ਬ੍ਰਿਸਬੇਨ ‘ਚ ਰਾਈਡ ਸ਼ੇਅਰ ਕੰਪਨੀ ਦੇ ਡਰਾਈਵਰ ਨੂੰ ਪੁਲਿਸ ਵਲੋਂ ਲਗਪੱਗ 10,000 ਡਾਲਰ ਤੱਕ ਦਾ ਭਾਰੀ ਜੁਰਮਾਨਾ

court fine

ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਵਿਖੇ ਰਾਈਡ ਸ਼ੇਅਰ ਕੰਪਨੀ ਦਾ ਡਰਾਈਵਰ ਉਸ ਸਮੇ ਸਕਤੇ ਵਿਚ ਆ ਗਿਆ ਜਦੋ ਉਹ ਇੱਕ ਟੈਕਸੀ ਡਰਾਈਵਰ ਦੀ ਸ਼ਿਕਾਇਤ ਕਰਨ ਲਈ ਪੁਲਿਸ ਸਟੇਸ਼ਨ ਗਿਆ ਪਰ ਪੁਲਿਸ ਵਲੋ ਉਲਟਾ ਉਸ ਰਾਈਡ ਸ਼ੇਅਰ ਕੰਪਨੀ ਦੇ ਡਰਾਈਵਰ ‘ਤੇ ਹੀ ਗੈਰ ਕਾਨੂਨੀ ਤੋਰ ਤੇ ਨਿੱਜੀ ਕਾਰ ਨੂੰ ਟੈਕਸੀ ਵਜੋ ਵਰਤਣ ਦੇ ਦੋਸ਼ ਅਧੀਨ 9798 ਡਾਲਰ ਦਾ ਭਾਰੀ ਜੁਰਮਾਨਾ (ਟਿਕਟ) ਦੇ ਦਿੱਤਾ ਗਿਆ।ਉਧਰ ਰਾਈਡ ਸ਼ੇਅਰ ਕੰਪਨੀ ਦਾ ਡਰਾਈਵਰ ਜੁਰਮਾਨੇ ਨੂੰ ਮੁੜ ਵਿਚਾਰਨ ਦੇ ਲਈ ਕਾਨੂਨੀ ਤੋਰ ਤੇ ਚਣੌਤੀ ਦੇਣ ਦੇ ਲਈ ਵਿਚਾਰ ਕਰ ਰਿਹਾਂ ਹੈ।ਕੁਈਨਜ਼ਲੈਂਡ ਪੁਲਿਸ ਸਰਵਿਸ ਇਸ ਪੂਰੇ ਮਾਮਲੇ ਤੇ ਨਜ਼ਰ ਰੱਖ ਰਹੀ ਹੈ।ਇੱਥੇ ਇਹ ਵੀ ਵਰਣਨਯੋਗ ਹੈ ਕਿ ਕੁਈਨਜ਼ਲੈਂਡ ਦੀ ਸੰਸਦ ਵਲੋ ਇਸੇ ਸਾਲ ਅਪ੍ਰੈਲ ਤੋ ਰਾਈਡ ਸ਼ੇਅਰ ਕੰਪਨੀ ਦੇ ਕੰਮ ਨੂੰ ਗੈਰ ਕਾਨੂੰਨੀ ਕਰਾਰ ਦਿੱਤੇ ਜਾਣ ਤੋ ਬਾਅਦ ਰਾਈਡ ਸ਼ੇਅਰ ਕਾਰ ਚਲਾਉਣ ਵਾਲੇ ਡਰਾਈਵਰਾਂ ‘ਤੇ ਕੁਈਨਜ਼ਲੈਂਡ ਟਰਾਸਪੋਰਟ ਵਿਭਾਗ ਵਲੋ ਸ਼ਿਕੰਜਾਂ ਕੱਸਦਿਆਂ 1.2 ਮੀਲੀਅਨ ਡਾਲਰ ਤੱਕ ਦੇ ਜੁਰਮਾਨੇ ਕੀਤੇ ਗਏ ਹਨ।ਇਕ ਦਿਨ ਵਿਚ ਤਕਰੀਬਨ 22,000 ਡਾਲਰ ਤੱਕ ਦੇ ਜੁਰਮਾਨੇ ਕੀਤੇ ਜਾ ਰਹੇ ਹਨ ਪਰ ਬਹੁਤ ਸਾਰੇ ਡਰਾਈਵਰਾਂ ਵਲੋ ਇਹ ਜੁਰਮਾਨੇ ਮਾਣਯੋਗ ਅਦਾਲਤ ਵਿਚ ਮੁੜ ਵਿਚਾਰ ਅਧੀਨ ਕਾਰਵਾਈ ਦੇ ਲਈ ਪਾਏ ਹੋਏ ਹਨ।ਰਾਈਡ ਸ਼ੇਅਰ ਕੰਪਨੀ ਦੇ ਖਿਲਾਫ਼ ਇਸ ਸਖਤ ਕਾਨੂੰਨ ਦੇ ਬਾਵਜੂਦ ਕੰਪਨੀ ਆਪਣੀਆ ਸੇਵਾਵਾਂ ਜਾਰੀ ਰੱਖ ਰਹੀ ਹੈ।ਕੁਈਨਜ਼ਲੈਂਡ ਸਰਕਾਰ ਵਲੋ ਇੱਕ ਰੀਵਿਊ ਕਮੇਟੀ ਬਣਾਈ ਗਈ ਹੈ ਜੋ ਕਿ ਟੈਕਸੀ ਤੇ ਰਾਈਡ ਸ਼ੇਅਰ ਕੰਪਨੀ ਦੇ ਬਾਰੇ ਆਪਣੀ ਰਿਪੋਰਟ ਇਸੇ ਮਹੀਨੇ ਸਰਕਾਰ ਨੂੰ ਸਪੁਰਦ ਕਰੇਗੀ ਤੇ ਸਰਕਾਰ ਵਲੋ ਰਾਈਡ ਸ਼ੇਅਰ ਤੇ ਟੈਕਸੀ ਦੇ ਬਾਰੇ ਰੀਵਿਊ ਕਮੇਟੀ ਦੀ ਰਿਪੋਰਟ ਨੂੰ ਪੜਚੋਲਣ ਤੋ ਬਾਅਦ ਟੈਕਸੀ ਤੇ ਰਾਈਡ ਸ਼ੇਅਰ ਕੰਪਨੀ ਦੇ ਭਵਿੱਖ ਦੇ ਬਾਰੇ ਵਾਈਟ ਪੇਪਰ ਜਾਰੀ ਕੀਤਾ ਜਾਵੇਗਾ।ਵਿਦੇਸ਼ੀ ਤੇ ਖਾਸ ਕਰਕੇ ਪੰਜਾਬੀ ਭਾਈਚਾਰਾ ਟੈਕਸੀ ਦੇ ਧੰਦੇ ਨਾਲ ਭਾਰੀ ਗਿਣਤੀ ਵਿਚ ਜੁੜ੍ਹਿਆ ਹੋਇਆ ਹੈ ਜੋ ਕਿ ਬੜੀ ਬੇਸਬਰੀ ਦੇ ਨਾਲ ਸਰਕਾਰ ਵਲੋ ਜਾਰੀ ਕੀਤੇ ਜਾਣ ਵਾਲੇ ਵਾਈਟ ਪੇਪਰ ਦਾ ਇੰਤਜਾਰ ਕਰ ਰਿਹਾ ਹੈ।

Install Punjabi Akhbar App

Install
×