ਜੂਕਾਨ ਜੋਰਜ ਗੁਫਾਵਾਂ ਦੀ ਤਬਾਹੀ ਵਾਸਤੇ ਰਿਓ-ਟਿੰਟੋ ਨੇ ਮੰਨੀ ਗਲਤੀ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਪੱਛਮੀ ਆਸਟ੍ਰੇਲੀਆ ਵਿੱਚ ਮੌਜੂਦ, 46,000 ਸਾਲਾਂ ਦਾ ਇਤਿਹਾਸਕ ਮਹੱਤਵ ਰੱਖਣ ਵਾਲੀਆਂ ਜੂਕਾਨ ਜੋਰਜ ਗੁਫਾਵਾਂ -ਜੋ ਕਿ ਐਬੋਰਿਜਨਲ ਲੋਕਾਂ ਨਾਲ ਸਿੱਧੇ ਤੌਰ ਤੇ ਮਾਨਸਿ, ਸਮਾਜਿਕ ਅਤੇ ਸਭਿਆਚਾਰਕ ਤੌਰ ਉਪਰ ਜੁੜੀਆਂ ਹਨ ਅਤੇ ਵਿਰਾਸਤ ਅਤੇ ਸਭਿਆਚਾਰ ਦਾ ਇੱਕ ਅਜਿਹਾ ਨਮੂਨਾ ਹਨ ਜਿਸ ਦੀ ਮਿਸਾਲ ਦੁਨੀਆਂ ਵਿਚ ਆਸਟ੍ਰੇਲੀਆ ਤੋਂ ਸਿਵਾਏ ਕਿਤੇ ਹੋਰ ਨਹੀਂ ਮਿਲਦੀ, ਨੂੰ ਨਸਤੋ-ਨਾਬੂਤ ਕਰਨ ਲਈ ਰਿਓ ਟਿੰਟੋ ਦੇ ਚੇਅਰਮੈਨ ਸਾਈਮਨ ਥੋਮਸਨ ਨੇ ਇਸਦੀ ਜ਼ਾਤੀ ਜ਼ਿੰਮੇਵਾਰੀ ਕਬੂਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲੋਂ ਗਲਤੀ ਹੋਈ ਹੈ ਅਤੇ ਇਸ ਵਾਸਤੇ ਉਹ ਆਪਣੇ ਆਪ ਉਪਰ ਇਸ ਦੀ ਨਿਜੀ ਤੌਰ ਤੇ ਜ਼ਿੰਮੇਵਾਰੀ ਕਬੂਲ ਵੀ ਕਰਦੇ ਹਨ।
ਜ਼ਿਕਰਯੋਗ ਹੈ ਕਿ ਉਕਤ ਮਾਈਨਿੰਗ ਕੰਪਨੀ ਨੇ ਬੀਤੇ ਸਾਲ ਪਿਲਬਾਰਾ ਦੇ ਉਕਤ ਖੇਤਰ ਵਿੱਚੋਂ ਕੱਚਾ ਲੋਹਾ ਅਤੇ ਹੋਰ ਖਣਿਜ ਪਦਾਰਥ ਜ਼ਮੀਨ ਵਿੱਚੋਂ ਕੱਢਣ ਲਈ, ਮਾਈਨਿੰਗ ਵਾਸਤੇ ਬਲਾਸਟ ਕਰਕੇ, ਐਬੋਰਿਜਨਲਾਂ ਨਾਲ ਸਬੰਧਤ ਉਕਤ ਖੇਤਰ ਵਿਚ ਤਬਾਹੀ ਮਚਾ ਦਿੱਤੀ ਸੀ ਅਤੇ ਇਸ ਦੇ ਖ਼ਿਲਾਫ਼ ਪੂਟੂ ਕੁੰਟੀ ਕੁਰਾਮਾ ਅਤੇ ਪਿਨੀਕੁਰਾ ਜਾਤੀਆਂ ਦੇ ਮੂਲਨਿਵਾਸੀ ਖੜ੍ਹੇ ਹੋ ਗਏ ਸਨ ਅਤੇ ਫੌਰਨ ਇਸ ਤਬਾਹੀ ਨੂੰ ਰੋਕਣ ਵਾਸਤੇ ਸੜਕਾਂ ਉਪਰ ਜਾ ਬੈਠੇ ਸਨ।
ਚੇਅਰਮੈਨ ਥੋਮਸਨ ਨੇ ਇਸ ਬਾਬਤ ਕਿਹਾ ਕਿ ਉਨ੍ਹਾਂ ਦੀ ਕੰਪਨੀ ਨੇ ਕਦੀ ਵੀ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਨਾਲ ਕਿ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤੇ ਪਹਿਲੀ ਵਾਰੀ ਉਨ੍ਹਾਂ ਕੋਲੋਂ ਇਹ ਗਲਤੀ ਹੋਈ ਹੈ ਅਤੇ ਇਸ ਵਾਸਤੇ ਉਹ ਆਪਣੇ ਅਹੁਦੇ ਤੋਂ ਵੀ ਅਸਤੀਫ਼ਾ ਦੇ ਰਹੇ ਹਨ।
ਜ਼ਿਕਰਯੋਗ ਇਹ ਵੀ ਹੈ ਕਿ ਇਸ ਦੇ ਨਾਲ ਹੀ ਕੰਪਨੀ ਦੇ ਡਾਇਰੈਕਟਰ ਮਾਈਕਲ ਲੀਐਸਟਰੇਂਜ ਨੇ ਵੀ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਅੱਜ ਹੀ ਕਰ ਦਿੱਤਾ ਹੈ।

Welcome to Punjabi Akhbar

Install Punjabi Akhbar
×
Enable Notifications    OK No thanks