ਨਾਟਕਰਮੀ ਤੇ ਗੀਤਕਾਰ ਰਿਸ਼ਮਰਾਗ ਦੇ ਅੱਠਵੇਂ ਗੀਤ ‘ਕਮਲੀ’ ਨੂੰ ਮਿਲ ਰਿਹਾ ਇੰਸਟਾਗ੍ਰਾਮ ‘ਤੇ ਭਰਵਾਂ ਹੁੰਗਾਰਾ

ਪਿੱਛਲੇ ਛੇ ਸਾਲਾਂ ਤੋਂ ਸੁੱਥਰੀ ਤੇ ਲੋਕ-ਮਸਲਿਆਂ ਦੀ ਗੱਲ ਕਰਦੇ ਗੀਤ ਲਿਖ ਰਹੇ ਵਕਲਾਤ ਦੇ ਵਿਦਿਆਰਥੀ, ਨਾਟਕਰਮੀ ਤੇ ਗੀਤਕਾਰ ਰਿਸ਼ਮਰਾਗ ਦੇ ਲਿਖੇ ਇੰਸਟਾਗ੍ਰਾਮ ‘ਤੇ ਰਲੀਜ਼ ਹੋਏ ਅੱਠਵੇਂ ਗੀਤ’ਕਮਲੀ’ਨੂੰ ਸਰੋਤਿਆ/ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ।ਇਹ ਗੀਤ ਉਭਰਦੇ ਗਾਇਕ ਹਿਮਾਂਸ਼ੂ ਨੇ ਗਾਇਆ ਹੈ। ਇਸ ਤੋਂ ਪਹਿਲਾਂਵਾਅਦਾ, ਪਿਆਰ, ਬਚਪਨ, ਤੇਰੇ ਨਾਮ, ਪਹਿਚਾਨ, ਪੰਜਾਬ ਦਾ ਵਿਰਸਾ, ਜਿੱਤ ਕੇ ਵੀ ਰਿਸ਼ਮ ਦੇ ਲਿਖੇ ਗੀਤਾਂ ਨੂੰ ਵੀ ਸਰੋਤਿਆ/ਦਰਸ਼ਕਾਂ ਕਾਫੀ ਪਸੰਦ ਕੀਤਾ ਗਿਆ ਹੈ।ਜ਼ਿਕਰਯੋਗ ਹੈ ਕਿ ਰਿਸ਼ਮਰਾਮ ਸਰਘੀ ਕਲਾ ਕੇਂਦਰ ਵੱਲੋਂ ਮੰਚਿਤ ਨਾਟਕਸਰਦਾਰ, ਖੁਸਰੇ, ਮੇਰਾ ਉਜੜਿਆਂ ਗੁਆਂਢੀ, ਬੇਰੀਆਂ, ਪੀ.ਜੀ.-ਦਾ ਪੇਇੰਗ ਗੈਸਟਆਦਿ ਨਾਟਕਾਂ ਵਿਚ ਵੱਖ-ਵੱਖ ਕਿਰਦਾਰ ਨਿਭਾ ਚੁੱਕਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks