ਪੰਜਾਬੀ ਸਾਹਿਤ ਸਭਾ ਪਟਿਆਲਾ ਵੱਲੋਂ ਪ੍ਰੋਫ਼ੈਸਰ ਨਰਿੰਦਰ ਸਿੰਘ ਕਪੂਰ ਨਾਲ ਰੂਬਰੂ

ਪੰਜਾਬੀ ਭਾਸ਼ਾ ਨੂੰ ਚੁਣੌਤੀਆਂ ਦਾ ਟਾਕਰਾ ਕਰਨਾ ਸਮੇਂ ਦੀ ਜ਼ਰੂਰਤ- ਡਾ. ਦਰਸ਼ਨ ਸਿੰਘ ਆਸ਼ਟ

ਲੇਖਕ ਦੀ ਲਿਖਤ ਦਾ ਮਕਸਦ ਸਮਾਜਕ ਵਿਕਾਸ ਵਾਲਾ ਹੋਣਾ ਚਾਹੀਦਾ ਹੈ -ਡਾ. ਰਾਜਿੰਦਰਪਾਲ ਸਿੰਘ ਬਰਾੜ

ਸਮਾਗਮ ਦੇ ਆਰੰਭ ਵਿਚ ਡਾ. ਦਰਸ਼ਨ ਸਿੰਘ ਆਸ਼ਟ ਨੇ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਵਰਤਮਾਨ ਸਮੇਂ ਵਿਚ ਪੰਜਾਬੀ ਭਾਸ਼ਾ ਨੂੰ ਚੁਣੌਤੀਆਂ ਦਾ ਟਾਕਰਾ ਕਰਨ ਲਈ ਪੰਜਾਬੀ ਲਿਖਾਰੀਆਂ,ਚਿੰਤਕਾਂ ਅਤੇ ਵਿਦਵਾਨਾਂ ਵੱਲੋਂ ਕੀਤੇ ਜਾ ਰਹੇ ਯਤਨ ਬਹੁਤ ਮਹੱਤਵਪੂਰਨ ਹਨ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਲੋਕ ਲਹਿਰਾਂ ਜ਼ਿਕਰਯੋਗ ਕਾਰਜ ਕਰ ਰਹੀਆਂ ਹਨ।ਪ੍ਰਸਿੱਧ ਲੇਖਕ ਪ੍ਰੋ. ਨਰਿੰਦਰ ਸਿੰਘ ਕਪੂਰ ਨੇ ਆਪਣੇ ਰੂਬਰੂ ਦੌਰਾਨ ਆਪਣੇ ਜੀਵਨ ਅਤੇ ਸਿਰਜਾਣਾਤਮਕ ਸਫ਼ਰ ਦਾ ਦਾਸਤਾਂ ਸਾਂਝੀ ਕਰਨ ਦੇ ਨਾਲ ਨਾਲ ਲੇਖਕ ਦੇ ਸਮਾਜ ਪ੍ਰਤੀ ਫ਼ਰਜ਼ਾਂ ਪ੍ਰਤੀ ਸਾਵਧਾਨ ਕਰਦਿਆਂ ਸੁਨੇਹਾ ਦਿਤਾ ਕਿ ਉਹ ਭਾਸ਼ਾ ਹੀ ਮਹੱਤਵਪੂਰਨ ਹੁੰਦੀ ਹੈ ਜਿਹੜੀ ਆਪਣੀ ਕੌਮ ਜਾਂ ਸਮਾਜ ਦੇ ਲੋਕਾਂ ਦੇ ਰੋਜ਼ਗਾਰ ਦੇ ਮਸਲਿਆਂ ਨੂੰ ਹੱਲ ਕਰੇ।ਉਹਨਾਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਪੰਜਾਬੀ ਭਾਸ਼ਾ ਦੀ ਆਪਣੀ ਵਡਿਆਈ ਹੈ ਅਤੇ ਇਹ ਸਾਡੀ ਸਭਨਾਂ ਦੇ ਜਜ਼ਬਿਆਂ ਦੀ ਆਵਾਜ਼ ਬਣ ਕੇ ਦੁਨੀਆ ਵਿਚ ਫੈਲੀ ਹੋਈ ਹੈ।ਡਾ. ਰਾਜਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਕਿਸੇ ਲੇਖਕ ਦੀ ਲਿਖਤ ਦਾ ਇਹ ਮਨੋਰਥ ਹੋਣਾ ਚਾਹੀਦਾ ਹੈ ਕਿ ਉਸ ਦੀ ਲਿਖਤ ਦੀ ਮਨੁੱਖੀ ਸਮਾਜ ਦੇ ਵਿਕਾਸ ਵਿਚ ਕੀ ਭੂਮਿਕਾ ਹੈ? ਉਹਨਾਂ ਇਹ ਵੀ ਕਿਹਾ ਕਿ ਪੰਜਾਬੀ ਭਾਸ਼ਾ ਅਤੇ ਸਾਹਿਤ ਵਿਚ ਗਿਆਨ ਅਤੇ ਵਿਗਿਆਨ ਦਾ ਸੁਮੇਲ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਪਾਠਕਾਂ ਦੇ ਹਿਰਦਿਆਂ ਵਿਚ ਚੇਤਨਾ ਪੈਦਾ ਹੋ ਸਕੇ।

ਇਸ ਦੌਰਾਨ ਡਾ. ਨਰਿੰਦਰ ਸਿੰਘ ਕਪੂਰ ਨੂੰ ਵੱਡੀ ਗਿਣਤੀ ਵਿਚ ਪੁੱਜੇ ਲੇਖਕਾਂ ਵਿਚੋਂ ਬਲਵਿੰਦਰ ਸਿੰਘ ਭੱਟੀ,ਡਾ. ਜੀ.ਐਸ.ਆਨੰਦ,ਅਜਮੇਰ ਸਿੰਘ ਕੈਂਥ,ਡਾ. ਕੰਵਲ ਬਾਜਵਾ, ਪ੍ਰੋਫ਼ੈਸਰ ਤਰਲੋਚਨ ਕੌਰ, ਲੈਕਚਰਾਰ ਰੂਪਇੰਦਰ ਸਿੰਘ,ਡਾ. ਹਰਪ੍ਰੀਤ ਸਿੰਘ ਰਾਣਾ,ਸ਼ਰਨਪ੍ਰੀਤ ਕੌਰ,ਰਮਨਦੀਪ ਕੌਰ ਵਿਰਕ, ਪ੍ਰਿੰਸੀਪਲ ਰਿਪਨਜੋਤ ਕੌਰ ਸੋਨੀ ਬੱਗਾ,ਹਰਗੁਣਪ੍ਰੀਤ ਸਿੰਘ, ਸੁਰਿੰਦਰ ਸੇਠੀ ਅਤੇ ਆਸ਼ਾ ਸ਼ਰਮਾ ਆਦਿ ਨੇ ਅਨੇਕ ਸਵਾਲ ਕੀਤੇ ਜਿਨ੍ਹਾਂ ਦਾ ਪ੍ਰੋਫ਼ੈਸਰ ਕਪੂਰ ਨੇ ਤਰਕਮਈ ਢੰਗ ਨਾਲ ਜਵਾਬ ਦਿੱਤਾ।ਇਸ ਦੌਰਾਨ ਭਾਸ਼ਾ ਵਿਭਾਗ ਦੇ ਪ੍ਰਤਿਨਿਧੀਆਂ ਵਜੋਂ ਕੰਵਲਜੀਤ ਕੌਰ ਅਤੇ ਪ੍ਰਵੀਨ ਕੁਮਾਰ ਨੇ ਸਾਹਿਤ ਸਭਾ ਦੇ ਇਸ ਸਮਾਗਮ ਦੀ ਸਫ਼ਲਤਾ ਲਈ ਵਿਸ਼ੇਸ਼ ਵਧਾਈ ਦਿੱਤੀ ਜਦੋਂ ਕਿ 97 ਸਾਲਾ ਕਵੀ ਕੁਲਵੰਤ ਸਿੰਘ ਨੇ ਜੋਸ਼ੀਲੀ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ।ਇਸ ਦੌਰਾਨ ਵਿਸ਼ੇਸ਼ ਸ਼ਖ਼ਸੀਅਤਾਂ ਦੇ ਨਾਲ ਨਾਲ ਯੁਵਾ ਪੁਰਸਕਾਰ ਪ੍ਰਾਪਤ ਕਰਨ ਵਾਲੇ ਵੀਰਦਵਿੰਦਰ ਸਿੰਘ ਨੂੰ ਵੀ ਪੰਜਾਬੀ ਸਾਹਿਤ ਸਭਾ ਵੱਲੋਂ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਜਸਬੀਰ ਸਿੰਘ ਘੁਲਾਲ ਦੀਆਂ ਦੋ ਪੁਸਤਕਾਂ ਕਿੱਥੇ ਗਈਆਂ ਛਾਵਾਂ ਅਤੇ ਨਿੱਤ ਮਰਦੇ ਰੁੱਖਾਂ ਦਾ ਲੋਕ ਅਰਪਣ ਕੀਤਾ ਗਿਆ।ਉਹਨਾਂ ਦੇ ਸਪੁੱਤਰ ਹਰਪ੍ਰੀਤ ਸਿੰਘ ਘੁਲਾਲ ਵੱਲੋਂ ਵੀ ਸਾਹਿਤਕਾਰਾਂ ਨੂੰ ਸਨਮਾਨਿਤ ਕੀਤਾ ਗਿਆ।

ਕਵੀ ਦਰਬਾਰ ਦੌਰਾਨ ਸਮਾਗਮ ਦੇ ਦੂਜੇ ਦੌਰ ਵਿਚ ਡਾ. ਸੁਰਜੀਤ ਸਿੰਘ ਖੁਰਮਾ,ਮਨਜੀਤ ਪੱਟੀ,ਸਤੀਸ਼ ਵਿਦਰੋਹੀ, ਬਲਬੀਰ ਸਿੰਘ ਜਲਾਲਾਬਾਦੀ,ਕੁਲਵੰਤ ਸਿੰਘ ਸੈਦੋਕੇ,ਸਾਗਰ ਸੂਦ,ਗੁਰਦਰਸ਼ਨ ਸਿੰਘ ਗੁਸੀਲ,ਬਲਬੀਰ ਸਿੰਘ ਦਿਲਦਾਰ,ਸਤਨਾਮ ਸਿੰਘ ਮੱਟੂ,ਬਲਦੇਵ ਸਿੰਘ ਬਿੰਦਰਾ,ਹਰਿੰਦਰ ਸਿੰਘ ਗੋਗਨਾ,ਸੁਰਿੰਦਰ ਕੌਰ ਬਾੜਾ,ਕਮਲ ਸੇਖੋਂ, ਰਮਾ ਰਾਮੇਸ਼ਵਰੀ,ਮਨਜੀਤ ਪੱਟੀ,ਵਿਜੈਤਾ ਭਾਰਦਵਾਜ,ਕੈਪਟਨ ਚਮਕੌਰ ਸਿੰਘ ਚਹਿਲ,ਜੱਗਾ ਰੰਗੂਵਾਲ,ਹਰਦੀਪ ਕੌਰ ਜੱਸੋਵਾਲ,ਦਰਸ਼ਨ ਸਿੰਘ ਲਾਇਬ੍ਰੇਰੀਅਨ,ਸ਼ਾਮ ਸਿੰਘ ਪ੍ਰੇਮ,ਜਗਜੀਤ ਸਿੰਘ ਸਾਹਨੀ, ਨੈਬ ਸਿੰਘ ਬਦੇਸ਼ਾ,ਗੁਰਚਰਨ ਕੋਮਲ,ਆਦਿ ਨੇ ਰਚਨਾਵਾਂ ਅਤੇ ਭਾਵਨਾਵਾਂ ਸਾਂਝੀਆਂ ਕੀਤੀਆਂ।ਇਸ ਦੌਰਾਨ ਕੁਝ ਵਿਸ਼ੇਸ਼ ਸ਼ਖ਼ਸੀਅਤਾਂ ਦਾ ਸ਼ਾਲ ਅਤੇ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਵੀ ਕੀਤਾ ਗਿਆ।ਇਸ ਸਮਾਗਮ ਵਿਚ ਜੋਗਾ ਸਿੰਘ ਧਨੌਲਾ,ਗੁਰਪ੍ਰੀਤ ਸਿੰਘ ਜਖਵਾਲੀ, ਗੁਰਜੰਟ ਬੀਂਬੜ, ਇੰਜੀ. ਅਸ਼ਵਨੀ ਕੁਮਾਰ,ਰਘਬੀਰ ਸਿੰਘ ਮਹਿਮੀ,ਗੁਰਿੰਦਰ ਸਿੰਘ ਪੰਜਾਬੀ,ਇੰਜੀਨੀਅਰ ਜੈ ਸਿੰਘ ਮਠਾੜੂ,ਅਮਰਜੀਤ ਕੌਰ ਆਸ਼ਟਾ,ਕੁਲਦੀਪ ਪਟਿਆਲਵੀ,ਦਰਸ਼ਨ ਸਿੰਘ ਦੀਪਕ,ਪੰਜਾਬੀ ਵਿਰਾਸਤ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਸੁਰਿੰਦਰ ਸੇਠੀ,ਸ਼ਰਵਣ ਕੁਮਾਰ ਵਰਮਾ,ਅਮਨ ਅਜਨੌਦਾ,ਸੰਦੀਪ ਸਿੰਘ,ਗੁਰਤਾਜ ਸਿੰਘ,ਕ੍ਰਿਸ਼ਨ ਕੁਮਾਰ ਧੀਮਾਨ,ਬਲਜਿੰਦਰ ਕੁਮਾਰ ਬੱਲੀ ਗੁਰਦਰਸ਼ਨ ਸਿੰਘ,ਗਗਨਦੀਪ ਸਿੰਘ ਭਾਈ ਰੂਪਾ ਆਦਿ ਵੀ ਸ਼ਾਮਿਲ ਸਨ।

Install Punjabi Akhbar App

Install
×