ਰੋਮਰ ਇੰਜਨਿਅਰਿੰਗ ਨੇ ਵੀ ਜਤਾਇਆ ਏਅਰੋਟਰੋਪੋਲਿਸ ਵਿੱਚ ਆਪਣਾ ਇਰਾਦਾ

ਰੌਜ਼ਗਾਰ, ਨਿਵੇਸ਼, ਟੂਰਿਜ਼ਮ ਅਤੇ ਪੱਛਮੀ ਸਿਡਨੀ ਤੋਂ ਮੰਤਰੀ ਸਟੁਅਰਟ ਆਇਰਜ਼ ਨੇ ਕਿਹਾ ਹੈ ਕਿ ਵੈਸਟਰਨ ਪਾਰਕਲੈਂਡ ਸਿਟੀ ਏਅਰੋਸਪੇਸ, ਡਿਫੈਂਸ ਅਤੇ ਮੈਡੀਕਲ ਵਸਤੂਆਂ ਦੇ ਉਤਪਾਦਾਂ ਵਿੱਚ ਰੋਮਰ ਇੰਜਨਿਅਰਿੰਗ ਨੂੰ ਵੀ ਸ਼ਾਮਿਲ ਕਰ ਲਿਆ ਗਿਆ ਹੈ ਅਤੇ ਕੰਪਨੀ ਨੇ ਨਿਊ ਸਾਊਥ ਵੇਲਜ਼ ਸਰਕਾਰ ਨਾਲ ਏਅਰੋਟਰੋਪੋਲਿਸ ਦੇ ਏ.ਐਮ.ਆਰ.ਐਫ (Advanced Manufacturing Research Facility) ਵਿੱਚ ਆਪਣਾ ਅਹਿਮ ਯੋਗਦਾਨ ਪਾਉਣ ਦਾ ਇਕਰਾਰ ਵੀ ਕਰ ਲਿਆ ਹੈ। ਰੋਮਰ ਦੇ ਮੁੱਖ ਕਾਰਜਕਾਰੀ ਅਫ਼ਸਰ ਐਲਨ ਲਿਪਮੈਨ ਨੇ ਕਿਹਾ ਹੈ ਕਿ ਕੰਪਨੀ ਵੈਸਟਰਨ ਪਾਰਕਲੈਂਡ ਸਿਟੀ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨ ਨੂੰ ਆਤੁਰ ਹੈ ਅਤੇ ਏ.ਐਮ.ਆਰ.ਐਫ ਨੂੰ ਡਿਜ਼ਾਈਨ ਕਰਨ ਤੋਂ ਲੈ ਕੇ ਉਸਦੇ ਚਾਲੂ ਹੋਣ ਅਤੇ ਉਸ ਤੋਂ ਵੀ ਬਾਅਦ ਦਾ ਸਾਥ ਨਿਭਾਉਣ ਦਾ ਟੀਚਾ ਰੱਖਦੀ ਹੈ। ਰੋਮਰ ਹੁਣ -ਸੀਰੋ (CSIRO), ਐਨਸਟੋ (ANSTO), ਰਿਮਿਟ/ਸਵਿਨਬੋਰਨ, ਯੂ.ਟੀ.ਐਸ. ਅਤੇ ਹੋਰਾਂ ਕੰਪਨੀਆਂ ਨਾਲ ਮਿਲ ਕੇ ਕੰਮ ਕਰੇਗੀ। ਜ਼ਿਕਰਯੋਗ ਹੈ ਕਿ ਸਟੇਟ ਆਫ ਆਰਟ ਦੇ ਅਧੀਨ ਉਪਰੋਕਤ ਪ੍ਰਾਜੈਕਟ ਨੂੰ 13,000 ਵਰਗ ਮੀਟਰ ਦੀ ਥਾਂ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਅਤੇ ਇੱਥੇ ਹਰ ਤਰ੍ਹਾਂ ਦੇ ਭਵਿੱਖੀ ਪ੍ਰਾਜੈਕਟਾਂ ਦੀ ਖੋਜ ਪੱਧਰ ਅਤੇ ਵਿੱਤੀ ਪੱਧਰ ਤੱਕ ਦੇ ਨਵੇਂ ਨਵੇਂ ਪ੍ਰਯੋਗ ਅਤੇ ਵਿਉਂਤਬੰਧੀਆਂ ਕੀਤੀਆਂ ਜਾਣਗੀਆਂ ਅਤੇ ਹਰ ਇੱਕ ਦਾ ਹਰ ਤਰ੍ਹਾਂ ਕੇ ਕੰਮਾਂ ਜਾਂ ਨਵੇਂ ਪ੍ਰਾਜੈਕਟਾਂ ਆਦਿ ਦਾ ਡਾਟਾ ਇੱਥੇ ਉਪਲਭਧ ਹੋਵੇਗਾ। ਪੱਛਮੀ ਸਿਡਨੀ ਦੇ ਇੱਕ ਹੋਰ ਮੈਨੂਫੈਕਚਰ ਕੁਇਕਸਟੈਪ ਨੇ ਵੀ ਸਰਕਾਰ ਨਾਲ ਅਜਿਹਾ ਹੀ ਇਕਰਾਰਨਾਮਾ ਹੋਂਦ ਵਿੱਚ ਲਿਆਉਂਦਾ ਹੈ।

Install Punjabi Akhbar App

Install
×