ਸੜਕ ਸੁਰੱਖਿਆ ਬਿਲ ਖਿਲਾਫ ਅੱਜ ਦੇਸ਼ ਭਰ ਦੀਆਂ ਬੱਸਾਂ, ਆਟੋ ਤੇ ਟੈਕਸੀ ਯੂਨੀਅਨ ਹੜਤਾਲ ‘ਤੇ ਹਨ। ਦੇਸ਼ ਵਿਆਪੀ ਹੜਤਾਲ ਨਾਲ ਟਰਾਂਸਪੋਰਟ ਵਿਵਸਥਾ ਬੂਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਕੇਂਦਰ ਸਰਕਾਰ ਦੇ ਰੋਡ ਸੇਫ਼ਟੀ ਬਿਲ ਦੇ ਵਿਰੋਧ ‘ਚ ਭਾਰਤੀ ਮਜ਼ਦੂਰ ਸੰਘ ਨੇ ਦੇਸ਼ ਭਰ ‘ਚ ਟਰਾਂਸਪੋਰਟਰਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। ਭਾਰਤੀ ਮਜ਼ਦੂਰ ਸੰਘ ਦਾ ਦਾਅਵਾ ਹੈ ਕਿ ਇਸ ਹੜਤਾਲ ‘ਚ ਆਟੋ ਟੈਕਸੀ ਅਤੇ ਸਟੇਟ ਟਰਾਂਸਪੋਰਟ ਸ਼ਾਮਲ ਹਨ ਅਤੇ ਇਹ ਵਾਹਨ ਅੱਜ ਸੜਕਾਂ ‘ਤੇ ਨਹੀਂ ਚੱਲ ਰਹੇ। ਪੰਜਾਬ ‘ਚ ਵੀ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਹੈ। ਰੋਜ਼ਾਨਾ ਆਉਣ ਜਾਣ ਵਾਲੀਆਂ ਸਵਾਰੀਆਂ ਨੂੰ ਬੇਹੱਦ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ।