ਨਿਊਯਾਰਕ ਦੇ  ਮਨਹਾਟਨ  ਵਿੱਚ ਰਿਵਾਲਵਰ ਦੀ ਨੋਕ ਤੇ ਲੁਟੇਰਿਆਂ ਵੱਲੋ  ਇਕ ਜਿਊਲਰਜ ਦੇ  ਮੁਲਾਜ਼ਮਾਂ ਨੂੰ ਬੰਨ ਕੇ  ਲੁੱਟ ਕੇ ਫ਼ਰਾਰ ਹੋ ਗਏ 

FullSizeRender (2)

ਨਿਊਯਾਰਕ, 27 ਅਗਸਤ — ਮਿਡਟਾਊਨ  ਮਨਹਾਟਨ  ਵਿੱਚ ਬੀਤੇਂ ਦਿਨ ਇਕ ਗਹਿਣਿਆਂ ਦੀ ਦੁਕਾਨ ਨੂੰ ਲੁੱਟਣ ਵਾਲੇ ਤਿੰਨ ਕਾਲੇ ਮੂਲ ਦੇ ਵਿਅਕਤੀਆਂ ਦੀ ਭਾਲ ਕਰ ਰਹੀ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਡਾਇਮੰਡ ਜ਼ਿਲੇ ਵਿੱਚ  ਵੈਸਟ 47 ਸਟ੍ਰੀਟ ਮਨਹਾਟਨ ਵਿਖੇਂ  ‘ਤੇ ਇਕ ਗਹਿਣਿਆਂ ਦੇ ਸਟੋਰ  ਵਿੱਚ ਦੁਪਹਿਰ ਤੋਂ ਬਾਅਦ ਵਾਪਰੀ ਹੈ। ਕਾਲੇ ਮੂਲ ਦੇ ਲੁਟੇਰੇ ਡਾਇਮੰਡ ਡਿਸਟ੍ਰਿਕਟ ਦੇ ਮੱਧ ਵਿਚ ਬੇਰਹਿਮੀ ਨਾਲ ਇਕ ਗਹਿਣਿਆਂ ਦੀ ਦੁਕਾਨ ਚ’ ਅਸਲੇ ਨਾਲ ਦਾਖਿਲ ਹੋਏ ਜਿਸ ਵਿੱਚ ਉੱਚੇ ਮੁੱਲ  ਦੀਆਂ ਘੜੀਆਂ, ਸੋਨੇ ਦੀਆਂ ਮੁੰਦਰੀਆਂ, ਹਾਰ ਅਤੇ ਹੋਰ ਚਮਕਦਾਰ ਗਹਿਣਿਆਂ ਨਾਲ ਭਰੀ ਹੋਈ ਸੀ। ਉਹਨਾਂ ਨੇ ਇਸ ਨੂੰ ਬਹੁਤ ਹੀ ਵਿਉਤਬੰਦੀ ਨਾਲ ਲੁੱਟਿਆਂ ਗਿਆ ਹੈ। ਜਾਂਚਕਰਤਾਵਾਂ ਦੇ ਅਨੁਸਾਰ ਸ਼ੱਕੀ ਵਿਅਕਤੀਆਂ ਨੇ ਮੁਲਾਜ਼ਮਾਂ ਨੂੰ ਪਹਿਲੇ ਬੰਨ੍ਹਿਆ ਤੇ ਫਿਰ ਸਟੋਰ ਨੂੰ ਲੁੱਟਿਆ ਅਤੇ ਫਰਾਰ ਹੋ ਗਏ।ਅਜੇ ਤੱਕ ਕੋਈ ਵੀ ਸ਼ਬਦ ਸਾਹਮਣੇ ਨਹੀਂ ਹੈ ਕਿ ਕਿ ਕਿੰਨੀ ਕੀਮਤ ਦਾ ਨੁਕਸਾਨ ਹੋਇਆਂ ਹੈ ਪਰ ਲੁਟੇਰੇ ਪੂਰਾ ਸਟੋਰ ਸਾਫ਼ ਕਰ ਗਏ ਹਨ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਉਹ ਲੁੱਟ ਦੇ ਮਾਮਲੇ ਵਿੱਚ ਤਿੰਨ ਕਾਲੇ ਮਰਦਾਂ ਦੀ ਭਾਲ ਕਰ ਰਹੇ ਹਨ, ਜੋ ਸਟੋਰ ਚ’ ਲ਼ੱਗੇ ਸੀ.ਸੀ.ਟੀ.ਵੀ ਚ’ ਕੈਦ ਹੋ ਗਏ  ਪਰ ਅਜੇ ਤੱਕ ਕੋਈ ਹੋਰ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

image1 (1)
ਗਹਿਣਿਆਂ ਦੇ ਸਟੋਰ ਮਾਲਕ ਵੀ ਮੀਡੀਆ ਦੇ  ਸਾਹਮਣੇ ਆਉਣ ਤੋ ਡਰਦਾ ਸੀ ਅਤੇ ਕੁਝ ਕਹਿਣ ਤੋ ਅਸਮਰਥ ਸੀ ਪਰ ਇੰਨਾਂ ਹੀ ਕਿਹਾ ਕਿ ਮੈਂ ਲੁੱਟਿਆਂ ਗਿਆ ਹਾਂ । ਗਹਿਣਿਆਂ ਦੇ ਸਟੋਰ ਤੇ ਕੰਮ ਕਰਦੇ ਕੁਝ ਵਿਅਕਤੀਆਂ ਨੇ ਦੱਸਿਆ ਕਿ ਤਿੰਨ ਕਾਲੇ ਮੂਲ ਦੇ ਵਿਅਕਤੀ ਆਏ ਉਹਨਾਂ  ਬੜੀ ਹੀ ਧੀਰਜ  ਨਾਲ ਗੱਲਬਾਤ ਕੀਤੀ ਤੇ ਅਸੀਂ ਵੀ ਉਹਨਾਂ ਨੂੰ ਵਧੀਆ ਢੰਗ ਨਾਲ ਪੇਸ਼ ਆਏ ਕਿ ਚੰਗੇ  ਗਾਹਕ ਹਨ।ਸਾਨੂੰ  ਉਦੋਂ ਪਤਾ ਲੱਗਾਂ ਜਦੋਂ ਉਹਨਾਂ ਹਥਿਆਰਾਂ ਦੀ ਨੋਕ ਤੇ ਸਾਨੂੰ ਬੰਨ ਦਿੱਤਾ ਤੇ ਸਭ ਕੁਝ ਲੁੱਟ ਕੇ ਫ਼ਰਾਰ ਹੋ ਗਏ।

Install Punjabi Akhbar App

Install
×