
ਨਿਊ ਸਾਊਥ ਵੇਲਜ਼ ਸਰਕਾਰ ਵੱਲੋਂ ਰਾਜ ਅੰਦਰ (2020/2021) ਲਈ ਕਲ਼ਾ ਅਤੇ ਸਭਿਆਚਾਰਕ ਗਤੀਵਿਧੀਆਂ ਲਈ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੇ ਦੂਸਰੇ ਗੇੜ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਅਤੇ ਇਸ ਵਾਸਤੇ ਸਬੰਧਤ ਕਲ਼ਾਕਾਰਾਂ, ਕਲ਼ਾ ਅਤੇ ਸਭਿਆਚਾਰਕ ਖੇਤਰਾਂ ਦੇ ਕਾਮਿਆਂ, ਪ੍ਰੈਕਟਿਸ਼ਨਰਾਂ, ਆਯੋਜਕਾਂ ਆਦਿ ਨੂੰ ਅੱਗੇ ਆਉਣ ਅਤੇ ਸਰਕਾਰ ਦੀ ਇਸ ਸਿੱਧੀ ਸਕੀਮ ਦਾ ਲਾਭ ਪ੍ਰਾਪਤ ਕਰਨ ਨੂੰ ਕਿਹਾ ਗਿਆ ਹੈ। ਸਬੰਧਤ ਵਿਭਾਗਾਂ ਦੇ ਮੰਤਰੀ ਸ੍ਰੀ ਡਾਨ ਹਾਰਵਿਨ ਨੇ ਕਿਹਾ ਕਿ ਰਾਜ ਸਰਕਾਰ ਇਸ ਸਬੰਧੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਕਦਮ ਚੁੱਕ ਰਹੀ ਹੈ ਅਤੇ ਰਾਜ ਅੰਦਰ ਕਲ਼ਾ ਅਤੇ ਸਭਿਆਚਾਰ ਨੂੰ ਬੜਾਵਾ ਦੇਣ ਵਾਸਤੇ ਇਸ ਖੇਤਰ ਨਾਲ ਸਬੰਧਤ ਲੋਕਾਂ ਨੂੰ ਸਿੱਧੇ ਤੌਰ ਤੇ ਮਦਦ ਕਰ ਰਹੀ ਹੈ ਜਿਨ੍ਹਾਂ ਵਿੱਚ ਕਿ ਕਈ ਤਰਾ੍ਹਂ ਦੀਆਂ ਕਲਾਵਾਂ ਜਿਵੇਂ ਕਿ ਸਥਾਨਕ ਕਲ਼ਾਵਾਂ, ਸੰਗੀਤ, ਇਤਿਹਾਸ, ਐਬੋਰਿਜਨਲ ਕਲ਼ਾਵਾਂ, ਸਭਿਆਚਾਰਕ ਗਤੀਵਿਧੀਆਂ ਅਤੇ ਪੁਰਾਣੇ ਜ਼ਮਾਨਿਆਂ ਦੇ ਸੰਗੀਤ ਆਦਿ ਸ਼ਾਮਿਲ ਹਨ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਦਾ ਮਕਸਦ ਹੈ ਕਿ ਇੱਥੇ ਦੇ ਐਬੋਰਿਜਨਲ ਅਤੇ ਪਹਿਲੇ ਦਰਜੇ ਦੇ ਕੌਮੀ ਲੋਕਾਂ ਦੀਆਂ ਕਲ਼ਾਵਾਂ ਅਤੇ ਸਭਿਆਚਾਰ ਨੂੰ ਉਭਾਰਿਆ ਜਾਵੇ ਅਤੇ ਇਸ ਵਾਸਤੇ ਯੋਗ ਲੋਕਾਂ ਨੂੰ ਨੂਮਾਇੰਦਗੀ ਵਾਸਤੇ ਅੱਗੇ ਵੀ ਲੈ ਕੇ ਆਇਆ ਜਾਵੇ। ਇਸ ਸਬੰਧੀ ਸਰਕਾਰ ਨੇ ਵਧੀਆ ਕਦਮ ਚੁੱਕੇ ਹੋਏ ਹਨ ਅਤੇ ਅਜਿਹੀਆਂ ਸਕੀਮਾਂ ਚਲਾਈਆਂ ਹੋਈਆਂ ਹਨ ਜਿਨ੍ਹਾਂ ਦਾ ਦੂਸਰਾ ਪੜਾਅ ਹੁਣ ਆਇਆ ਹੈ ਜਿਸ ਵਾਸਤੇ ਕਿ ਉਪਰੋਕਤ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ ਅਤੇ ਇਨ੍ਹਾਂ ਵਾਸਤੇ ਆਖਰੀ ਤਾਰੀਖ ਮਾਰਚ 01, 2021 ਮਿੱਥੀ ਗਈ ਹੈ। ਜ਼ਿਆਦਾ ਜਾਣਕਾਰੀ ਵਾਸਤੇ www.create.nsw.gov.au ਉਪਰ ਵਿਜ਼ਿਟ ਕੀਤਾ ਜਾ ਸਕਦਾ ਹੈ।