ਦੰਗਾ ਪੀੜਤਾਂ ਦੇ ਫੰਡ ਦੀ ਕੁਵਰਤੋਂ ਦੇ ਦੋਸ਼ ‘ਚ ਤੀਸਤਾ ਸੀਲਵਾੜ ਦੀ ਗ੍ਰਿਫਤਾਰੀ ਕਿਸੇ ਵੀ ਵਕਤ

teestafilepicsਗੁਜਰਾਤ ਹਾਈਕੋਰਟ ਨੇ ਸਮਾਜਿਕ ਕਾਰਜ ਕਰਤਾ ਤੀਸਤਾ ਸੀਤਲਵਾੜ ਦੀ ਅਗਾਊਂ ਜਮਾਨਤ ਦੀ ਅਰਜੀ ਨੂੰ ਨਾ ਮਨਜੂਰ ਕਰ ਦਿੱਤਾ ਹੈ। ਗੁਜਰਾਤ ਪੁਲਿਸ ਦੀ ਇਕ ਪਾਰਟੀ ਤੀਸਤਾ ਦੇ ਘਰ ਪਹੁੰਚ ਚੁੱਕੀ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਵਕਤ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਤੀਸਤਾ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ ਗੁਜਰਾਤ ਦੰਗਾ ਪੀੜਤਾਂ ਲਈ ਇਕੱਤਰ ਕੀਤੇ ਗਏ ਚੰਦੇ ਦੀ ਕੁਵਰਤੋਂ ਕੀਤੀ ਹੈ। ਤੀਸਤਾ ‘ਤੇ ਇਕ ਕਰੋੜ 51 ਲੱਖ ਰੁਪਏ ਦੇ ਫੰਡ ਦਾ ਦੁਰ ਉਪਯੋਗ ਕਰਨ ਦਾ ਦੋਸ਼ ਹੈ। ਇਹ ਪੈਸਾ ਦੰਗਿਆਂ ਨਾਲ ਜੁੜੇ ਇਕ ਮਿਊਜ਼ੀਅਮ ਬਣਾਉਣ ਲਈ ਜਮਾਂ ਕੀਤਾ ਗਿਆ ਸੀ।