ਅੰਤਰ-ਰਾਸ਼ਟਰੀ ਰਗਬੀ ਲੀਗ ਨੇ ਲਗਾਈ ਪਾਬੰਧੀ
ਅੰਤਰ-ਰਾਸ਼ਟਰੀ ਰਗਬੀ ਲੀਗ ਸੰਸਥਾ ਨੇ ਖੇਡਾਂ ਵਿੱਚ ਟ੍ਰਾਂਸਜੈਂਡਰਾਂ ਦੀ ਐਂਟਰੀ ਉਪਰ ਪੂਰਨ ਵਿਸ਼ਰਾਮ ਲਗਾ ਦਿੱਤਾ ਹੈ। ਦੂਸਰੀ ਤਰਫ਼, ‘ਵਰਲਡ ਅਥਲੈਟਿਕਸ’ ਅਤੇ ‘ਫੀਫਾ’ ਨੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਉਹ ਹਾਲੇ ਇਸ ਮਾਮਲੇ ਦੀ ਹੋਰ ਜਾਂਚ ਕਰਨਗੇ ਅਤੇ ਤੱਥਾਂ ਨੂੰ ਪੂਰੀ ਤਰ੍ਹਾਂ ਖੰਘਾਲਣ ਤੋਂ ਬਾਅਦ ਹੀ ਕੋਈ ਫੈਸਲਾ ਲੈਣਗੇ।
ਆਈ.ਆਰ.ਐਲ. (ਅੰਤਰ-ਰਾਸ਼ਟਰੀ ਰਗਬੀ ਲੀਗ) ਨੇ ਇੱਕ ਸਟੇਟਮੈਂਟ ਰਾਹੀਂ ਇਹ ਐਲਾਨ ਕੀਤਾ ਹੈ ਕਿ ਅਗਲੇ ਵਰਲਡ ਕੱਪ ਵਿੱਚ ਪੁਰਸ਼ ਤੋਂ ਮਹਿਲਾਵਾਂ ਬਣੇ ਖਿਡਾਰੀ ਹਿੱਸਾ ਨਹੀਂ ਲੈਣਗੇ ਅਤੇ ਜਦੋਂ ਤੱਕ ਅਗਲੀਆਂ ਖੋਜਾਂ ਉਪਰ ਪੂਰਨ ਤੌਰ ਤੇ ਰਿਪੋਰਟਾਂ ਨਹੀਂ ਆ ਜਾਂਦੀਆਂ, ਇਹ ਪਾਬੰਧੀ ਲਾਗੂ ਰਹੇਗੀ।