ਭਾਰਤੀ ਡੇਅਰੀ ‘ਤੇ ਲੁੱਟ-ਮਾਂ-ਪੁੱਤ ਜ਼ਖਮੀ

ਗ੍ਰੇਅਲੇਨ ਵਿਖੇ ਦੋ ਲੁਟੇਰਿਆਂ ਨੇ ਚਾਕੂਆਂ ਨਾਲ ਕੀਤਾ  ਜ਼ਖਮੀ ਤੇ ਹੋਏ ਫਰਾਰ

(ਭਾਰਤੀ ਮਾਲਕਾਂ ਦੀ ਡੇਅਰੀ ਜਿੱਥੇ ਲੁੱਟ ਦੀ ਵਾਰਦਾਤ ਹੋਈ)
(ਭਾਰਤੀ ਮਾਲਕਾਂ ਦੀ ਡੇਅਰੀ ਜਿੱਥੇ ਲੁੱਟ ਦੀ ਵਾਰਦਾਤ ਹੋਈ)

ਆਕਲੈਂਡ  (20 ਜੂਨ ) -ਬੀਤੀ ਮੰਗਲਾਵਰ ਦੀ ਸ਼ਾਮ ਆਕਲੈਂਡ ਦੇ ਨਾਲ ਲਗਦੇ ਇਲਾਕੇ ਗ੍ਰੇਅਲੇਨ ਵਿਖੇ ਭਾਰਤੀ ਲੋਕਾਂ ਦੀ ਮਾਲਕੀ ਵਾਲੀ ‘ਹਾਏਲਾਈਟ ਡੇਅਰੀ’ (ਨਾਰਥ ਰੌਡ) ਉਤੇ ਦੋ ਲੁਟੇਰਿਆਂ ਨੇ ਹਮਲਾ ਕਰ ਦਿੱਤਾ। ਇਨ੍ਹਾਂ ਦੋ ਲੁਟੇਰਿਆਂ ਨੇ ਡੇਅਰੀ ਉਤੇ ਕੰਮ ਕਰਦੇ ਮਾਂ (62) ਅਤੇ ਪੁੱਤ ਨੂੰ ਚਾਕੂ ਮਾਰ ਕੇ ਜ਼ਖਮੀ ਕਰ ਦਿੱਤਾ। ਇਕ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ, ਜਦ ਕਿ ਦੂਜੇ ਦੇ ਢਿੱਡ ਅਤੇ ਸਿਰ ਉਤੇ ਸੱਟ ਮਾਰੀ ਗਈ ਹੈ। ਦੁਕਾਨ ਦੇ ਮਾਲਕ ਸ੍ਰੀ ਨਵੀਨ ਭਾਈ ਉਸ ਸਮੇਂ ਉਥੇ ਨਹੀਂ ਸਨ। ਇਹ ਲੁਟੇਰੇ ਪਹਿਲਾਂ ਬਾਹਰ ਖੜੇ ਹੋਏ ਸਨ ਅਤੇ ਉਡੀਕ ਕਰ ਰਹੇ ਸਨ ਕਿ ਕਦੋਂ ਦੁਕਾਨ ਦੇ ਅੰਦਰ ਗਏ ਹੋਏ ਗਾਹਕ ਬਾਹਰ ਨਿਕਲਣ ਅਤੇ ਉਹ ਅੰਦਰ ਜਾ ਸਕਣ। ਪੁਲਿਸ ਨੇ ਵਰਤੇ ਗਏ ਚਾਕੂ ਆਦਿ ਬਰਾਮਦ ਕਰ ਲਏ ਹਨ।