ਇਹ ਮੇਰਾ ਟੁੱਟਣਾ ਤੇ….. ਟੁੱਟ ਕੇ ਬਿਖਰ ਜਾਣਾ…. ਕੋਈ ਇਤਫ਼ਾਕ ਨਹੀਂ
ਕਿਸੇ ਨੇ ਬੜੀ ਮਿਹਨਤ ਕੀਤੀ ਹੈ… ਮੈਨੂੰ ਇੱਥੇ ਤੱਕ ਪਹੁੰਚਾਉਣ ਲਈ….
ਦੇਸ਼ ਦੇ ਸਭ ਤੋਂ ਵੱਡੇ ਉਦਯੋਗਪਤੀ ਅਤੇ ਦਾਨੀ ਸ਼੍ਰੀ ਰਤਨ ਟਾਟਾ ਵੱਲੋਂ ਝਰਮਲ ਸਿੰਘ ਦੀ ਕਿਤਾਬ ,ਰੂਹ ਮੇਰੀ ਪਿੰਡ ਵੱਸਦੀ, ਮੁੰਬਈ ਵਿਖੇ ਆਪਣੇ ਨਿਵਾਸ ਅਸਥਾਨ ਬਖਤਾਵਰ ਹਾਊਸ ਵਿਖੇ ਲੋਕ ਅਰਪਣ ਕੀਤੀ ਗਈ। ਇਸੇ ਮੌਕੇ ਸ਼੍ਰੀ ਰਤਨ ਟਾਟਾ ਨੇ ਕਿਹਾ ਕਿ ਅੱਜ ਮੈਨੂੰ ਝਰਮਲ ਸਿੰਘ ਦੀ ਕਿਤਾਬ ਲੋਕ ਅਰਪਣ ਕਰਦਿਆਂ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ। ਪਰਮਾਤਮਾ ਲੇਖਕ ਦੀ ਕਲਮ ਨੂੰ ਹੋਰ ਤਾਕਤ ਬਖਸ਼ੇ।
ਝਰਮਲ ਸਿੰਘ ਨੇ ਕਿਹਾ ਕਿ ਇਸ ਕਿਤਾਬ ਚ ਮੈਂ ਪਿਛਲੇ ਸਮੇਂ ਦੌਰਾਨ ਦੇਸ਼ ਵਿਦੇਸ਼ ਚ ਵਿਚਰਦਿਆਂ ਜੋ ਤਜ਼ਰਬੇ ਹੋਏ, ਉਹ 53 ਲੇਖਾਂ ਦੇ ਰੂਪ ਚ ਲਿਖੇ ਹਨ। ਇਹ ਕਿਤਾਬ ਪੰਜਾਬੀ ਸੱਭਿਆਚਾਰ, ਬਚਪਨ ਅਤੇ ਜਵਾਨੀ ਦੇ ਸਮੇਂ ਪਿੰਡ ਝੋਕ ਹਰੀ ਹਰ ਚ ਕੱਟੇ ਦਿਨਾਂ ਦੀਆਂ ਯਾਦਾਂ ਅਤੇ ਜਿੰਦਗੀ ਚ ਹੋਏ ਖੱਟੇ ਮਿੱਠੇ ਤਜ਼ਰਬਿਆਂ ਤੇ ਅਧਾਰਿਤ ਹੈ। ਇਹ ਕਿਤਾਬ ਮੇਰੀ ਜਨਮ ਭੋਇੰ ਝੋਕ ਹਰੀ ਹਰ ਦੀ ਮਿੱਟੀ ਅਤੇ ਵਿੱਛੜੀ ਰੂਹ ਜੀਵਨ ਸਾਥਣ ਸਰਦਾਰਨੀ ਸਿਮਰਨਜੀਤ ਕੌਰ ਨੂੰ ਸਮਰਪਿਤ ਕੀਤੀ ਗਈ ਹੈ। ਕਿਤਾਬ ਦਾ ਮੁੱਖ ਬੰਦ ਭੈਣ ਜੀ ਮਨਜੀਤ ਕੌਰ ਗਿੱਦੜਬਾਹਾ ਵੱਲੋਂ ਲਿਖਿਆ ਗਿਆ ਹੈ। ਮੇਰੇ ਬਾਰੇ ਕੁਝ ਸ਼ਬਦ ਡਾ. ਰਣਜੀਤ ਸਿੰਘ ਹੋਰਾਂ ਦੀ ਕਲਮ ਤੋਂ ਨਿੱਕਲੇ। ਕਿਤਾਬ ਦੀ ਸਿਰਲੇਖ ਤਸਵੀਰ ਸ਼੍ਰੀ ਵਿਜੈ ਕੁਮਾਰ ਬਜੀਦਪੁਰ ਵੱਲੋਂ ਖਿੱਚੀ ਗਈ ਹੈ ਅਤੇ ਕਿਤਾਬ ਉੱਪਰ ਕਲਾਕਾਰੀ ਤੇ ਡਿਜ਼ਾਇਨਿੰਗ ਦਾ ਕੰਮ ਕਿਰਏਟਿਵ ਡਿਜ਼ਾਇਨਰ ਕੁਲਦੀਪ ਸਿੰਘ ਨੰਨੜਾ ਵੱਲੋਂ ਕੀਤਾ ਗਿਆ ਹੈ। ਫੇਸਬੁੱਕ ਤੇ ਲਿਖਣ ਤੋਂ ਬਾਅਦ ਸੁਹਿਰਦ ਪਾਠਕਾਂ ਦੀਆਂ ਸਲਾਹਾਂ ਉਪਰੰਤ ਲਿਖੇ ਲੇਖ ਕਿਤਾਬ ਦੇ ਰੂਪ ਚ ਅੱਜ ਆਪ ਸਭ ਦੇ ਹੱਥਾਂ ਚ ਹਨ। ਅੱਜ ਕੱਲ ਮੈਂ ਕਿਤੇ ਨਹੀਂ ਜਾਂਦਾ, ਇਸੇ ਕਰਕੇ ਜਿੰਦਗੀ ਦੇ ਅਹਿਮ ਕੰਮ ਕਿਤਾਬ ਨੂੰ ਸ਼੍ਰੀ ਰਤਨ ਟਾਟਾ ਹੱਥੋ ਲੋਕ ਅਰਪਣ ਕਰਵਾਉਣ ਲਈ ਆਪਣੇ ਕਰੀਬੀ ਸਾਥੀ ਅਤੇ ਛੋਟੇ ਵੀਰ ਕੁਲਦੀਪ ਸਿੰਘ ਨੂੰ ਭੇਜਿਆ। ਮੈਂ ਖੁਦ ਜਾਣਾ ਚਾਹੁੰਦਾ ਸੀ ਪਰ ਆਪਣੇ ਹੀ ਅਸੂਲਾਂ ਹੱਥੋ ਮਜ਼ਬੂਰ ਹੋ ਗਿਆ। ਸ਼੍ਰੀ ਰਤਨ ਟਾਟਾ ਹੋਰਾਂ ਨੇ ਕਿਤਾਬ ਨੂੰ ਲੋਕ ਅਰਪਣ ਕਰਨ ਤੋਂ ਬਾਅਦ ਕਿਤਾਬ ਤੇ ਆਪਣੇ ਹਸਤਾਖ਼ਰ ਵੀ ਕੀਤੇ, ਜਿਹੜੇ ਕਿ ਮੇਰੇ ਲਈ ਸਾਰੀ ਉਮਰ ਦਾ ਸਰਮਾਇਆ ਹਨ। ਇਸ ਮੌਕੇ ਕੁਲਦੀਪ ਸਿੰਘ ਦੇ ਨਾਲ ਸ਼੍ਰੀ ਸੁਪੀਆ (ਤਾਮਿਲਨਾਡੂ), ਸ਼੍ਰੀ ਰਾਜਨ(ਪੱਛਮੀ ਬੰਗਾਲ)ਅਤੇ ਰਾਜਨ ਦੀ ਬੇਟੀ ਪ੍ਰਿਅੰਕਾ ਵੀ ਹਾਜ਼ਰ ਸਨ। ਕਿਤਾਬ ਨੂੰ ਅਡਵਾਈਜ਼ਰ ਪਬਲੀਕੇਸ਼ਨਜ਼ ਜਲੰਧਰ ਵੱਲੋਂ ਛਾਪਿਆ ਗਿਆ ਹੈ ਤੇ ਪ੍ਰਿੰਟਿੰਗ ਪ੍ਰਿੰਟ ਵੈਲ ਅੰਮ੍ਰਿਤਸਰ ਵੱਲੋਂ ਕੀਤੀ ਗਈ ਹੈ। ਕਿਤਾਬ ਦਾ ਮੁੱਲ ਸਿਰਫ਼ 250 ਰੁਪਏ ਹੀ ਰੱਖਿਆ ਗਿਆ ਹੈ। ਪਾਠਕ ਡਾਕ ਰਾਹੀਂ ਵੀ ਮੰਗਵਾ ਸਕਦੇ ਹਨ। ਇਹ ਕਿਤਾਬ ਦੇਸ਼ ਵਿਦੇਸ਼ ਚ ਬੈਠੇ ਪਾਠਕ ਅਮੇਜਨ ਕਿੰਡਲ ( ਈ ਰੀਡਰ) ਤੇ ਵੀ ਪੜ੍ਹ ਸਕਣਗੇ । ਅੱਜ ਇਹ ਕਿਤਾਬ ਮੇ ਪਿੰਡ ਝੋਕ ਹਰੀਹਰ ਚ ਮੇਰੇ ਪੱਤਰਕਾਰੀ ਦੇ ਗੁਰੂ, ਪੱਤਰਕਾਰੀ ਦੇ ਥੰਮ ਪ੍ਰੋ: ਅਵਿਨਾਸ਼ ਸਿੰਘ ਵਲੋਂ ਮੇਰੇ ਗਰਾਂਈਆਂ ਨੂੰ ਸੌਂਪੀ ਗਈ। ਜਿਸ ਨਾਲ ਮਨ ਨੂੰ ਬਹੁਤ ਖੁਸ਼ੀ ਮਿਲੀ। ਸ਼੍ਰੀ ਰਤਨ ਟਾਟਾ ਵਲੋਂ ਮੇਰੀ ਕਿਤਾਬ ਨੂੰ ਲੋਕ ਅਰਪਣ ਕੀਤੇ ਜਾਣਾ ਮੇਰੇ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ। ਰੱਬ ਖੈਰ ਕਰੇ!