ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਵੱਲੋਂ ਤਿੰਨ ਪੜਾਵੀ ਰੋਡਮੈਪ ਜਾਰੀ

ਕਰੋਨਾ ਨੂੰ ਮਾਤ ਦੇਣ ਲਈ ਜਿੱਥੇ ਸਾਰੀ ਦੁਨੀਆਂ ਹੀ ਆਪਣੇ ਆਪਣੇ ਬੱਲ ਬੂਤਿਆਂ ਨਾਲ ਯੁੱਧ ਲੜਨ ਵਿੱਚ ਲੱਗੀ ਹੋਈ ਹੈ ਉਥੇ ਹੀ ਦੱਖਣੀ ਆਸਟ੍ਰੇਲੀਆ ਦੇ ਪ੍ਰੀਮੀਅਰ ਸਟੀਵਨ ਮਾਰਸ਼ਲ ਨੇ ਵੀ ਜਨਤਕ ਭਲਾਈ ਵਿੱਚ ਆਪਣਾ ਤਿੰਨ ਪੜਾਵੀ ਰੋਡਮੈਪ ਜਾਰੀ ਕੀਤਾ ਹੈ।
ਜਿਵੇਂ ਕਿ ਹੁਣ ਤੱਕ ਚਲ ਹੀ ਰਿਹਾ ਹੈ ਕਿ ਆਪਣੇ ਆਪਣੇ ਘਰਾਂ ਵਿੱਚ ਰਹੋ; ਜਿੱਥੇ ਬੈਠੇ ਹੋ ਉਥੇ ਬੈਠ ਕੇ ਹੀ ਆਪਣਾ ਕੰਮਕਾਜ ਕਰੋ; ਭੀੜ ਵਾਲੀ ਥਾਵਾਂ ਤੋਂ ਦੂਰ ਰਹੋ; ਰਿਟੇਲ ਦਾ ਕਾਰੋਬਾਰ ਜਾਰੀ; ਬਾਹਰੀ (outdoors) ਤੌਰ ਤੇ ਕਸਰਤ ਕਰਨੀ ਜਾਰੀ; ਥੋੜੇ ਥੋੜੇ ਇਕੱਠਾਂ ਵਿੱਚ ਸਮਾਜਿਕ ਇਕੱਠਾਂ ਨੂੰ ਪ੍ਰਵਾਨਗੀ; ਸਕੂਲ ਖੋਲ੍ਹੇ ਗਏ; ਏਜਡ ਕੇਅਰ ਵਿੱਚ ਆਣਾ ਜਾਣਾ ਸੀਮਿਤ; ਬਾਹਰੀ ਖੇਡਾਂ ਦੇ ਮੈਦਾਨ ਵੀ ਖੋਲ੍ਹ ਗਏ ਆਦਿ।
ਹੁਣ 11 ਮਈ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਪੜਾਵ ਦੌਰਾਨ -ਖੇਤਰੀ ਯਾਤਰਾਵਾਂ ਸ਼ੁਰੂ; ਯੂਨੀਵਰਸਿਟੀਆਂ ਅਤੇ ਟੈਫ ਵਿੱਚ ਆਹਮੋ ਸਾਹਮਣੇ ਬੈਠ ਕੇ ਪੜ੍ਹਾਈ; ਰੈਸਟੋਰੈਂਟਾਂ ਅਤੇ ਕੈਫੇ ਵਿੱਚ ਡਿਨਰ; ਕਮਿਊਨਿਟੀ, ਯੂਥ ਅਤੇ ਆਰ.ਐਸ.ਐਲ ਹਾਲ; ਆਕਸ਼ਨ ਅਤੇ ਇੰਸਪੈਕਸ਼ਨ; ਸਥਾਨਕ ਸਰਕਾਰੀ ਲਾਇਬ੍ਰੇਰੀਆਂ; ਬਾਹਰੀ ਖੇਡਾਂ ਦੀ ਟ੍ਰੇਨਿੰਗ; ਅੰਤਿਮ ਯਾਤਰਾਵਾਂ ਵਿੱਚ ਘਰਾਂ ਦੇ ਅੰਦਰ 20 ਲੋਕ ਅਤੇ ਬਾਹਰ 30 (ਜ਼ਿਆਦਾ ਤੋਂ ਜ਼ਿਆਦਾ); ਪਾਠ ਪੂਜਾ ਦੀਆਂ ਥਾਵਾਂ, ਵਿਆਹ ਸਮਾਰੋਹ ਅਤੇ ਹੋਰ ਇਹੋ ਜਿਹੀਆਂ ਸੈਰੇਮਨੀਆਂ; ਪੂਲਜ਼ (ਸੀਮਿਤ ਸੰਖਿਆ); ਕੈਂਪ ਗਰਾਊਂਡ ਅਤੇ ਪਾਰਕ ਆਦਿ।
ਦੂਜਾ ਪੜਾਵ 8 ਜੂਨ – ਸਿਨੇਮਾ ਅਤੇ ਥਿਏਟਰ ਖੋਲ੍ਹੇ ਜਾਣਗੇ; ਸੀਟਿੰਗ ਡਾਇਨਿੰਗ; ਗੈਲਰੀਆਂ ਅਤੇ ਮਿਊਜ਼ਿਅਮ; ਬਿਊਟੀ ਮਸਾਜ, ਨਹੁੰ, ਟੈਟੂ ਆਦਿ (ਚਿਕਿਤਸਾ ਤੋਂ ਬਾਹਰ ਦੇ ਖੇਤਰ); ਡਰਾਇਵਿੰਗ ਇੰਸਟ੍ਰਕਸ਼ਨਜ਼ ਲੈਸਨ; ਜਿਮ ਅਤੇ ਹੋਰ ਇਨਡੋਰ ਫਿਟਨਸ ਸੈਂਟਰ; ਅੰਤਿਮ ਰਸਮਾਂ ਉਪਰ 50 ਲੋਕਾਂ ਨੂੰ ਇਜਾਜ਼ਤ; ਖੇਡਾਂ ਦੀਆਂ ਪ੍ਰਤੀਯੋਗਿਤਾਵਾਂ ਆਦਿ (ਇਨਡੋਰ ਅਤੇ ਆਊਟਡੋਰ)।
ਭਵਿੱਖੀ ਪੜਾਵ: ਵੱਡੇ ਇਕੱਠ; ਲਾਈਸੰਸ ਵਾਲੇ ਪਬ ਅਤੇ ਬਾਰ (ਖਾਣੇ ਤੋਂ ਬਿਨਾ੍ਹਂ); ਨਾਈਟ ਕਲੱਬ; ਸ਼ੀਸ਼ਾ ਹੁਕਾ ਬਾਰ; ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ; ਕਸੀਨੋ ਅਤੇ ਹੋਰ ਖੇਡਾਂ ਵਾਲੀਆਂ ਥਾਵਾਂ; ਸਟੇਡੀਅਮ ਅਤੇ ਵੱਡੇ ਇਕੱਠਾਂ ਵਾਲੀਆਂ ਥਾਵਾਂ; ਫੂਡ ਕੋਰਟਸ; ਸਪਾਜ਼ ਅਤੇ ਸਉਨਾਜ਼ (ਸਟੀਮ ਬਾਥ ਆਦਿ); ਰਾਜਾਂ ਦੇ ਬਾਰਡਰਾਂ ਨੂੰ ਖੋਲ੍ਹਣਾ; ਹੁਣ ਤੱਕ ਦੀਆਂ ਮਨਾਂਹ ਕੀਤੀਆਂ ਥਾਵਾਂ ਉਪਰ ਯਾਤਰਾਵਾਂ ਆਦਿ।

Install Punjabi Akhbar App

Install
×