ਕੁਈਨਜ਼ਲੈਂਡ ਦੀ ਸੰਸਦ ਵਲੋ ਇਸੇ ਸਾਲ ਅਪ੍ਰੈਲ ਤੋ ਰਾਈਡ ਸ਼ੇਅਰ ਕੰਪਨੀ ਦੇ ਕੰਮ ਨੂੰ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਤੋ ਬਾਅਦ ਰਾਈਡ ਸ਼ੇਅਰ ਕਾਰ ਚਲਾਉਣ ਵਾਲੇ ਡਰਾਈਵਰਾਂ ‘ਤੇ ਕੁਈਨਜ਼ਲੈਂਡ ਟਰਾਸਪੋਰਟ ਵਿਭਾਗ ਵਲੋ ਸਿਕੰਜ਼ਾ ਕੱਸਦਿਆਂ 1.2 ਮੀਲੀਅਨ ਡਾਲਰ ਤੱਕ ਦੇ ਜੁਰਮਾਨੇ ਕੀਤੇ ਗਏ ਹਨ ਬੀਤੇ ਬੁੱਧਵਾਰ ਤੱਕ 479 ਡਰਾਈਵਰਾਂ ਨੂੰ ਜੁਰਮਾਨਾ ਕੀਤਾ ਗਿਆ ਤੇ ਜਿਨ੍ਹਾ ਵਿਚੋ 41 ਡਰਾਈਵਰਾਂ ਨੂੰ ਇਕ ਤੋ ਵੱਧ ਵਾਰ ਜੁਰਮਾਨਾ ਕੀਤਾ ਗਿਆ ਹੈ।ਟਰਾਸਪੋਰਟ ਵਿਭਾਗ ਦੀ 2345 ਘੰਟੇ ਦੀ ਕਾਰਵਾਈ ਅਧੀਨ ਕੀਤੇ ਗਏ ਜੁਰਮਾਨੇ ਜੋ ਕੀ 1,242,681 ਮੀਲੀਅਨ ਡਾਲਰ ਤੱਕ ਪਹੁੰਚ ਗਏ ਹਨ ਇਕ ਦਿਨ ਵਿਚ ਤਕਰੀਬਨ 22000 ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾ ਰਹੇ ਹਨ ਪਰ ਬਹੁਤ ਸਾਰੇ ਡਰਾਈਵਰਾਂ ਵਲੋ ਇਹ ਜੁਰਮਾਨੇ ਮਾਣਯੋਗ ਅਦਾਲਤ ਵਿਚ ਮੁੜ ਵਿਚਾਰ ਅਧੀਨ ਕਾਰਵਾਈ ਦੇ ਲਈ ਪਾਏ ਹੋਏ ਹਨ।ਕੁਈਨਜ਼ਲੈਂਡ ‘ਚ ਨਵੇ ਕਾਨੂੰਨ ਮੁਤਾਬਕ ਜੇਕਰ ਕੋਈ ਡਰਾਈਵਰ ਰਾਈਡ ਸ਼ੇਅਰ ਕਾਰ ਚਲਾਉਦਾ ਫੜਿਆ ਜਾਦਾ ਹੈ ਤਾ ਟਰਾਸਪੋਰਟ ਵਿਭਾਗ ਉਸ ਨੂੰ ਵੱਧ ਤੋ ਵੱਧ 2356 ਡਾਲਰ ਤੇ ਕੰਪਨੀ ਨੂੰ 23560 ਤੱਕ ਜੁਰਮਾਨੇ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।ਰਾਈਡ ਸ਼ੇਅਰ ਕੰਪਨੀ ਦੇ ਖਿਲਾਫ਼ ਇਸ ਸਖਤ ਕਾਨੂੰਨ ਦੇ ਬਾਵਜੂਦ ਕੰਪਨੀ ਆਪਣੀਆ ਸੇਵਾਵਾ ਜਾਰੀ ਰੱਖ ਰਹੀ ਹੈ ਤੇ ਬਹੁਤ ਜਲਦ ਹੀ ਕੰਪਨੀ ਆਪਣੇ ਗ੍ਰਾਹਕਾ ਨੂੰ ਮੈਕਸੀ ਦੀ ਸਹੂਲਤ ਵੀ ਪ੍ਰਦਾਨ ਕਰਨ ਜਾ ਰਹੀ ਹੈ। ਇਥੇ ਇਹ ਵੀ ਵਰਣਨਯੋਗ ਹੈ ਕਿ ਕੁਈਨਜ਼ਲੈਂਡ ਸਰਕਾਰ ਵਲੋ ਰੀਵੀਊ ਕਮੇਟੀ ਬਣਾਈ ਗਈ ਹੈ ਜੋ ਕਿ ਟੈਕਸੀ ਤੇ ਰਾਈਡ ਸ਼ੇਅਰ ਕੰਪਨੀ ਦੇ ਭਵਿੱਖ ਦੇ ਬਾਰੇ ਆਪਣੀ ਰਿਪੋਰਟ ਜੁਲਾਈ ਮਹੀਨੇ ਦੇ ਵਿਚ ਸਰਕਾਰ ਨੂੰ ਸਪੁਰਦ ਕਰੇਗੀ।ਪੰਜਾਬੀ ਭਾਈਚਾਰਾ ਟੈਕਸੀ ਦੇ ਧੰਦੇ ਨਾਲ ਭਾਰੀ ਗਿਣਤੀ ਵਿਚ ਜੁੜਿਆ ਹੋਇਆ ਹੈ ਜੋ ਕਿ ਬੜੀ ਬੇਸਬਰੀ ਦੇ ਨਾਲ ਇਸ ਰੀਵੀਉ ਕਮੇਟੀ ਦੇ ਆਉਣ ਵਾਲੀ ਰਿਪੋਰਟ ਦਾ ਇੰਤਜਾਰ ਕਰ ਰਿਹਾ ਹੈ।
(ਸੁਰਿੰਦਰਪਾਲ ਖੁਰਦ)
spsingh997