ਦੇਸ਼ ਦੇ ਮਸ਼ਹੂਰ ਕਾਰਟੂਨਿਸਟ ਆਰ.ਕੇ. ਲਕਸ਼ਮਣ ਦਾ ਹੋਇਆ ਦਿਹਾਂਤ

R K Laxmanਦੇਸ਼ ਦੇ ਪ੍ਰਸਿੱਧ ਕਾਰਟੂਨਿਸਟ ਆਰ.ਕੇ . ਲਕਸ਼ਮਣ ਦਾ ਸੋਮਵਾਰ ਸ਼ਾਮ ਪੁਣੇ ਦੇ ਇਕ ਹਸਪਤਾਲ ‘ਚ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਉਹ ਵੈਂਟੀਲੇਟਰ ‘ਤੇ ਸਨ। ‘ਦ ਕਾਮਨ ਮੈਨ’ ਸਕੈੱਚ ਦੇ ਰਾਹੀਂ ਮਜ਼ਾਕੀਆ ਅੰਦਾਜ਼ ‘ਚ ਨੇਤਾਵਾਂ ‘ਤੇ ਨਿਸ਼ਾਨਾ ਸਾਧਣ ਵਾਲੇ ਲਕਸ਼ਣ ਨੂੰ ਮੈਗਸੇਸੇ, ਪਦਮ ਵਿਭੂਸ਼ਨ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਉਨ੍ਹਾਂ ਦਾ ਜਨਮ 1924 ਨੂੰ ਹੋਇਆ ਸੀ। ਡਾਕ ਵਿਭਾਗ ਨੇ ਕਾਮਨ ਮੈਨ ‘ਤੇ ਇਕ 1988 ‘ਚ ਟਿਕਟ ਵੀ ਜਾਰੀ ਕੀਤਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੇ ਦਿਹਾਂਤ ‘ਤੇ ਸ਼ੋਕ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਮਹਾਰਾਸ਼ਟਰ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਰਾਜ ਪੱਧਰ ਅਨੁਸਾਰ ਕੀਤਾ ਜਾਵੇਗਾ। ਮੁੱਖ ਮੰਤਰੀ ਦੇਵਿੰਦਰਾ ਫੜਨਵੀਸ ਉਨ੍ਹਾਂ ਦੇ ਅੰਤਿਮ ਸਸਕਾਰ ਦੌਰਾਨ ਮੌਜੂਦ ਹੋਣਗੇ।

Install Punjabi Akhbar App

Install
×