2011 ਦੇ ਵਿਚ ਦਰਿਆ ਦੇ ਪੁੱਲ ਦਾ ਨੀਹ ਪੱਥਰ ਰੱਖ ਕੇ ਭੁੱਲੀ ਦਰਬਾਰੇ ਸਰਕਾਰ

ttphotopawan01ਪੰਜਾਬ ਸਰਕਾਰ ਸੂਬੇ ਦੇ ਹਰ ਜਿਲੇ ਦੇ ਵਿਚ ਚੋੜੀਆ ਸੜਕਾ ਅਤੇ ਉਚੇ ਪੁੱਲ ਬਣਾ ਕੇ ਲੋਕਾ ਨੂੰ ਤਰਾ ਤਰਾ ਦੀਆ ਤਸਵੀਰਾ ਸ਼ੋਸ਼ਲ ਮੀਡੀਆ ਰਾਹੀ ਪੰਜਾਬ ਦੀ ਜਨਤਾ ਨੂੰ ਦਿਖਾ ਕੇ ਆਉਣ. 2017 ਦੀਆ ਚੋਣਾ ਵਿਚ ਜਿੱਤ ਹਾਂਸਿਲ ਕਰਨ ਲਈ ਬੜੀ ਉਤਸ਼ਾਹ ਨਜਰ ਆ ਰਹੀ ਹੈ।ਜਿਲਾ ਤਰਨ ਤਾਰਨ ਚ ਪੱਟੀ ਅਤੇ ਹੋਰ ਨੇੜਲੇ ਪਿੰਡ ਵਾਸੀਆ ਨੂੰ ਫਿਰੋਜਪੁਰ ਨੂੰ ਜਾਣਾ ਹੋਵੇ ਤਾ ਦਰਿਆ ਵਿਚ ਚਲਦੇ ਬੇੜੇ ਦਾ ਸਹਾਰਾ ਲੈ ਕੇ ਵਹੀਕਲ ਸਮੇਤ ਦਰਿਆ ਨੂੰ ਪਾਰ ਕਰਨਾ ਪੇਂਦਾ ਹੈ। ਜੋ ਕੀ ਕਾਫੀ ਜਾਨਲੇਵਾ ਹਾਦਸਾ ਸਾਬਿਤ ਹੁੰਦਾ ਹੈ।ਇਹਨਾ ਹਾਦਸਿਆ ਨੂੰ ਟਾਲਣ ਦੇ ਲਈ ਪੰਜਾਬ ਸਰਕਾਰ ਨੇ ਜਿਲਾ ਤਰਨ ਤਾਰਨ ਤੋ ਜਿਲਾ ਫਿਰੋਜਪੁਰ ਨੂੰ ਜਾਣ ਵਾਸਤੇ ਕੁਝ ਸਾਲ ਪਹਿਲਾ ਦਰਿਆਈ ਪੁੱਲ ਬਨਾਉਣ ਦਾ ਨੀਹ ਪੱਥਰ 2011 ਦੇ ਵਿਚ ਰਖਿਆ ਸੀ ਅਤੇ ਅੱਜ 2016 ਦੇ ਬੀਤ ਜਾਣ ਤੱਕ ਵੀ ਇਹ ਪੁੱਲ ਪੂਰੀ ਤਰਾ ਬਣ ਕੇ ਤਿਆਰ ਨਹੀ ਹੋ ਸਕਿਆ।ਇਹਨਾ ਗੱਲਾ ਦਾ ਪ੍ਰਗਟਾਵਾ ਕਰਦਿਆ ਪਿੰਡ ਕੋਟ ਬੁੱਡ ਦੇ ਸੀਨੀਅਰ ਕਾਂਗਰਸੀ ਵਰਕਰ ਬਾਬਾ ਸ਼ੇਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਕਿਹਾ ਕਿ ਸਿਆਸਤ ਪਾਰਟੀਆ ਵਿਕਾਸ ਕਰਜਾ ਦੇ ਨਾ ਤੇ ਸਿਰਫ ਸਿਆਸਤ ਹੀ ਕਰਦੀਆ ਨੇ ਇਹ ਪੁੱਲ ਪੱਟੀ ਇਲਾਕੇ ਦੇ ਵਿਚ ਬੰਨ ਰਿਹਾ ਹੈ ਅਤੇ ਇਲਾਕੇ ਦੇ ਮੰਤਰੀ ਕੋਈ ਹੋਰ ਨਹੀ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦਾਮਾਦ ਸ਼੍ਰ ਆਦੇਸ਼ ਪ੍ਰਤਾਪ ਸਿੰਘ ਕੇਰੋ ਹਨ।ਉਹਨਾ ਨੇ ਕਿਹਾ ਕਿ ਕੇਰੋ ਸਾਹਿਬ ਨੂੰ ਚਾਹੀਦਾ ਹੈ ਕਿ ਸਾਲ ਵਿਚ ਤਾ ਨਹੀ ਪਰ ਇੱਕ ਮਹਿਨੇ ਦੇ ਵਿਚ ਇੱਕ ਚੱਕਰ ਮਾਰ ਕੇ ਇਸ ਪੁੱਲ ਦਾ ਨਿਰਖਣ ਕਰਨ।ਦੂਜੇ ਪਾਸੇ ਇਸ ਦਰਿਆ ਨੂੰ ਪਾਰ ਕਰਨ ਲਈ ਇਸ ਦਰਿਆ ਵਿਚ ਨੇੜਲੇ 2 ਪਿੰਡਾ ਵਿਚੋ ਬੇੜੇ ਚਲਦੇ ਹਨ ਅਤੇ ਬੇੜਾ ਚਲਾਉਣ ਵਾਲਾ ਚਾਲਕ ਦਰਿਆ ਪਾਰ ਕਰਵਾਉਣ ਲਈ ਇੱਕ ਵਿਅਕਤੀ ਪਾਸੋ 30 ਰੁਪਏ ਪਰ ਵਿਅਕਤੀ ਵਸੂਲਦਾ ਹੈ ਅਤੇ ਲੋੜ ਤੋ ਵੱਧ ਭਾਰ ਪਾਉਣ ਦੇ ਬਾਵਜੂਦ ਵੀ ਇਸ ਬੇੜੇ ਨੂੰ ਭਾਰ ਲਾਉਣ ਲਈ ਕੜੀ ਮਿਹਨਤ ਕਰਦਾ ਹੈ।ਉਧਰ ਬੇੜਾ ਭਾਰ ਕਰਨ ਆਏ ਲੋਕਾ ਦਾ ਕਹਿਣਾ ਹੈ ਕਿ ਸਾਨੂੰ ਮਜਬੂਰੀ ਦੇ ਮਾਰੇ ਬੇੜੇ ਦਾ ਸਹਾਰਾ ਲੈ ਕੇ ਦਰਿਆ ਭਾਰ ਕਰਨਾ ਪੇਂਦਾ ਹੈ।ਉਹਨਾ ਨੇ ਕਿਹਾ ਕਿ ਅਗਰ ਅਸੀ ਸੜਕ ਰਾਹੀ ਜਿਲਾ ਫਿਰੋਜਪੁਰ ਦੇ ਵਿਚ ਜਾਣਾ ਹੋਵੇ ਤਾ ਸਾਨੂੰ ਕਰੀਬ 1 ਘੰਟੇ ਦਾ ਸਫਰ ਤਹਿ ਕਰਨਾ ਪੇਂਦਾ ਹੈ ਅਤੇ ਇਸ ਬੇੜੇ ਰਾਹੀ ਪਾਰ ਜਾਣ ਲਈ ਸਾਨੂੰ 10 ਮਿੰਟ ਹੀ ਲੱਗਦੇ ਹਨ ਉਹਨਾ ਨੇ ਕਿਹਾ ਕਿ ਇੱਕ ਪਾਸੇ ਸੁੱਖ ਦੁਜੇ ਪਾਸੇ ਖਤਰਾ ਦਾ ਸਹਾਰਾ ਲੈਣ ਲਈ ਸਾਨੂੰ ਮਜਬੂਰ ਹੋਣਾ ਪੈ ਰਿਹਾ ਹੈ ਅਸੀ ਦਰਬਾਰੇ ਸਰਕਾਰਾ ਨੂੰ ਮੰਗ ਕਰਦੇ ਹਾ ਕਿ ਜਲਦ ਤੋ ਜਲਦ ਇਹ ਪੁੱਲ ਤਿਆਰ ਕਰਕੇ ਸਾਨੂੰ ਲੋਕਾ ਨੂੰ ਸੌਪਿਆ ਜਾਵੇ ਤਾ ਜੋ ਸਾਨੂੰ ਅਜਿਹੀਆ ਹੋਣ ਵਾਲੀਆ ਘਟਨਾਵਾ ਤੋ ਅਸੀ ਬੱਚ ਸਕੀਏ।
ਕਿ ਕਹਿੰਦੇ ਹਨ ਕਾਂਗਰਸੀ ਵਰਕਰ ਹਰਮਿੰਦਰ ਸਿੰਘ ਗਿੱਲ:
ਕਾਂਗਰਸੀ ਵਰਕਰ ਹਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਪੁੱਲ ਬਣਾ ਰਹੀ ਕੰਪਨੀ ਦੇ ਵਰਕਰ ਦਾ ਕਹਿਣਾ ਹੈ ਕਿ ਇਹ ਪੁੱਲ 30-6-2016 ਤੱਕ ਪੂਰਾ ਤਿਆਰ ਕਰਕੇ ਇਸਦਾ ਸਾਰਾ ਕੰਮ ਮੁੱਕਮਲ ਕਰ ਦਿਤਾ ਜਾਵੇਗਾ ਪਰ ਪੁੱਲ ਦੇ ਹੋਏ ਕੰਮ ਨੂੰ ਵੇਖਕੇ ਲੱਗਦਾ ਹੈ ਕਿ ਇਸਨੂੰ ਕੂਝ ਮਹੀਨੇ ਨਹੀ ਬਲਕੀ ਸਾਲ ਲੱਗ ਸਕਦੇ ਹਨ।ਉਹਨਾ ਨੇ ਕਿਹਾ ਕਿ ਸ਼੍ਰ ਆਦੇਸ਼ ਪ੍ਰਤਾਪ ਸਿੰਘ ਕੇਰੋ ਕੋਲ ਇਹਨਾ ਸਮਾ ਨਹੀ ਹੈ ਕਿ ਕਿਹੜੇ ਪੁੱਲ ਕਿਥੇ ਬੰਨ ਰਿਹਾ ਹੈ ਉਹਨਾ ਨੇ ਇਸ ਪੁੱਲ ਵੱਲ ਪਿਛਲੇ ਕੁਝ ਸਾਲਾ ਤੋ ਚਾਤੀ ਤੱਕ ਨਹੀ ਮਾਰੀ ਹੋਣੀ।ਉਹਨਾ ਨੇ ਕਿਹਾ ਕਿ ਲੋਕ ਆਪਣੀਆ ਜਾਨਾ ਨੂੰ ਖਤਰੇ ਵਿਚ ਪਾ ਕੇ ਦਰਿਆ ਤੋ ਆਰ ਭਾਰ ਜਾਂਦੇ ਹਨ ਅਸੀ ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ ਅਪੀਲ ਕਰਦੇ ਹਾਂ ਕਿ ਬੇੜੇ ਨੂੰ ਭਾਰ ਕਰਵਾਉਣ ਵਾਲੇ ਬੇੜਾ ਚਾਲਕ ਲੋੜ ਤੋ ਵੱਧ ਭਾਰ ਲੱਧ ਕੇ ਆਰ ਪਾਰ ਜਾਣਦੇ ਹਨ ਜਿਸ ਵਿਚ ਬੀਬੀਆ ਅਤੇ ਬੱਚੇ ਵੀ ਸਵਾਰ ਹੁੰਦੇ ਹਨ ਇਹਨਾ ਨੂੰ ਲੋੜ ਤੋ ਵੱਧ ਬੇੜਾ ਨਾ ਭਰਨ ਦੀ ਹਦਾਇਤ ਦੇ ਕੇ ਹੋਣ ਵਾਲੇ ਹਾਦਸਿਆ ਨੂੰ ਰੋਕਿਆ ਜਾ ਸਕੇ।
ਕਿ ਕਹਿੰਦੇ ਹਨ ਏ.ਡੀ.ਸੀ ਬਖਤਾਵਰ ਸਿੰਘ:
ਤਰਨ ਤਾਰਨ ਦੇ ਏ.ਡੀ.ਸੀ ਬਖਤਾਵਰ ਸਿੰਘ ਨਾਲ ਗੱਲਤਾਤ ਕੀਤੀ ਤਾ ਉਹਨਾ ਨੇ ਕਿਹਾ ਕਿ ਬੇੜੇ ਵਿਚ ਵੱਧ ਭਾਰ ਕਰਨਾ ਅਤੇ ਬੇੜੇ ਦੀ ਹਾਲਤ ਕਿਸ ਯੋਗ ਹੈ ਉਸ ਨੂੰ ਚੈਕ ਕਰਨ ਸਬੰਧੀ ਅਸੀ ਐਸ,ਡੀ.ਐਮ ਪੱਟੀ ਨੂੰ ਭੇਜ ਦਿਤਾ ਜਾਵੇਗਾ।ਜੋ ਇਸ ਬੇੜੇ ਦਾ ਨਿਰਖਣ ਕਰਨਗੇ।ਅਤੇ ਇਸ ਬੇੜੇ ਵਿਚ ਕਿੰਨੇ ਵਿਅਕਤੀ ਜਾ ਸਕਦੇ ਹਨ ਜਾ ਇਹ ਬੇੜਾ ਕਿੰਨਾ ਭਾਰ ਚੱਲ ਸਕਦਾ ਹੈ।ਅਤੇ ਇਸ ਬੇੜੇ ਵਿਚ ਅਗਰ ਕਿਸੇ ਤਰਾ ਦੀ ਤਨੀਕੀ ਪਾਈ ਗਈ ਜਾ ਇਹ ਗੈਰ ਕਾਨੂੰਨੀ ਚਲਾਇਆ ਜਾਦਾ ਹੈ ਤਾ ਅਸੀ ਇਹਨਾ ਜਾਨਾ ਨੂੰ ਖਤਰੇ ਦੇ ਵਿਚ ਨਹੀ ਪੈਣ ਦੇਵਾਂਗੇ।ઠ

Install Punjabi Akhbar App

Install
×