ਰਿਸ਼ੀ ਗੁਲਾਟੀ ਦੀ ਪੁਸਤਕ ਜਿੰਦਗੀ ਅਜੇ ਬਾਕੀ ਹੈ ਲੋਕ ਅਰਪਿਤ..

IMG_20191026_184400
ਬੀਤੇ ਦਿਨੀਂ ਮੈਲਬੌਰਨ ਦੇ ਉਤਰੀ ਇਲਾਕੇ ਵਿਖੇ ਆਸਟਰੇਲੀਆ ਦੇ ਸ਼ਹਿਰ ਐਡੀਲੇਡ ਚ ਰਹਿਣ ਵਾਲੇ ਪੰਜਾਬੀ ਲੇਖਕ ਤੇ ਹਿਪਨੋਸਿਸਟ ਰਿਸ਼ੀ ਗੁਲਾਟੀ ਦੀ ਪਲੇਠੀ ਪੁਸਤਕ ‘ਜਿੰਦਗੀ ਅਜੇ ਬਾਕੀ ਹੈ’ ਨੂੰ ਰਿਲੀਜ ਕੀਤਾ ਗਿਆ। ਇਸ ਕਿਤਾਬ ਵਿੱਚ ਹਿਪਨੋਟਿਜਮ, ਘਰੇਲੂ ਕਲੇਸ਼ ਅਤੇ ਆਤਮ ਹੱਤਿਆ ਵਰਗੀਆ ਗੰਭੀਰ ਸਮੱਸਿਆਵਾਂ ਦਾ ਕਾਰਨ ਅਤੇ ਸੰਭਾਵੀ ਹੱਲ ਬਾਰੇ ਪ੍ਰਮੁੱਖਤਾ ਨਾਲ ਵਰਣਨ ਕੀਤਾ ਗਿਆ ਹੈ। ਪਿਛਲੇ ਲੰਬੇ ਸਮੇਂ ਤੋਂ ਲੇਖਕ ਦੇ ਇਸ ਵਿਸ਼ੇ ਬਾਰੇ ਵੱਖ ਵੱਖ ਅਖਬਾਰਾਂ ਵਿੱਚ ਲੇਖ ਛਪ ਰਹੇ ਹਨ।
ਇਹ ਕਿਤਾਬ ਪੰਜਾਬੀ ਪ੍ਰੈੱਸ ਕਲੱਬ ਮੈਲਬੋਰਨ ਦੁਆਰਾ ਰੀਲੀਜ ਕੀਤੀ ਗਈ। ਇਸ ਕਿਤਾਬ ਬਾਰੇ ਪ੍ਰੈੱਸ ਕਲੱਬ ਦੇ ਮੈਬਰਾਂ ਸਰਤਾਜ ਸਿੰਘ ਧੌਲ , ਖੁਸ਼ਪ੍ਰੀਤ ਸਿੰਘ ਸੁਨਾਮ , ਅਮਰਦੀਪ ਕੌਰ , ਹਰਮਨਦੀਪ ਸਿੰਘ ਬੋਪਾਰਾਏ , ਪਰਮਵੀਰ ਸਿੰਘ ਆਹਲੂਵਾਲੀਆ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਇਹ ਕਿਤਾਬ ਆਪਣੀ ਕਿਸਮ ਦੀ ਇੱਕ ਵਿਲੱਖਣ ਕਿਤਾਬ ਹੈ ਜਿਸ ਵਿੱਚ ਪਹਿਲੀ ਵਾਰ ਅਜਿਹੇ ਵਿਸ਼ਿਆਂ ਨੂੰ ਛੂਹਿਆ ਗਿਆ ਹੈ, ਇਸ ਲਈ ਲੇਖਕ ਵਧਾਈ ਦਾ ਪਾਤਰ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਚੰਦ ਪੁਰਾਣਾ ਅਤੇ ਚੰਨ ਧਾਲੀਵਾਲ ਵੀ ਵਿਸ਼ੇਸ ਤੌਰ ਉੱਤੇ ਹਾਜ਼ਰ ਸਨ ।

Install Punjabi Akhbar App

Install
×