਐਸ.ਪੀ ਸਿੰਘ , ਗੋਪਾਲ ਸ਼ਰਮਾ, ਅਵਤਾਰ ਸਿੰਘ ਧਮੋਟ, ਡਾ. ਭਗਵੰਤ ਸਿੰਘ, ਡਾ. ਯੋਗਿੰਦਰ ਮੋਹਨ ਆਦਿ ਨੇ ਮਿਆਰੀ ਸਵਾਲ ਪੁਛ ਕੇ ਸੰਵਾਦ ਰਚਾਇਆ ਇਸ ਮੋਕੇ ਹੋਏ ਭਰਵੇਂ ਕਵੀ ਦਰਬਾਰ ਵਿਚ ਸ਼੍ਰੀ ਮੂਲਚੰਦ ਸ਼ਰਮਾ , ਵਾਹਿਦ ਗੁਰਬਚਨ ਸਿੰਘ ਪੱਬਾਂਰਾਲੀ , ਬਲਵਿੰਦਰ ਭੱਟੀ , ਗੁਰਨਾਮ ਕੋਮਲ , ਜ਼ੋਹਰੀ ਡਾ. ਜਗਜੀਤ ਸਹਰੀਨ, ਬਲਰਾਜ ਬਾਜੀ , ਬਾਜ ਸਿੰਘ ਮਹਲੀਆ , ਜਗੀਰ ਸਿੰਘ ਰਤਨ , ਸੁਖਪਾਲ ਸੋਹੀ, ਭੀਮ ਸੈਨ ਮੋਦਗਿੱਲ , ਐਮ.ਐਸ ਜੱਗੀ, ਡਾ. ਰੇਖਾ ਚੋਪੜਾ, ਸੁਖਦੇਵ ਸਿੰਘ ਸ਼ਾਂਤ ਨੇ ਆਪੋ ਆਪਣੀਆਂ ਰਚਨਾਵਾਂ ਸੁਣਾ ਕੇ ਮਾਹੋਲ ਨੂੰ ਮੰਤਰ ਮੁਕਵਾ ਕੀਤਾ।

ਇਸ ਸਮੇਂ ਮਿੰਟੂ ਬਰਾੜ ਦਾ ਸਨਮਾਨ ਕੀਤਾ ਗਿਆ ਬਹੁਤ ਸਾਰੇ ਲੇਖਕਾਂ ਨੇ ਆਪੋ ਆਪਣੀਆਂ ਪੁਸਤਕਾਂ ਭੇਟ ਕੀਤੀਆਂ ਇਸ ਸਮਾਗਮ ਵਿਚ ਬਹੁਤ ਸਾਰੇ ਬੁੱਧੀ ਜੀਵੀ ਪੱਤਰਕਾਰ ਮਜੌਦ ਸਨ ਜਿਨ੍ਹਾਂ ਵਿਚ ਡਾ. ਪਰਮਿੰਦਰਜੀਤ ਕੌਰ , ਸੰਦੀਪ , ਵਿੰਪੀ ਪ੍ਰਮਾਰ , ਬਲਵੀਰ ਜਲਾਲਾਬਾਦੀ , ਸਤੋਖ ਗਰਾਇਆਂ , ਅਮਰਜੀਤ ਵਾਲੀਆ , ਸੰਤੋਸ਼ ਰਾਣੀ, ਹਰੀਸ਼ ਖਹਿਰਾ ਆਦਿ ਵਰਨਣ ਯੋਗ ਹਨ। ਇਸ ਸਮੇਂ ਮਾਲਵਾ ਰਿਸਚਰਚ ਸੈਂਟਰ ਪਟਿਆਲਾ ਅਤੇ ਅਦਾਰਾ ਜਾਗੋ ਇੰਨਟਰਨੈਸ਼ਨਲ ਆਪਣੀ ਪ੍ਰਕਾਸ਼ਨਾਵਾਂ ਭੇਂਟ ਕੀਤੀਆਂ ਗਈਆਂ।

ਡਾ. ਭਗਵੰਤ ਸਿੰਘ (9814851500)

jagointernational@yahoo.com

Install Punjabi Akhbar App

Install
×