ਨਿਊ ਸਾਊਥ ਵੇਲਜ਼ ਅੰਦਰ ਸੜਕਾਂ ਦੇ ਨਿਰਮਾਣ ਦਾ ਕੰਮ ਜ਼ੋਰਾਂ ਤੇ

ਸਰਕਾਰ ਨੇ ਰਾਜ ਅੰਦਰ ਸੜਕਾਂ ਅਤੇ ਹਾਈਵੇਅ ਉਪਰ ਕੁੱਝ ਅਜਿਹੇ ਪੁਆਇੰਟ ਚੁਣੇ ਹਨ ਜਿੱਥੇ ਕਿ ਆਵਾਜਾਈ ਦੌਰਾਨ ਬਹੁਤ ਜ਼ਿਆਦਾ ਐਕਸੀਡੈਂਟ ਹੁੰਦੇ ਹਨ ਅਤੇ 2020-21 ਦੇ ਬਜਟ ਵਿੱਚ ਇਨ੍ਹਾਂ ਪੁਆਇੰਟਾਂ ਵਿੱਚੋਂ ਹੈਥਕੋਟ ਰੋਡ ਲਈ 35 ਮਿਲੀਅਨ ਡਾਲਰ ਅਤੇ ਪਿਕਟਨ ਰੋਡ ਵਾਸਤੇ 44 ਮਿਲੀਅਨ ਡਾਲਰ ਦਾ ਫੰਡ ਰੱਖਿਆ ਗਿਆ ਹੈ ਅਤੇ ਇਸ ਨਾਲ ਇਨ੍ਹਾਂ ਸੜਕਾਂ ਦੇ ਡੁਪਲੀਕੇਟ ਸੜਕਾਂ ਤਿਆਰ ਕੀਤੀਆਂ ਜਾਣਗੀਆਂ ਤਾਂ ਜੋ ਟ੍ਰੇਫਿਕ ਨੂੰ ਸਹੀ ਸਹੀ ਚਾਰ ਪ੍ਰਦਾਨ ਕੀਤੀ ਜਾ ਸਕੇ ਅਤੇ ਹੋਣ ਵਾਲੀਆਂ ਦੁਰਘਟਨਾਵਾਂ ਤੋਂ ਨਿਜਾਤ ਪਾਈ ਜਾ ਸਕੇ। ਸੜਕ ਅਤੇ ਪਰਿਵਹਨ ਮੰਤਰੀ ਐਂਡ੍ਰਿਊ ਕੰਸਟੈਂਸ ਦਾ ਕਹਿਣਾ ਹੈ ਕਿ ਹੈਥਕੋਟ ਰੋਡ (ਇਲਵਾਰਾ ਤੋਂ ਪੱਛਮੀ ਸਿਡਨੀ) ਦਾ ਕੰਮ ਆਸਾਨ ਨਹੀਂ ਹੈ ਪਰੰਤੂ ਪੱਕੇ ਇਰਾਦੇ ਅਤੇ ਸਹੀ ਗਾਈਡਲਾਈਨਾਂ ਮੁਤਾਬਿਕ ਇਸ ਪ੍ਰਾਜੈਕਟ ਨੂੰ ਸਿਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਬੀਤੇ ਸਾਲ ਇਸ ਸੜਕ ਉਪਰ 13 ਐਕਸੀਡੈਂਟ ਹੋਏ ਸਨ ਜਿਸ ਵਿੱਚ ਕਿ 3 ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਅਜਿਹੀਆਂ ਦੁਰਘਟਨਾਵਾਂ ਨੂੰ ਮੁੜ ਤੋਂ ਨਾ ਹੋਣ ਦੇਣਾ ਹੀ ਸਰਕਾਰ ਦਾ ਮੁੱਖ ਮੰਤਵ ਹੈ। ਇਸ ਤੋਂ ਇਲਾਵਾ ਸਰਕਾਰ ਦੇ 183 ਮਿਲੀਅਨ ਡਾਲਰਾਂ ਨਾਲ ਚਲ ਰਹੇ ਅਜਿਹੇ ਹੀ ਪ੍ਰਾਜੈਕਟਾਂ ਅਧੀਨ ਇਨਫੈਂਟਰੀ ਪੈਰੇਡ ਅਤੇ ਦ ਐਵਨਿਊ ਵਿਚਾਲੇ 73 ਮਿਲੀਅਨ ਡਾਲਰ ਦੀ ਲਾਗਤ ਨਾਂਲ ਹੈਥਕੋਟ ਰੋਡ ਬ੍ਰਿਜ ਵੀ ਬਣਾਇਆ ਜਾਣਾ ਐਲਾਨਿਆ ਹੋਇਆ ਹੈ।
ਪਿਟਕੋਨ ਸੜਕ ਵਾਲੇ ਪ੍ਰਾਜੈਕਟ ਬਾਰੇ ਉਨ੍ਹਾਂ ਕਿਹਾ ਕਿ ਇਹ ਪਲਾਨ ਸਰਕਾਰ ਦੇ 2018-2023 ਸਾਲਾਂ ਵਾਸਤੇ ਰਾਜ ਦੇ ਫਰੇਟ ਅਤੇ ਪੋਰਟਸ ਪਲਾਨ ਦਾ ਹੀ ਹਿੱਸਾ ਹੈ। ਪਹਿਲਾਂ ਤਾਂ ਇਸ ਸੜਕ ਦਾ ਪਲਾਨ 2021 ਦੇ ਦੂਸਰੇ ਅੱਧ ਵਿੱਚ ਪੂਰਾ ਹੋ ਹੀ ਜਾਵੇਗਾ ਅਤੇ ਇਸ ਤੋਂ ਬਾਅਦ ਇਸ ਦੇ ਹੋਰ ਪਲਾਨਾਂ ਬਾਰੇ ਕੰਮ ਸ਼ੁਰੂ ਕੀਤਾ ਜਾਵੇਗਾ ਜਿਸ ਵਿੱਚ ਵੀ ਨਵੀਨਤਮ ਸੁਰੱਖਿਆ ਅਤੇ ਵਾਧੂ ਕਿਰਾਏ ਭਾੜੇ ਬਾਰੇ ਪਲਾਨ ਸ਼ਾਮਿਲ ਹੋਣਗੇ। ਹੈਥਕੋਟ ਸੜਕ (ਹੋਲਜ਼ਵਰਦੀ ਅਤੇ ਵੋਏਗਰ ਪੁਆਇੰਟ ਵਿਚਾਲੇ) 2021 ਦੇ ਸ਼ੁਰੂ ਵਿੱਚ ਹੀ ਤਿਆਰ ਹੋ ਜਾਵੇਗਾ ਪਰੰਤੂ ਅਸਲ ਕੰਮ ਤਾਂ ਸਤੰਬਰ 2021 ਵਿੱਚ ਹੀ ਸ਼ੁਰੂ ਅਤੇ 2024 ਦੇ ਅਖੀਰ ਵਿੱਚ ਖ਼ਤਮ ਹੋਣ ਦੀ ਸੰਭਾਵਨਾ ਹੈ।

Install Punjabi Akhbar App

Install
×