ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਡਾ. ਰਾਜਵੰਤ ਕੌਰ ‘ਪੰਜਾਬੀ’ ਨਾਲ ਸੈਂਟਰਲ ਸਟੇਟ ਲਾਇਬ੍ਰੇਰੀ ਪਟਿਆਲਾ ਵਿਖੇ ਰੂਬਰੂ

dr darshan singh aasht and dr rajwant kaur panjabi nal rubru central state library patiala
(ਡਾ. ਦਰਸ਼ਨ ਸਿੰਘ ਆਸ਼ਟ, ਡਾ. ਰਾਜਵੰਤ ਕੌਰ ਪੰਜਾਬੀ ਦਾ ਸੁਆਗਤ ਕਰਦੇ ਹੋਏ ਸ੍ਰੀਮਤੀ ਕੁਲਬੀਰ ਕੌਰ ਚੀਫ ਲਾਇਬ੍ਰੇਰੀਅਨ ਅਤੇ ਸਟਾਫ਼)

ਬੀਤੀ ਸ਼ਾਮ ਇੱਥੇ ਮੁਸਾਫ਼ਿਰ ਮੈਮੋਰੀਅਲ ਸੈਂਟਰਲ ਸਟੇਟ ਲਾਇਬ੍ਰੇਰੀ, ਪਟਿਆਲਾ ਵਿਖੇ ਸ਼੍ਰੋਮਣੀ ਪੰਜਾਬੀ ਬਾਲ ਸਾਹਿਤ ਲੇਖਕ ਅਤੇ ਸਾਹਿਤ ਅਕਾਦਮੀ ਅਵਾਰਡੀ ਡਾ. ਦਰਸ਼ਨ ਸਿੰਘ ‘ਆਸ਼ਟ’ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਰਾਜਵੰਤ ਕੌਰ ਪੰਜਾਬੀ ਰੂਬਰੂ ਕਰਵਾਇਆ ਗਿਆ। ਸਮਾਗਮ ਦੇ ਆਰੰਭ ਵਿਚ ਸੈਂਟਰਲ ਸਟੇਟ ਲਾਇਬ੍ਰੇਰੀ ਦੇ ਚੀਫ ਲਾਇਬ੍ਰੇਰੀਅਨ ਸ੍ਰੀਮਤੀ ਕੁਲਬੀਰ ਕੌਰ ਪੀ.ਈ.ਐਸ. 1 ਨੇ ਡਾ. ਦਰਸ਼ਨ ਸਿੰਘ ਆਸ਼ਟ ਅਤੇ ਡਾ. ਰਾਜਵੰਤ ਕੌਰ ਪੰਜਾਬੀ ਨੂੰ ਫੁੱਲਾਂ ਦੇ ਗੁਲਦਸਤੇ ਭੇਂਟ ਕਰਦੇ ਹੋਏ ਉਹਨਾਂ ਦੇ ਸਾਹਿਤ-ਜਗਤ ਸੰਬੰਧੀ ਸਰੋਤਿਆਂ ਨੂੰ ਵਾਕਫ਼ੀਅਤ ਪ੍ਰਦਾਨ ਕੀਤੀ। ਇਸ ਦੌਰਾਨ ਡਾ. ਆਸ਼ਟ ਨੇ ਆਪਣੇ ਰੂਬਰੂ ਦੌਰਾਨ ਬੱਚਿਆਂ ਵਿਚ ਪੜ੍ਹਨ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਅਤੇ ਪਾਠਕਾਂ ਦੀ ਲਾਇਬ੍ਰੇਰੀ ਨਾਲ ਸਾਂਝ ਵਧਾਉਣ ਦੇ ਮਕਸਦ ਹਿਤ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਕਿਹਾ ਕਿ ਭਾਵੇਂ ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ ਪਰੰਤੂ ਟੈਲੀਵੀਯਨ ਅਤੇ ਇੰਟਰਨੈਟ ਦੇ ਜ਼ਮਾਨੇ ਵਿਚ ਅੱਜ ਵੀ ਪੁਸਤਕਾਂ ਦਾ ਮਹੱਤਵ ਹੈ ਕਿਉਂਕਿ ਚੰਗੀਆਂ ਪੁਸਤਕਾਂ ਹਮੇਸ਼ਾ ਮਨੁੱਖ ਦੀਆਂ ਵਫ਼ਾਦਾਰ ਦੋਸਤ ਹਨ ਜੋ ਉਸ ਦੀ ਅਗਵਾਈ ਕਰਕੇ ਚੰਗਾ ਨਾਗਰਿਕ ਬਣਨ ਲਈ ਪ੍ਰੇਰਿਤ ਕਰਦੀਆਂ ਹਨ।ਡਾ. ਰਾਜਵੰਤ ਕੌਰ ਪੰਜਾਬੀ ਨੇ ਬਸੰਤ ਰੁੱਤ ਬਾਰੇ ਮੁੱਲਵਾਨ ਵਿਚਾਰ ਸਾਂਝੇ ਕਰਦਿਆਂ ਇਸ ਰੁੱਤ ਦੇ ਇਤਿਹਾਸਕ, ਪ੍ਰਕ੍ਰਿਤਕ ਅਤੇ ਸਾਹਿਤਕ ਮਹੱਤਵ ਬਾਰੇ ਚਾਨਣਾ ਪਾਇਆ ਉਥੇ ਅਜੋਕੇ ਪ੍ਰਸੰਗ ਵਿਚ ਬਸੰਤ ਦੀ ਸਾਰਥਿਕਤਾ ਦੇ ਵੱਖ ਵੱਖ ਪਹਿਲੂਆਂ ਨੂੰ ਵੀ ਉਜਾਗਰ ਕੀਤਾ। ਇਸ ਸਮਾਗਮ ਵਿਚ ਸ੍ਰੀ ਐਮ.ਐਸ.ਜੱਗੀ, ਨਰਿੰਦਰਜੀਤ ਸਿੰਘ ਸੋਮਾ, ਸ੍ਰੀ ਮਿਲਾਪ ਚੰਦ, ਰਣਜੀਤ ਸਿੰਘ, ਸ੍ਰੀਮਤੀ ਸਜਨੀ, ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਮੁੱਚੇ ਸਟਾਫ ਤੋਂ ਇਲਾਵਾ ਪਾਠਕ ਅਤੇ ਵਿਦਿਆਰਥੀ ਵੀ ਸ਼ਾਮਿਲ ਸਨ।

Install Punjabi Akhbar App

Install
×