ਪੀ.ਜੀ.ਆਈ. ਵਿਚ ਜੇਰੇ ਇਲਾਜ਼ 85 ਸਾਲਾ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਨੇ ਕੀਤੀ ਕਾਲੇ ਖੇਤੀ ਕਾਨੂੰਨਾ ਖਿਲਾਫ ਕਿਸਾਨ ਅੰਦੋਲਨ ਦੀ ਹਮਾਇਤ

ਮੇਰੀ ਜ਼ਿੰਦਗੀ ਵਿਚ ਕਿਸਾਨ ਅੰਦੋਲਨ ਦੇ ਰੂਪ ਵਿਚ ਆਰਿਥਕਤਾ ਅਧਾਰਿਤ ਲੋਕ-ਰੋਹ ਪਹਿਲੀ ਵਾਰ-ਰਿਪੁਦਮਨ ਸਿੰਘ ਰੂਪ

ਕੋਈ ਵੀ ਲੋਕ-ਲਹਿਰ ਪੰਜਾਬ ਵਿਚੋਂ ਉਭਰ ਕੇ ਪੂਰੇ ਮੁਲਕ ਨੂੰ ਅਸਰ ਅੰਦਾਜ਼ ਕਰਦੀ ਹੈ।ਚਾਹੇ ਉਹ ਗਦਰੀ ਬਾਬਿਆਂ ਦੀ ਲਹਿਰ, ਬੱਬਰ ਅਕਾਲੀ ਲਹਿਰ ਹੋਵੇ, ਗੁਰੁਦਆਰਾ ਸੁਧਾਰ ਲਹਿਰ ਹੋਵੇ, ਚਾਹੇ ਕੂਕਾ ਲਹਿਰ ਹੋਵੇ। ਕਿਸਾਨ ਅੰਦੋਲਨ ਨਾ ਕੇਵਲ ਪੰਜਾਬ ਜਾਂ ਭਾਰਤ ਬਲਿਕ ਪੂਰੇ ਸੰਸਾਰ ਨੂੰ ਪ੍ਰਭਾਵਿਤ ਕਰੇਗਾ।ਇਹ ਵਿਚਾਰ 85 ਸਾਲਾ ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ (ਜੋ ਇੰਨੀ ਦਿਨੀ ਪੀ.ਜੀ.ਆਈ ਵਿਚ ਜੇਰੇ ਇਲਾਜ਼ ਹਨ।) ਨੇ ਪਰਵਾਜ਼ ਚੈਨਲ ਵੱਲੋਂ ਡਾ. ਕੁਲਦੀਪ ਸਿੰਘ ਦੀਪ ਦੁਆਰਾ ਸੰਚਾਲਿਤ ‘ਕਿਸਾਨ ਸੰਘਰਸ਼: ਅਤੀਤ, ਵਰਤਮਾਨ ਤੇ ਭਵਿੱਖ’ ਜੂਮ-ਐਪ ਆਨ ਲਾਇਨ ਚਰਚਾ ਦੌਰਾਨ ਪ੍ਰਗਟ ਕੀਤੇ।ਇਸ ਮੌਕੇ ਚਿੰਤਕ ਡਾ. ਭੀਮਇੰਦਰ ਸਿੰਘ ਤੇ ਕਿਸਾਨ ਆਗੂ ਡਾ. ਦਰਸ਼ਨਪਾਲ ਸਿੰਘ ਹੋਰੀ ਮੁੱਖ ਵਕਤਾ ਵੱਜੋਂ ਸ਼ਾਮਿਲ ਸਨ।

ਉਨਾਂ ਅੱਗੇ ਕਿਹਾ ਕਿ ਕਿਸਾਨ ਅੰਦੋਲਨ ਦੇ ਰੂਪ ਵਿਚ ਲੋਕ-ਰੋਹ ਨਾ ਕੇਵਲ ਅਡਾਨੀਆਂ-ਅਬਾਨੀਆ ਖਿਲਾਫ ਹੈ ਬਲਿਕ ਇਹ ਬਗ਼ਾਵਤ ਸਾਰੇ ਸੰਸਾਰ ਦੇ ਕਾਰਪੋਰੇਟ ਸੈਕਟਰ ਵਿਰੁਧ ਹੈ, ਜੋ ਸਾਰੀਆ ਦੁਨੀਆਂ ਦੇ ਸਾਧਨਾ ਉਪਰ ਕਾਬਿਜ਼ ਹੋਣ ਲਈ ਕੋਝੀਆਂ ਚਾਲਾ ਚੱਲ ਰਿਹਾ ਹੈ।ਸ੍ਰੀ ਰੂਪ ਨੇ ਬਿਮਾਰੀ ਕਾਰਣ ਕਾਲੇ ਖੇਤੀ ਕਾਨੂੰਨਾ ਖਿਲਾਫ ਕਿਸਾਨ ਅੰਦੋਲਨ ਵਿਚ ਸ਼ਮੂਲੀਅਤ ਕਰਨ ਤੋਂ ਅਸਮਰੱਥਾ ਜ਼ਾਹਿਰ ਕਰਦੇ ਪੰਜਾਬ ਵਿਚ ਸ਼ੁਰੂ ਹੋ ਕੇ ਪੂਰੇ ਮੁਲਕ ਵਿਚ ਫੈਲ ਰਹੇ ਲੋਕ-ਅੰਦੋਲਨ ਦੇ ਆਗੂਆਂ ਨੂੰ ਸੁੱਭ-ਕਾਮਨਾਵਾਂ ਦਿੱਤੀਆਂ ਅਤੇ ਕਿਰਤੀਆਂ, ਨਿਮਨ ਵਪਾਰੀਆਂ, ਮੁਲਾਜ਼ਮਾਂ, ਲੇਖਕਾਂ,ਰੰਗਕਰਮੀਆਂ ਅਤੇ ਬੁੱਧੀਜੀਵੀਆਂ, ਸਮਾਜ ਦੇ ਹਰ ਵਰਗ ਨੂੰ ਪੂਰੀ ਤਨਦੇਹੀ ਅਤੇ ਸ਼ਿੱਦਤ ਨਾਲ ਸ਼ਾਮਿਲ ਹੋਣ ਦੀ ਬੇਨਤੀ ਕੀਤੀ ਹੈ ਤਾਂ ਜੋ ਹਾਕਿਮ ਦੇ ਇਨਸਾਨ ਵਿਰੋਧੀ ਮਨਸੂਬਿਆਂ ਨੂੰ ਅਸਫਲ ਕੀਤਾ ਜਾ ਸਕੇ।

Install Punjabi Akhbar App

Install
×