ਰੋਪੜ ਦੇ ਮੈਂਬਰ ਪਾਰਲੀਮੈਂਟ ਮੁਨੀਸ਼ ਤਿਵਾੜੀ ਨੇ ਰੋਪੜ ਚ ਆਰਟੀਓ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ 

IMG_7987

ਨਿਊਯਾਰਕ/ਰੋਪੜ, 28 ਜੁਲਾਈ —ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਰੋਪੜ ਚ ਰਿਜ਼ਨਲ ਟਰਾਂਸਪੋਰਟ ਆਫਿਸ ਸਥਾਪਤ ਕੀਤੇ ਜਾਣ ਦੀ ਮੰਗ ਕੀਤੀ ਹੈ, ਤਾਂ ਜੋ ਲੋਕ ਸਭਾ ਹਲਕੇ ਚ ਪੈਣ ਵਾਲੇ ਵੱਖ ਵੱਖ ਇਲਾਕਿਆਂ ਦੇ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਹਾਲੇ ਤੱਕ ਆਰਟੀਓ ਆਫਿਸ ਮੋਹਾਲੀ ਚ ਸਥਿਤ ਹੈ ਅਤੇ ਲੋਕਾਂ ਨੂੰ ਡਰਾਈਵਿੰਗ ਲਾਇਸੈਂਸ ਬਣਵਾਉਣ, ਆਪਣੀਆਂ ਗੱਡੀਆਂ ਦੀਆਂ ਰਜਿਸਟ੍ਰੇਸ਼ਨਾਂ ਕਰਾਉਣ ਅਤੇ ਹੋਰ ਟਰਾਂਸਪੋਰਟ ਸਬੰਧੀ ਮਾਮਲਿਆਂ ਨੂੰ ਲੈ ਕੇ ਲੰਬਾ ਸਫਰ ਤੈਅ ਕਰਨਾ ਪੈਂਦਾ ਹੈ।ਲੋਕ ਸਭਾ ਹਲਕੇ ਚ ਪੈਂਦੇ ਰੋਪੜ, ਸ੍ਰੀ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਦੇ ਲੋਕਾਂ ਦੀਆਂ ਮੰਗਾਂ ਤੇ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ, ਤਿਵਾੜੀ ਨੇ ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾਂ ਨੂੰ ਇਸ ਮੰਗ ਤੇ ਪਹਿਲ ਦੇ ਆਧਾਰ ਤੇ ਵਿਚਾਰ ਕਰਨ ਦੀ ਅਪੀਲ ਕੀਤੀ ਹੈ। ਐੱਮਪੀ ਨੇ ਮਾਮਲੇ ਤੇ ਜ਼ੋਰ ਦਿੰਦਿਆਂ ਮੰਤਰੀ ਨਾਲ ਫੋਨ ਤੇ ਵੀ ਗੱਲ ਕੀਤੀ। ਜਦਕਿ ਇੱਥੇ ਇੱਕ ਪਬਲਿਕ ਮੀਟਿੰਗ ਚ ਸ਼ਾਮਲ ਹੋਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਚ, ਤਿਵਾੜੀ ਨੇ ਭਾਜਪਾ ਅਗਵਾਈ ਵਾਲੀ ਐਨਡੀਏ ਸਰਕਾਰ ਤੇ ਨਾ ਸਿਰਫ ਜਮਹੂਰੀ ਸੰਸਥਾਵਾਂ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ, ਸਗੋਂ ਜਮਹੂਰੀ ਤਰੀਕੇ ਨਾਲ ਚੁਣੀਆਂ ਗਈਆਂ ਸਰਕਾਰਾਂ ਨੂੰ ਅਸਥਿਰ ਕਰਨ ਦਾ ਦੋਸ਼ ਵੀ ਲਗਾਇਆ, ਜਿਵੇਂ ਕਰਨਾਟਕ ਚ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਵਿਰੋਧੀ ਧਿਰ ਦੇ ਪ੍ਰਤੀ ਇਨ੍ਹਾਂ ਦੇ ਮਨ ਚ ਛਿਪੀ ਨਫਰਤ ਨੂੰ ਦਰਸਾਉਂਦਾ ਹੈ।

ਸੀਨੀਅਰ ਕਾਂਗਰਸੀ ਆਗੂ ਨੇ ਧਰਮ ਦੇ ਨਾਮ ਤੇ ਵੱਧ ਰਹੀਆਂ ਭੀੜ ਵੱਲੋਂ ਹਿੰਸਾ ਦੀਆਂ ਘਟਨਾਵਾਂ ਤੇ ਵੀ ਚਿੰਤਾ ਪ੍ਰਗਟਾਈ। ਇਸ ਦੌਰਾਨ ਉਨ੍ਹਾਂ ਨੇ ਦੇਸ਼ ਦੇ ਪ੍ਰਮੁੱਖ ਨਾਗਰਿਕਾਂ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧਿਆਨ ਖਿੱਚਣ ਵਾਸਤੇ ਆਵਾਜ਼ ਚੁੱਕਣ ਦੀ ਸ਼ਲਾਘਾ ਕੀਤੀ।ਉਨ੍ਹਾਂ ਉਮੀਦ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਹਲਾਤਾਂ ਤੇ ਧਿਆਨ ਦੇਣਗੇ ਅਤੇ ਉਨ੍ਹਾਂ ਸੁਧਾਰਨ ਲਈ ਲੋੜੀਂਦੇ ਕਦਮ ਚੁੱਕਣਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ, ਸੁਖਵਿੰਦਰ ਸਿੰਘ ਵਹਿਸਕੀ, ਅਮਰਜੀਤ ਸੈਣੀ, ਪੰਮੀ ਸੋਨੀ ਐਮਸੀ, ਅਸ਼ੋਕ ਵਾਹੀ ਐੱਮਸੀ, ਸੁਖਵਿੰਦਰ ਸਿੰਘ ਚੜ੍ਹੀਆ, ਜਗਦੀਸ਼ ਕਾਜਲਾ, ਵਿਜੈ ਸ਼ਰਮਾ ਟਿੰਕੂ, ਸ਼ਿਵ ਦਿਆਲ, ਨਿਰਮਲ ਸਿੰਘ, ਅਮਰਜੀਤ ਜੋਲੀ ਐਮਸੀ, ਸੰਜੇ ਵਰਮਾ, ਸੰਦੀਪ ਜੋਸ਼ੀ ਐੱਮਸੀ, ਸਲੀਮ ਕੁਮਾਰ ਐੱਮਸੀ, ਗੁਰਮੀਤ ਸਿੰਘ ਐਮਸੀ, ਸਤਿੰਦਰ ਨਾਗੀ, ਰਜੇਸ਼ਵਰ ਲਾਲੀ, ਅਮਰਜੀਤ ਸਿੰਘ ਭੁੱਲਰ ਵੀ ਮੌਜੂਦ ਰਹੇ।

Install Punjabi Akhbar App

Install
×