ਬ੍ਰਿਸਬੇਨ ਵਿੱਚ ਰੋਬੋਡੈਟ ਰਾਇਲ ਕਮਿਸ਼ਨ ਦੀ ਸ਼ੁਰੂਆਤ ਅੱਜ ਤੋਂ

ਸਾਢੇ ਚਾਰ ਸਾਲਾਂ (ਜੁਲਾਈ 2015 ਤੋਂ ਨਵੰਬਰ 2019) ਤੱਕ ਚੱਲੇ ਰੋਬੋਡੈਟ ਨਾਮ ਦੇ ਘਪਲੇ ਵਿੱਚ ਫਸੇ ਲੋਕਾਂ ਦੀ ਭਰਪਾਈ ਵਾਸਤੇ, ਰੋਬੋਡੈਟ ਨਾਮ ਦਾ ਰਾਇਲ ਕਮਿਸ਼ਨ ਦੀ ਸ਼ੁਰਆਤ ਅੱਜ ਤੋਂ ਹੋ ਗਈ ਹੈ।
ਜ਼ਿਕਰਯੋਗ ਹੈ ਕਿ ਉਕਤ ਘਪਲੇ ਦੌਰਾਨ ਸਕਾਟ ਮੋਰੀਸਨ ਸਰਕਾਰ ਸੀ ਅਤੇ ਇਸ ਵਿੱਚ 4 ਲੱਖ ਲੋਕ ਪ੍ਰਭਾਵਿਤ ਹੋ ਏ ਸਨ ਅਤੇ 1.73 ਬਿਲੀਅਨ ਡਾਲਰਾਂ ਦੇ ਗ਼ੈਰ-ਕਾਨੂੰਨੀ ਕਰਜ਼ਿਆਂ ਦੀ ਮਾਰ ਹੇਠਾਂ ਆਏ ਹੋਏ ਹਨ।
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ ਨੇ ਇਸੇ ਸਾਲ ਅਗਸਤ ਦੇ ਮਹੀਨੇ ਵਿੱਚ 30 ਮਿਲੀਅਨ ਦੀ ਲਾਗਤ ਵਾਲੇ ਰਾਇਲ ਕਮਿਸ਼ਨ ਪੜਤਾਲ ਦਾ ਐਲਾਨ ਕੀਤਾ ਸੀ ਅਤੇ ਇਸ ਨੂੰ ਹੁਣ ਤੱਕ ਦਾ ਵੱਡਾ ਅਤੇ ਦੁਖਦਾਈ ਮਾਮਲਾ ਕਿਹਾ ਜਾ ਸਕਦਾ ਹੈ ਜਿਸ ਵਿੱਚ ਲੱਖਾਂ ਲੋਕ ਪ੍ਰਭਾਵਿਤ ਹੋਏ ਅਤੇ ਕਈਆਂ ਨੂੰ ਤਾਂ ਆਪਣੀ ਜਾਨ ਵੀ ਗੁਆਉਣੀ ਪਈ ਸੀ।