ਸਾਊਥ ਆਕਲੈਂਡ ਵਿਚ ਦਿਨ ਦਿਹਾੜੇ ਲੁੱਟ-ਖੋਹ ਦੀਆਂ ਘਟਨਾਵਾਂ ‘ਚ ਲਗਾਤਾਰ ਵਾਧਾ: ਮੈਨੁਕਾਓ ਪੁਲਿਸ ਨੇ 9 ਨੂੰ ਰੀਟੇਲਰਜ਼ ਨਾਲ ਮੀਟਿੰਗ ਬੁਲਾਈ

ਆਕਲੈਂਡ ਖਾਸ ਕਰ ਸਾਊਥ ਆਕਲੈਂਡ ਦੇ ਵਿਚ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਪੁਲਿਸ ਦੇ ਹੱਥਿਆਰ ਖੁੰਡੇ ਹੋ ਰਹੇ ਹਨ ਜਦ ਕਿ ਲੁਟੇਰਿਆਂ ਦੇ ਹੱਥਿਆਰ ਤਿੱਖੇ। ਬਿਜ਼ਨਸ ਰੀਟੇਲਰ ਪੁਲਿਸ ਉਤੇ ਆਪਣਾ ਗੁੱਸਾ ਗਿਲਾ ਵੀ ਕੱਢਦੇ ਸੁਣਾਈ ਦਿੰਦੇ ਰਹਿੰਦੇ ਹਨ। ਪਰ ਪੁਲਿਸ ਸ਼ਾਇਦ ਆਪਣੇ ਤਰੀਕੇ ਨਾਲ ਹੀ ਕੰਮ ਕਰ ਸਕਦੀ ਹੈ, ਜਿਸ ਤਰ੍ਹਾਂ ਦੇ ਉਨ੍ਹਾਂ ਨੂੰ ਵੱਡੇ ਅਫਸਰਾਂ ਦੇ ਨਿਰਦੇਸ਼ ਹੋਣ। ਇਨ੍ਹਾਂ ਮਾਮਲਿਆਂ ਨੂੰ ਮਿਲ ਬੈਠ ਕੇ ਵਿਚਾਰਨ ਦਾ ਰਸਤਾ ਪੁਲਿਸ ਸਦਾ ਖੁੱਲ੍ਹਾ ਰੱਖਦੀ ਹੈ।  ਇਸ ਸਬੰਧੀ ਇਕ ਵਿਸ਼ੇਸ਼ ਮੀਟਿੰਗ 9 ਮਈ ਦਿਨ ਸੋਮਵਾਰ ਨੂੰ ਸ਼ਾਮ 6.30 ਤੋਂ ਸ਼ਾਮ 7.30 ਤੱਕ ਮੈਨੁਕਾਓ ਪੁਲਿਸ ਸਟੇਸ਼ਨ (42 ਮੈਨੁਕਾਓ ਸਟੇਸ਼ਨ ਰੋਡ) ਉਤੇ ਰੱਖੀ ਗਈ ਹੈ। ਜ਼ਿਲ੍ਹਾ ਏਥਨਿਕ ਸਰਵਿਸਜ਼ ਕੋਆਰਡੀਨੇਟਰ ਸ. ਗੁਰਪ੍ਰੀਤ ਸਿੰਘ ਅਰੋੜਾ ਹੋਰਾਂ ਇਸ ਸਬੰਧੀ ਸੱਦਾ ਪੱਤਰ ਭੇਜ ਦਿੱਤੇ ਹਨ।