ਨਵੇਂ ਸਾਲ ਦਾ ਕੋਈ ਫਰਕ ਨਹੀਂ ਕਿਉਂਕਿ ਅਗਲਿਆਂ ਦਾ ਰੋਜ਼ ਦਾ ਧੰਦਾ

ਓਟਾਰਾ ਵਿਖੇ ਪੰਜਾਬੀਆਂ ਦੇ ਲਿੱਕਰ ਸਟੋਰ ਨੂੰ ਬਣਾਇਆ ਮੁੜ ਨਿਸ਼ਾਨਾ-ਨਕਦੀ ਅਤੇ ਹੋਰ ਵਸਤਾਂ ਲੁੱਟੀਆਂ

NZ PIC 9 Jan-1
ਔਕਲੈਂਡ – ਜਿੱਥੇ ਲੋਕ ਨਵੇਂ ਸਾਲ ਮੌਕੇ ਦੂਜੇ ਲੋਕਾਂ ਦੀ ਭਲਾਈ ਲਈ ਦੁਆਵਾਂ ਕਰਦੇ ਹਨ ਉਥੇ ਚੋਰ, ਉਚੱਕੇ ਅਤੇ ਲੁਟੇਰਿਆਂ ਨੂੰ ਸ਼ਾਇਦ ਅਜਿਹੀਆਂ ਵਾਰਦਾਤਾਂ ਕਰਨ ਦਾ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅਗਲਿਆਂ ਦਾ ਤਾਂ ਰੋਜ਼ ਦਾ ਧੰਦਾ ਬਣ ਚੁੱਕਾ। ਹੁਣ ਬੀਤੇ ਸ਼ੁੱਕਰਵਾਰ ਰਾਤ ਨੂੰ 8 ਵਜੇ ਓਟਾਰਾ ਵਿਖੇ ਥਰਸਟੀ ਲਿੱਕਰ ਸਟੋਰ ਉਤੇ ਦੁਬਾਰਾ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 4 ਲੁਟੇਰਿਆਂ ਕੋਲ ਗੰਨ ਅਤੇ ਚਾਕੂ ਆਦਿ ਸਨ। ਇਸ ਠੇਕੇ ਉਤੇ ਪਿਛਲੇ ਤਿੰਨ ਮਹੀਨਿਆਂ ਦੇ ਵਿਚ ਇਹ ਦੂਜੀ ਘਟਨਾ ਹੈ। ਉਨ੍ਹਾਂ ਨੇ ਆਉਂਦਿਆਂ ਹੀ ਮੁੰਡੇ ਗੁਰਨੀਤ ਨੂੰ ਧਮਕਾ ਕੇ ਵੱਡਾ ਦਾਤ ਕਾਉਂਟਰ ‘ਤੇ ਮਾਰਿਆ। ਦੂਜਾ ਮੁੰਡਾ ਗਗਨਦੀਪ ਸੀ ਉਸਨੂੰ ਡਰਾ ਕੇ ਪਿਛਲੇ ਪਾਸੇ ਕਿਚਨ ਵੱਲ ਲੈ ਗਏ। ਫਿਰ ਗੁਰਨੀਤ ਨੂੰ ਦੁਬਾਰਾ ਕਾਉਂਟਰ ‘ਤੇ ਲਿਆ ਕੇ ਕੈਸ਼ ਰਜਿਸਟਰ ਖੁਲਵਾ ਲਿਆ ਅਤੇ ਪੈਸੇ ਲੁੱਟ ਲਏ। ਲਗਪਗ ਸਾਰੀਆਂ ਸਿਗਰਟਾਂ ਚੁੱਕ ਲਈਆਂ ਅਤੇ ਕਈ ਬੋਤਲਾਂ ਚੁੱਕ ਲੈ ਗਏ। ਲਗਪਗ ਮਿੰਟ ਕੁ ਦੇ ਵਿਚ ਉਹ ਇਸ ਘਟਨਾ ਨੂੰ ਅੰਜਾਮ ਦੇ ਗਏ। ਚੰਗੀ ਕਿਸਮਤ ਦੋਵੇਂ ਕੰਮ ਕਰਨ ਵਾਲੇ ਮੁੰਡੇ ਸੁਰੱਖਿਅਤ ਰਹੇ। ਲੁਟੇਰਿਆਂ ਨੇ ਧਮਕਾਉਣ ਵਾਸਤੇ ਕੁਝ ਬੋਤਲਾਂ ਵੀ ਭੰਨੀਆ।
ਘਟਨਾ ਤੋਂ ਬਾਅਦ ਪੁਲਿਸ ਭਾਵੇਂ ਆ ਗਈ ਸੀ, ਪਰ ਅਜੇ ਤੋਕ ਕੋਈ ਗ੍ਰਿਫਤਾਰੀ ਨਹੀਂ ਹੋਈ। ਲੁਟੇਰਿਆਂ ਨੇ ਮੂੰਹ ਢਕੇ ਹੋਏ ਸਨ ਅਤੇ ਹੱਥਾਂ ‘ਤੇ ਦਸਤਾਨੇ ਪਾਏ ਸਨ।

ਲਿੱਕਰ ਸਟੋਰ ਉਤੇ ਹੋਈ ਲੁੱਟ ਦੀ ਵਾਰਦਾਤ ਦੌਰਾਨ ਲੁਟੇਰੇ ਹਮਲਾ ਕਰਦੇ ਹੋਏ।

Install Punjabi Akhbar App

Install
×