ਆਸਟਰੇਲੀਆਂ ਦੀ ਉੱਘੀ ਸਖਸ਼ੀਅਤ ‘ਮਿੰਟੂ ਬਰਾੜ’ ਹੋਏ ਵਿਦਿਆਰਥੀਆਂ ਦੇ ਰੂਬਰੂ

sportscollegejalandharਸਰਕਾਰੀ ਆਰਟਸ ਅਤੇ ਸਪੋਰਟਸ ਕਾਲਜ ਜਲੰਧਰ ਵਿਖੇ ਅੱਜ ਆਸਟਰੇਲੀਆ ਦੀ ਨਾਮਵਰ ਸਖਸ਼ੀਅਤ ਗੁਰਸ਼ਮਿੰਦਰ ਸਿੰਘ ਉਰਫ ਮਿੰਟੂ ਬਰਾੜ ਵਿਦਿਆਰਥਅਿਾਂ ਦੇ ਰੂਬਰੂ ਹੋਏ।ਕਾਲਜ ਆਉਣ ਤੇ ਮਿੰਟੂ ਬਰਾੜ ਦਾ ਸਵਾਗਤ ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਪਰਮਜੀਤ ਕੌਰ ਘੁੰਮਣ, ਪੰਜਾਬੀ ਵਿਭਾਗ ਦੇ ਪ੍ਰੋ. ਕੁਲਬੀਰ ਸਿੰਘ, ਡਾ. ਪਰਮਬੀਰ ਕੌਰ ਰੰਧਾਵਾ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਕੀਤਾ।ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮਿੰਟੂ ਬਰਾੜ ਨੇ ਦੱਸਿਆ ਕਿ ਉਹ ਕਿੰਝ ਪੰਜਾਬ ਤੋਂ ਆਸਟਰੇਲੀਆ ਜਾ ਕੇ ਉੱਥੇ ਸੰਘਰਸ਼ ਕੀਤਾ ਤੇ ਆਪਣੀ ਵਿਲੱਖਣ ਪਹਿਚਾਣ ਬਣਾਈ।ਇਸ ਮੌਕੇ ਮਿੰਟੂ ਬਰਾੜ ਨੇ ਸਾਹਿਤਕ ਮੈਗਜ਼ੀਨ ‘ਕੂਕਾਬਾਰਾ’, ਪੁਸਤਕ ‘ਕੈਂਗਰੂਨਾਮਾ” ਪੰਜਾਬੀ ਅਖਬਾਰ ਤੇ ਹਰਮਨ ਰੇਡਿਓ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
ਉਨ੍ਹਾਂ ਆਸਟਰੇਲੀਆ ਦੇ ਪੰਜਾਬੀ ਮੀਡੀਆ, ਉੱਥੇ ਦੇ ਪੰਜਾਬੀ ਸੱਭਿਆਚਾਰ ਬਾਰੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਵਿਦਿਆਰਥੀਆਂ ਨੇ ਗੱਲਬਾਤ ਦੌਰਾਨ ਕਈ ਸਵਾਲ ਵੀ ਪੁੱਛੇ ਤੇ ਮਿੰਟੂ ਬਰਾੜ ਨੇ ਵਿਦਿਆਰਥੀਆਂ ਦੇ ਸਵਾਲਾਂ ਦਾ ਸੰਤੋਖਜਨਕ ਜਵਾਬ ਵੀ ਦਿੱਤਾ।ਅਖੀਰ ਕਾਲਜ ਦੇ ਡਾ. ਪਰਮਜੀਤ ਕੌਰ ਘੁੰਮਣ ਨੇ ਮਿੰਟੂ ਬਰਾੜ ਤੇ ਉਨ੍ਹਾਂ ਨਾਲ ਆਏ ਸ਼ਿਵਦੀਪ ਹੁਰਾਂ ਦਾ ਧੰਨਵਾਦ ਕੀਤਾ।ਸਮਾਰੋਹ ਦਾ ਸੰਚਾਲਨ ਪ੍ਰੋ. ਕੁਲਬੀਰ ਸਿੰਘ ਨੇ ਬਾਖੂਬੀ ਕੀਤਾ।

Install Punjabi Akhbar App

Install
×