ਰੋਟਰੀ ਕਲੱਬ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੇ ਚਾਰ ਵੈਂਟੀਲੇਟਰ, 12 ਇਨਫਰਾਰੈੱਡ ਥਰਮਾਮੀਟਰ, 60 ਪੀਪੀਈ ਕਿੱਟਾਂ

ਸਿਰਸਾ  – ਰੋਟਰੀ ਕਲੱਬ ਸਿਰਸਾ ਦੇ ਅਹੁਦੇਦਾਰ ਪਿਛਲੇ ਦਿਨੀਂ ਸਿਵਲ ਹਸਪਤਾਲ ਪਹੁੰਚੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਾਰ ਵੈਂਟੀਲੇਟਰ, 12 ਇਨਫਰਾਰੈੱਡ ਥਰਮਾਮੀਟਰ, 60 ਪੀਪੀਈ ਕਿੱਟਾਂ ਅਤੇ  ਗਲੋਬਲ ਗ੍ਰਾਂਟ ਤਹਿਤ 5000 ਮਾਸਕ ਭੇਟ ਕੀਤੇ । ਇਸ ਮੌਕੇ ਡਿਪਟੀ ਕਮਿਸ਼ਨਰ ਸਿਰਸਾ ਰਮੇਸ਼ਚੰਦਰ ਬਿਧਾਨ ਅਤੇ ਸੀਐਮਓ ਸਿਰਸਾ ਸੁਰੇਂਦਰ ਨੈਨ ਵੀ ਮੌਜੂਦ ਸਨ ਅਤੇ ਉਨ੍ਹਾਂ ਕਲੱਬ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਕੋਰੋਨਾ ਮਹਾਂਮਾਰੀ ਨਾਲ ਜੂਝ ਰਿਹਾ ਹੈ ਅਤੇ ਬਿਪਤਾ ਦੀ ਇਸ ਘੜੀ ਵਿੱਚ ਸੰਸਥਾਵਾਂ ਦਾ ਅੱਗੇ ਆਉਣਾ ਅਤੇ ਇਸ ਢੰਗ ਨਾਲ ਕੰਮ ਕਰਨਾ ਸ਼ਲਾਘਾਯੋਗ ਹੈ। ਇਸ ਮੌਕੇ ਰੋਟਰੀ ਕਲੱਬ ਦੇ ਡਿਪਟੀ ਗਵਰਨਰ ਰਾਜੀਵ ਗਰਗ, ਪ੍ਰਧਾਨ ਰੋਮੇਸ਼ ਗਰਗ, ਸੈਕਟਰੀ ਪ੍ਰਵੀਨ ਗਰਗ, ਜਨਰਲ ਸੈਕਟਰੀ ਦੇਵੇਂਦਰ ਬਾਂਸਲ, ਭੁਪੇਸ਼ ਮਹਿਤਾ, ਰਾਧੇਸ਼ਿਆਮ ਨਾਗਪਾਲ ਅਤੇ ਅੰਕੁਰ ਗਰਗ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਭਰੋਸਾ ਦਿੱਤਾ ਕਿ ਇਹ ਮੁਹਿੰਮ ਅਗੇ ਵੀ ਜਾਰੀ ਰਹੇਗੀ।

(ਸਤੀਸ਼ ਬਾਂਸਲ) bansal2008@gmail.com