ਜਾਪਾਨ ਦੇ ਵਿਗਿਆਨੀਆਂ ਦਾ ਦਾਅਵਾ -ਦਰਦ ਮਹਿਸੂਸ ਕਰ ਸਕਦਾ ਹੈ ਉਨ੍ਹਾਂ ਦਾ ਬਣਾਇਆ ਬੱਚੇ ਵਰਗਾ ਰੋਬੋਟ

ਬੱਚੇ ਵਰਗਾ ਰੋਬੋਟ ‘ਅਫੇਟੋ’ ਬਣਾਉਣ ਵਾਲੇ ਜਾਪਾਨੀ ਵਿਗਿਆਨੀਆਂ ਦਾ ਦਾਅਵਾ ਹੈ ਕਿ ਉਨ੍ਹਾਂ ਵੱਲੋਂ ਬਣਾਇਆ ਗਿਆ ਰੋਬੋਟ ਦਰਦ ਮਹਿਸੂਸ ਕਰ ਸਕਦਾ ਹੈ। ਇੱਕ ਵੀਡੀਓ ਵਿੱਚ ਸਿੰਥੇਟਿਕ ਸਕਿਨ ਉੱਤੇ ਇਲੇਕਟਰਿਕਲ ਚਾਰਜ ਲਗਾਏ ਜਾਣ ਉੱਤੇ ਰੋਬੋਟ ਨੂੰ ਦਰਦ ਦੀ ਪ੍ਰਤੀਕਿਰਆ ਦਿੰਦੇ ਹੋਏ ਵੇਖਿਆ ਜਾ ਸਕਦਾ ਹੈ। ਮੁੱਖ ਵਿਗਿਆਨੀ ਪ੍ਰੋਫੈਸਰ ਮਿਨੋਰੂ ਅਸਾਦਾ ਨੇ ਕਿਹਾ, ਸਾਡਾ ਮੁੱਖ ਟੀਚਾ ਆਰਟਿਫਿਸ਼ਿਅਲ ਇੰਟੇਲਿਜੇਂਸ ਵਾਲੇ ਰੋਬੋਟਾਂ ਦੇ ਨਾਲ ਸਹਜੀਵੀ ਸਮਾਜ ਬਣਾਉਣਾ ਹੈ।